ਫਿਰੋਜਪੁਰ
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਦਿਤੇ ਗਏ ਪ੍ਰੋਗਰਾਮ ਅਨੁਸਾਰ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਕੰਪਿਊਟਰ ਅਧਿਆਪਕ ਦੇ ਵਫਦ ਵਲੋਂ ਡਿਪਟੀ ਕਮੀਸ਼ਨਰ ਫਿਰੋਜਪੁਰ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ।
ਮੰਗ ਪੱਤਰ ਅਨੁਸਾਰ ਦੱਸਿਆ ਗਿਆ ਕਿ 7000 ਕੰਪਿਊਟਰ ਅਧਿਆਪਕ 2005 ਤੋਂ ਸੇਵਾਵਾਂ ਨਿਭਾ ਰਹੇ ਹਨ। ਸਾਲ 2010 ਵਿੱਚ ਹੋਏ ਨੋਟੀਫਿਕੇਸ਼ਨ ਅਨੁਸਾਰ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ 1 ਜੁਲਾਈ 2011 ਤੋਂ ਪਿਕਟਸ ਸੋਸਾਇਟੀ ਅਧੀਨ ਰੈਗੂਲਰ ਕੀਤੀਆਂ ਗਈਆਂ ਸਨ, ਜਿਸ ਤਹਿਤ ਨੋਟੀਫਿਕੇਸ਼ਨ ਅਨੁਸਾਰ ਕੰਪਿਊਟਰ ਅਧਿਆਪਕਾਂ ਤੇ ਪੰਜਾਬ ਸਿਵਲ ਸਰਵਸਿਸ ਰੂਲਜ ਲਾਗੂ ਕੀਤੇ ਗਏ ਸਨ।
ਪਰ ਸਰਕਾਰ ਅਤੇ ਵਿਭਾਗ ਵਲੋਂ ਜਾਣ ਬੁਝ ਕੇ ਕੰਪਿਊਟਰ ਅਧਿਆਪਕਾਂ ਨੂੰ ਇਹਨਾਂ ਲਾਭਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਅਤੇ ਕੰਪਿਊਟਰ ਅਧਿਆਪਕਾਂ ਤੇ ਆਈ.ਆਰ,ਤਰਸ ਦੇ ਅਧਾਰ ਤੇ ਨੋਕਰੀ,ਮੈਡੀਕਮ ਰੀਬਰਸਮੈਂਟ, ਏ.ਸੀ.ਪੀ,ਸੀ.ਪੀ.ਐਫ ਵਰਗੀਆਂ ਸਹੂਲਤਾਂ ਲਾਗੂ ਨਹੀ ਕੀਤੀਆਂ ਜਾ ਰਹੀਆਂ।
ਯੂਨੀਅਨ ਆਗੂਆਂ ਨੇ ਦਸਿਆ ਕਿ ਉਹ ਸਰਕਾਰ ਦੇ ਟਾਲ ਮਟੋਲ ਵਾਲੀਆਂ ਨੀਤੀਆਂ ਤੋਂ ਤੰਗ ਆ ਕੇ ਸੰਘਰਸ਼ ਕਰਨ ਲਈ ਮਜਬੂਰ ਹਨ। ਯੂਨੀਅਨ ਵਲੋਂ ਮੰਗ ਕੀਤੀ ਗਈ ਕਿ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਬਿਨਾ ਸ਼ਰਤ ਪੇਅ ਪ੍ਰੋਟੈਕਟ ਕਰਕੇ, ਸਿੱਖਿਆ ਵਿਭਾਗ ਵਿਚ ਮਰਜ ਕੀਤਾ ਜਾਵੇ। ਇਸ ਮੌਕੇ ਤੇ ਪਿ੍ਤਪਾਲ ਸਿੰਘ, ਗੋਰਵ, ਸਰਵਜੋਤ ਸਿੰਘ ਮੁੱਤੀ,ਜਤਿੰਦਰ ਕੁਮਾਰ ਗੱਖੜ,ਮੁਕੇਸ਼ ਚੋਹਾਨ,ਅਮਿਤ ਬਾਰਿਆ,ਗੋਰਵ ਪੂਰੀ,ਮਨੀਸ਼ ਕੁਮਾਰ,ਸੰਜੀਵ ਮਨਚੰਦਾ ਆਦਿ ਕੰਪਿਊਟਰ ਅਧਿਆਪਕ ਹਾਜਰ ਸਨ।