ਫ਼ਤਿਹਗੜ੍ਹ ਚੂੜੀਆਂ, 29 ਮਈ
ਫ਼ਤਿਹਗੜ੍ਹ ਚੂੜੀਆਂ ਦੀ ਵਾਰਡ ਨੰ. 4 ਦਸਮੇਸ਼ ਨਗਰ ਵਿਖੇ ਕੱਲ੍ਹ ਦੇਰ ਸ਼ਾਮ ਇੱਕ ਘਰ ‘ਚ ਧਾਰਮਿਕ ਲਿਟਰੇਚਰ ਨੂੰ ਲਗਾਈ ਅੱਗ ਦੇ ‘ਚ ਗੁਟਕਾ ਸਾਹਿਬ ਦੇ ਅੰਗ ਸਾੜੇ ਗਏ ਜੋ ਤੇਜ਼ ਹਵਾ ਬਾਲ ਉੱਡ ਕੇ ਘਰ ਤੋਂ ਬਾਹਰ ਗਲੀ ‘ਚ ਆ ਗਏ। ਜਿਸ ਨੂੰ ਕੁੱਝ ਲੋਕਾਂ ਨੇ ਵੇਖ ਕੇ ਧਾਰਮਿਕ ਜਥੇਬੰਦੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਡੀ.ਐੱਸ. ਪੀ ਬਲਬੀਰ ਸਿੰਘ ਸੰਧੂ ਅਤੇ ਐੱਸ.ਐੱਚ.ਓ ਸੁਖਵਿੰਦਰ ਸਿੰਘ ਜਿੰਨਾ ਨੇ ਸੜੇ ਹੋਏ ਗੁਰੂ ਦੇ ਅੰਗ ਇਕਠੇ ਕਰ ਕੇ ਕਬਜ਼ੇ ‘ਚ ਲੈ ਲਏ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।