ਰੋਜ਼ ਵਾਂਗ ਚੱਲਿਆ ਮੈਂ ਕੰਮ ਤੇ
ਉਹ ਸਬੱਬੀ ਮਿਲਿਆ
ਬਾਣਾ ਪਾਇਆ ਇਸ਼ਕ ਦਾ
ਮੁਖੜੇ ਉਹਦੇ ਤੋਂ ਚਾਅ ਸੀ ਲਿਸ਼ਕ ਦਾ
ਉਹ ਮਹੀਨਾ ਵੀ ਗਰਮੀ ਦਾ
ਤੇ ਸਲੀਕਾ ਬੜਾ ਨਰਮੀ ਦਾ
ਪਹਿਲੇ ਪਹਿਰ ਦੀ ਧੁੱਪ ਸੀ
ਰਸਤੇ ਵੀ ਚੁੱਪ ਸੀ
ਆਵਾਜ਼ ਸੁਣੀ ਹੋਈ ਮੇਰੇ ਸਾਧਨ ਦੀ
ਪਰ ਉਹਨੂੰ ਕਾਹਲ ਕੋਈ ਨਾ ਪੈਂਡਾ ਮੁਕਾਵਣ ਦੀ
ਰੋਕ ਸਾਧਨ ਮੈਂ ਪੁਛਿਆ
ਚਲੋ ਲੈ ਚਲਦਾ ਤੁਹਾਨੂੰ, ਕਿੱਥੇ ਜਾਣਾ
ਕਹਿੰਦਾ ਪੁੱਤਰਾ ਗੁਰੂ-ਘਰ ਮੇਰਾ ਟਿਕਾਣਾ
ਫਤਿਹ ਬੁਲਾਈ ਨਾਲ ਆਖਿਆ ਤੂੰ ਕਿਧਰ ਜਾਣਾ
ਛੱਡ ਮੈਂ ਆਪਣੀ, ਲਗਦੇ ਹੱਥੀਂ ਬਣ ਗਿਆ ਨਿਆਣਾ
ਖੁਸ਼ੀ-ਖੁਸ਼ੀ ਪਹੁੰਚਿਆ ਜਿੱਥੇ ਉਸ
ਬਾਬੇ ਜਾਣਾ
ਉਤਰਨ ਲੱਗਿਆ ਉਸ ਮੁੜ ਹੱਥ ਜੋੜ ਫਤਿਹ ਬੁਲਾਈ
ਉਨ੍ਹਾਂ ਬੁੱਲਾਂ ਚੋਂ ਬੜੀ ਸੋਹਣੀ ਆਸੀਸ ਸੀ ਆਈ
ਭੱਜ ਦੌੜ ਵਾਲੀ ਜ਼ਿੰਦਗੀ ਵਿੱਚ
ਇਸ ਖੁਸ਼ੀ ਨੇ ਮੇਰੀ ਪਿਆਸ ਬੁਝਾਈ ।
ਸੁੱਕੇ ਪੱਤੇ
ਲਿਖਤ ਕੁਲਦੀਪ ਸਿੰਘ ਕੈਂਥ
ਸੰਪਰਕ 99145 52101
ਬਹੁਤ ਖੂਬਸੂਰਤ ਬਿਆਨ ਕੀਤਾ ਨਿੱਕੇ ਜਿਹੇ ਪਲ ਨੂੰ,,,,,, ਸੁਕੂਨ ਜਿਹਾ ਮਿਲਿਆ ਵੀਰੇ ਪੜਕੇ