ਗੁਰੂਹਰਸਹਾਏ ਸਬ ਡਿਵੀਜ਼ਨ ਦੇ 2717 ਲਾਭਪਾਤਰੀਆਂ ਨੂੰ 2.93 ਕਰੋੜ ਦਾ ਲਾਭ ਦੇਣ ਦੇ ਕੇਸ ਮਨਜ਼ੂਰ

635

ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਸਬ ਡਿਵੀਜ਼ਨ ਦੇ 2717 ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 29311528 ਰੁਪਏ ਦੇ ਲਾਭ ਦੇਣ ਲਈ ਸਾਰੀਆਂ ਅਰਜ਼ੀਆਂ ਮਨਜ਼ੂਰ ਕਰ ਲਈਆਂ ਗਈਆਂ ਹਨ ਅਤੇ ਇਹ ਰਾਸ਼ੀ ਸਬੰਧਿਤ ਲਾਭਪਾਤਰੀਆਂ ਦੇ ਖਾਤਿਆਂ ਵਿਚ ਜਲਦ ਹੀ ਟਰਾਂਸਫ਼ਰ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਸਾਰੀ ਕਿਰਤੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਪੰਜਾਬ ਬਿਲਡਿੰਗ ਐਂਡ ਅਦਰਸ ਕੰਸਟਰੱਕਸ਼ਨ ਵਰਕਸ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਗਿਆ ਹੈ ਜਿਸ ਤਹਿਤ ਨਿਰਮਾਣ ਕੰਮਾਂ ਨਾਲ ਜੁੜੇ ਸਾਰੇ ਵਰਕਰਾਂ ਨੂੰ ਲਾਭ ਦਿੱਤੇ ਜਾਂਦੇ ਹਨ। ਕੈਬਨਿਟ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ ਵਰਕਰਾਂ ਨੂੰ ਵਜ਼ੀਫ਼ਾ, ਐਲ.ਟੀ.ਸੀ., ਸ਼ਗਨ, ਮਾਨਸਿਕ ਅਪੰਗਤਾ, ਡਲਿਵਰੀ, ਸਰਜਰੀ, ਐਕਸਗ੍ਰੇਸ਼ੀਆਂ, ਸੰਸਕਾਰ ਅਤੇ ਬਾਲੜੀ ਸਕੀਮਾਂ ਵਰਗੇ ਕਈ ਤਰ੍ਹਾਂ ਦੇ ਲਾਭ ਦਿੱਤੇ ਜਾਂਦੇ ਹਨ। ਇਨ੍ਹਾਂ ਸਕੀਮਾਂ ਤਹਿਤ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 2564 ਉਸਾਰੀ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ 27668000 ਰੁਪਏ ਦੇ ਵਜ਼ੀਫ਼ਾ ਕੇਸ ਪ੍ਰਵਾਨ ਕੀਤੇ ਗਏ ਹਨ। ਇਸੇ ਤਰ੍ਹਾਂ 132 ਕਿਰਤੀਆਂ ਨੂੰ 264000 ਰੁਪਏ ਦੇ ਐਲ.ਟੀ.ਸੀ. ਕੇਸ, ਸ਼ਗਨ ਸਕੀਮ ਤਹਿਤ 62000, ਮਾਨਸਿਕ ਅਪੰਗਤਾ ਤਹਿਤ 20000, ਡਲਿਵਰੀ ਤਹਿਤ 5000, ਸਰਜਰੀ ਲਈ 190528 ਰੁਪਏ, ਐਕਸਗ੍ਰੇਸ਼ੀਆਂ ਗਰਾਂਟ ਤਹਿਤ 900000, ਸੰਸਕਾਰ ਦੇ ਲਈ 100000 ਅਤੇ ਬਾਲੜੀ ਯੋਜਨਾ ਤਹਿਤ 102000 ਰੁਪਏ ਦੀ ਸਹਾਇਤਾ ਦੇਣ ਲਈ ਕੇਸ ਪ੍ਰਵਾਨ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਾਰੇ ਕੇਸ ਪੰਜਾਬ  ਬਿਲਡਿੰਗ ਐਂਡ ਅਦਰਸ ਕੰਸਟਰੱਕਸ਼ਨ ਵਰਕਸ ਵੈੱਲਫੇਅਰ ਬੋਰਡ ਨੂੰ ਭੇਜ ਦਿੱਤੇ ਜਾਣਗੇ ਅਤੇ ਅਗਲੇ ਦੀ ਕੁੱਝ ਦਿਨਾਂ ਵਿਚ ਪ੍ਰਵਾਨ ਕੀਤੇ ਗਏ ਕੇਸਾਂ ਦੀ ਰਾਸ਼ੀ ਸਬੰਧਿਤ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਭੇਜ ਦਿੱਤੀ ਜਾਵੇਗੀ।