ਘਰ ਦਾ ਇਕਲੌਤਾ ਚਿਰਾਗ ਖੂੰਖਾਰ ਅਵਾਰਾ ਕੁੱਤਿਆਂ ਨੇ ਬੁਝਾਇਆ

187

ਅੰਮ੍ਰਿਤਸਰ, 30 ਮਈ

ਖ਼ੂੰਖ਼ਾਰ ਆਵਾਰਾ ਕੁੱਤਿਆਂ ਨੇ ਪਿੰਡ ਵਰਪਾਲ ਵਿਖੇ ਦੋ ਸਾਲਾ ਮਾਸੂਮ ਨੂੰ ਇਸ ਕਦਰ ਨੋਚ ਨੋਚ ਖਾਧਾ ਕਿ ਗਹਿਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ, ਘਰ ਦਾ ਇਕਲੌਤਾ ਚਿਰਾਗ਼ ਮੌਕੇ ਤੇ ਹੀ ਦਮ ਤੋੜ ਗਿਆ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਸ਼ੁੱਕਰਵਾਰ ਦੀ ਸ਼ਾਮ 5.30 ਵਜੇ ਇੱਕ ਗੁਰਸਾਨਦੀਪ ਸਿੰਘ ਖਿਡੌਣੇ ਟਰੈਕਟਰ ਨਾਲ ਖੇਡ ਰਿਹਾ ਸੀ ਤੇ ਖੇਡਦਾ ਖੇਡਦਾ ਬੱਚਾ ਦਰਵਾਜ਼ੇ ਤੋਂ ਬਾਹਰ ਚਲਾ ਗਿਆ।

ਜਿੱਥੇ ਆਵਾਰਾ ਕੁੱਤੇ ਬੱਚੇ ਨੂੰ ਧੂਹ ਕੇ ਬਾਹਰ ਖੇਤਾਂ ਵਿੱਚ ਲੈ ਗਏ ਤੇ ਬੱਚੇ ਦੇ ਸਾਰਾ ਸਿਰ ਮੂੰਹ ਅੱਖ ਗੱਲ ਕੰਨ ਤੱਕ ਨੋਚ ਸੁੱਟਿਆ। ਇਸ ਦੌਰਾਨ ਬੱਚੇ ਦੀ ਭਾਲ ਵਿੱਚ ਲੜਕੇ ਦਾ ਦਾਦਾ ਅਮਰਜੀਤ ਸਿੰਘ ਬਾਹਰ ਨਿਕਲਿਆ ਤਾਂ ਬੱਚਾ ਕਿਤੇ ਵੀ ਦਿਖਾਈ ਨਹੀਂ ਦਿੱਤਾ ਤਾਂ ਦੋ ਕਿੱਲਿਆਂ ਦੀ ਦੂਰੀ ਤੇ ਕੁੱਝ ਕੁੱਤੇ ਦਿਖਾਈ ਦਿੱਤੇ ਜਦੋਂ ਉਨ੍ਹਾਂ ਦੇ ਕੋਲ ਜਾ ਕੇ ਦੇਖਿਆ ਤਾਂ ਗੁਰਸਾਨਦੀਪ ਸਿੰਘ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਮੁਕਾਇਆ ਸੀ। ਗੁਰਸਾਨਦੀਪ ਸਿੰਘ ਮਾਪਿਆ ਦਾ ਇਕਲੌਤਾ ਪੁੱਤਰ ਸੀ।