ਰੂਪਨਗਰ :
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਲਾਕਡਾਊਨ ਦੌਰਾਨ ਸਿਆਸੀ ਤੇ ਜਨਤਕ ਇਕੱਠਾ ਉੱਪਰ ਲਗਾਈ ਪਾਬੰਦੀ ਹਟਾਉਣ ਲਈ, ਮਜ਼ਦੂਰਾਂ ਦੇ ਖਾਤਿਆਂ ‘ਚ 10 – 10 ਹਜ਼ਾਰ ਰੁਪਏ ਪਵਾਉਣ ਲਈ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰਵਾਉਣ ਲਈ ਯੂਏਪੀਏ ਵਰਗੇ ਲੋਕ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ, ਸਿਹਤ ਤੇ ਸਿੱਖਿਆ ਦਾ ਸਰਕਾਰੀ ਕਰਨ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਰਣਜੀਤ ਬਾਗ ਵਿਚ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਕੇਂਦਰ ਤੇ ਰਾਜ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਲਾਕਡਾਊਨ ਦਾ ਬਹਾਨਾ ਲੈਕੇ ਲੋਕ ਵਿਰੋਧੀ ਫੈਸਲੇ ਫੈਸਲੇ ਕਰ ਰਹੀ ਹੈ। ਉਨ੍ਹਾਂ ਕਿਹਾ ਇਕ ਪਾਸੇ ਕਾਰਪੋਰੇਟ ਸੈਕਟਰ ਦਾ ਕਰੋੜਾਂ ਰੁਪਏ ਕਰਜ਼ਾ ਮਾਫ ਕੀਤਾ ਜਾ ਰਿਹਾ ਹੈ ਪਰ ਮਜ਼ਦੂਰਾਂ ਕਿਸਾਨਾਂ ਉਪਰ ਸਾਰਾ ਬੋਝ ਲੱਦਿਆ ਜਾ ਰਿਹਾ ਹੈ।