ਗੌਤਮ ਅਡਾਨੀ ਵਲੋਂ 60,000 ਕਰੋੜ ਰੁਪਏ ਦਾਨ, ਆਪਣੇ ਜਨਮ ਦਿਨ ‘ਤੇ ਦਿੱਤਾ ਵਿਸੇਸ਼ ਤੋਹਫ਼ਾ

163

 

ਨਵੀਂ ਦਿੱਲੀ-

ਅਡਾਨੀ ਪਰਿਵਾਰ ਨੇ ਸਮਾਜਿਕ ਕੰਮਾਂ ‘ਤੇ 60 ਹਜ਼ਾਰ ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਇਕ ਟਵੀਟ ਕੀਤਾ ਅਤੇ ਇਸ ਦੇ ਜ਼ਰੀਏ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਟਵੀਟ ਕੀਤਾ ਕਿ ਸਾਡੇ ਪਿਤਾ ਦੀ 100ਵੀਂ ਜਯੰਤੀ ਅਤੇ ਮੇਰੇ 60ਵੇਂ ਜਨਮਦਿਨ ‘ਤੇ ਅਡਾਨੀ ਪਰਿਵਾਰ ਭਾਰਤ ਭਰ ਵਿੱਚ ਸਿਹਤ ਸੰਭਾਲ, ਸਿੱਖਿਆ ਅਤੇ ਹੁਨਰ ਵਿਕਾਸ ਲਈ 60,000 ਕਰੋੜ ਰੁਪਏ ਦਾਨ ਕਰਨ ਲਈ ਖੁਸ਼ ਹੈ।

ਇਕ ਸਮਾਨ, ਭਵਿੱਖ ਲਈ ਤਿਆਰ ਭਾਰਤ ਬਣਾਉਣ ਵਿੱਚ ਮਦਦ ਕਰਨ ਵਿੱਚ ਯੋਗਦਾਨ ਪਾਓ।