ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪਾਸਪੋਰਟ (Passport) ਬਣਵਾਉਣ ਲਈ ਕਈ ਨਿਯਮਾਂ ਨੂੰ ਸੁਖਾਲਾ ਕਰ ਦਿੱਤਾ ਹੈ। ਪਾਸਪੋਰਟ ਲਈ ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ ਤੋਂ ਬਾਅਦ ਇਹ ਪ੍ਰਕਿਰਿਆ ਪਹਿਲਾਂ ਨਾਲੋਂ ਜ਼ਿਆਦਾ ਸੁਖਾਲੀ ਹੋ ਗਈ ਹੈ। ਹੁਣ ਆਨਲਾਈਨ ਅਪਲਾਈ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ। ਉਨ੍ਹਾਂ ਦਾ ਪਾਸਪੋਰਟ 10 ਦਿਨਾਂ ‘ਚ ਵੀ ਬਣ ਸਕਦਾ ਹੈ। ਇਸ ਦੇ ਲਈ ਉਨ੍ਹਾਂ ਦਸਤਾਵੇਜ਼ਾਂ ਦੀ ਲਿਸਟਿੰਗ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਉਹ ਆਪਣੇ ਦਸਤਾਵੇਜ਼ ਆਨਲਾਈਨ ਦੇ ਸਕਦੇ ਹਨ। ਪਾਸਪੋਰਟ ‘ਚ ਆਧਾਰ ਕਾਰਡ ਅਹਿਮ ਦਸਤਾਵੇਜ਼ ਦੇ ਤੌਰ ‘ਤੇ ਕੰਮ ਆ ਸਕਦਾ ਹੈ। ਅਪਲਾਈ ਕਰਨ ਦੇ ਤਿੰਨ ਦਿਨਾਂ ਅੰਦਰ ਅਪੁਆਇੰਟਮੈਂਟ ਮਿਲ ਜਾਵੇਗੀ। ਇਹ ਪੂਰੀ ਪ੍ਰਕਿਰਿਆ ਆਨਲਾਈਨ ਹੀ ਹੋਵੇਗੀ, ਇਸ ਦੇ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ।
ਇਨ੍ਹਾਂ ਸਟੈੱਪਸ ਨੂੰ ਕਰੋ ਫਾਲੋ…
Step 1 : ਸਭ ਤੋਂ ਪਹਿਲਾਂ ਪਾਸਪੋਰਟ ਸੇਵਾ ਪੋਰਟਲ ਦੀ ਵੈੱਬਸਾਈਟ http://www.passportindia.gov.in/AppOnlineProject/welcomeLink ‘ਤੇ ਜਾਓ। ਪੇਜ ‘ਤੇ ਰਜਿਸਟਰ ਨਾਓ (Register Now) ਦੀ ਆਪਸ਼ਨ ‘ਤੇ ਕਲਿੱਕ ਕਰੋ। ਇਸ ਵਿਚ ਆਪਣੀ ਜਾਣਕਾਰੀ ਭਰੋ। ਇਸ ਤੋਂ ਬਾਅਦ ਦਿੱਤੀ ਗਈ ਈ-ਮੇਲ ‘ਤੇ ਲੌਗਇਨ ਆਈਡੀ ਮਿਲੇਗੀ।
Step 2 : ਈ-ਮੇਲ ‘ਤੇ ਆਏ ਲਿੰਕ ਨੂੰ ਕਲਿੱਕ ਕਰ ਕੇ ਆਪਣਾ ਅਕਾਊਂਟ ਐਕਟਿਵ ਕਰੋ। ਯੂਜ਼ਰ ਆਈਡੀ ਭਰੋ ਤੇ ਪਾਸਵਰਡ ਪਾਓ। ਇਸ ਤੋਂ ਬਾਅਦ ਅਪਲਾਈ ਫਾਰ ਪਾਸਪੋਰਟ (Apply for Fresh Passport) ਜਾਂ ਰੀ-ਇਸ਼ੂ ਆਫ ਪਾਸਪੋਰਟ (Reissue of Passport) ਲਿੰਕ ‘ਤੇ ਕਲਿੱਕ ਕਰੋ। ਆਨਲਾਈਨ ਪਾਸਪੋਰਟ ਅਪਲਾਈ ਕਰਨ ਲਈ ਦੂਸਰੀ ਆਪਸ਼ਨ ‘ਤੇ ਕਲਿੱਕ ਕਰੋ।
Step 3 : Apply for Fresh Passport ਦੀ ਆਪਸ਼ਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਇਕ ਫਾਰਮ ਖੁੱਲ੍ਹ ਜਾਵੇਗਾ। ਫਾਰਮ ਨੂੰ ਸਹੀ ਤਰੀਕੇ ਨਾਲ ਭਰੋ। ਧਿਆਨ ਰਹੇ ਇਸ ਨੂੰ ਭਰਨ ‘ਚ ਕਿਸੇ ਤਰ੍ਹਾਂ ਦੀ ਗ਼ਲਤੀ ਨਾ ਹੋਵੇ ਕਿਉਂਕਿ ਇਕ ਵਾਰ ਪ੍ਰਕਿਰਿਆ ਰਿਜੈਕਟ ਹੋ ਗਈ ਤਾਂ ਦੂਸਰੀ ਵਾਰ ਅਪਲਾਈ ਕਰਨ ‘ਚ ਸਮਾਂ ਲੱਗ ਸਕਦਾ ਹੈ।
Step 4 : ਫਾਰਮ ‘ਚ ਜ਼ਰੂਰੀ ਜਾਣਕਾਰੀ ਭਰੋ ਜਿਵੇਂ ਪਰਿਵਾਰ ਦੀ ਜਾਣਕਾਰੀ, ਇਸ ਤੋਂ ਬਾਅਦ ਇਸ ਨੂੰ ਸੇਵ ਕਰੋ। ਡਿਟੇਲ ਭਰਨ ਤੋਂ ਬਾਅਦ ਅਗਲੇ ਪੇਜ ‘ਤੇ ਕਲਿੱਕ ਕਰੋ। ਇਸ ਵਿਚ ਹੋਰ ਪੁੱਛੀ ਗਈ ਜਾਣਕਾਰੀ ਭਰੋ। ਇਸ ਨੂੰ ਸੇਵ ਕਰ ਕੇ ਅੱਗੇ ਵਧਾਓ।
Step 5 : View Saved/Submitted Applications ਸਕ੍ਰੀਨ ‘ਤੇ Pay and Schedule Appointment ਲਿੰਕ ‘ਤੇ ਕਲਿੱਕ ਕਰੋ ਤੇ ਆਪਣਾ ਅਪੁਆਇੰਟਮੈਂਟ ਦਾ ਸਮਾਂ ਬੁੱਕ ਕਰੋ। ਇਸ ਤੋਂ ਬਾਅਦ ਪਾਸਪੋਰਟ ਬਣਵਾਉਣ ਦੀ ਰਕਮ ਦਾ ਭੁਗਤਾਨ ਕਰਨਾ ਪਵੇਗਾ।
Step 6 : ਅਪਲਾਈ ਕਰਨ ਦੀ ਰਸੀਦ ਦਾ ਪ੍ਰਿੰਟ ਲੈ ਕੇ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪ੍ਰਿੰਟ ਐਪਲੀਕੇਸ਼ਨ ਰਿਸਿਪਟ ਲਿੰਕ ‘ਤੇ ਕਲਿੱਕ ਕਰੋ। ਐਪਲੀਕੇਸ਼ਨ ਦਾ ਪ੍ਰਿੰਟ ਲਓ। ਇਸ ਵਿਚ ਤੁਹਾਡਾ ਅਪਲਾਈ ਨੰਬਰ ਤੇ ਅਪੁਆਇੰਟਮੈਂਟ ਨੰਬਰ ਹੋਵੇਗਾ।
Step 7 : ਅਪੁਆਇੰਟਮੈਂਟ ਬੁੱਕ ਹੋਣ ਦੇ ਤੈਅ ਸਮੇਂ ‘ਤੇ ਆਪਣੇ ਸਾਰੇ ਓਰੀਜਨਲ ਦਸਤਾਵੇਜ਼ ਪਾਸਪੋਰਟ ਸੇਵਾ ਕੇਂਦਰ ‘ਤੇ ਨਾਲ ਲੈ ਕੇ ਜਾਓ। ਕੇਂਦਰ ‘ਚ ਸਾਰੀ ਪ੍ਰਕਿਰਿਆ ਪੂਰੀ ਹੋਣ ਦੇ ਠੀਕ ਇਕ ਹਫ਼ਤੇ ਬਾਅਦ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ। ਇਸ ਦੀ ਆਨਲਾਈਨ ਕਾਪੀ ਵੀ ਕੱਢੀ ਜਾ ਸਕਦੀ ਹੈ।