ਚਿੱਟੇ ਦਿਨੇ ਲੁੱਟਿਆ, ਲੁਟੇਰਿਆਂ ਨੇ ਬੈਂਕ

199

ਚੇਤਨਪੁਰਾ (ਅੰਮ੍ਰਿਤਸਰ), 19 ਮਈ

ਕਰੋਨਾ ਵਾਇਰਸ ਕਾਰਨ ਲਾਕਡਾਊਨ ਲੱਗਾ ਹੋਣ ਦੇ ਬਾਵਜੂਦ ਚੋਰੀਆਂ ਅਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਚੇਤਨਪੁਰਾ (ਅੰਮ੍ਰਿਤਸਰ) ਦੇ ਸੋਹੀਆਂ ਕਲਾਂ ਅੱਗੇ ‘ਤੇ ਸਥਿਤ ਇਕ ਨਿੱਜੀ ਬੈਂਕ ਦੀ ਬਰਾਂਚ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ, 10 ਲੱਖ 92 ਹਜ਼ਾਰ 200 ਰੁਪਏ ਦੀ ਲੁੱਟ ਲਏ।

ਦੱਸਿਆ ਜਾ ਰਿਹਾ ਲੁਟੇਰਿਆਂ ਦੇ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲੋਂ ਬੈਂਕ ਕਰਮਚਾਰੀਆਂ ਨੂੰ ਰੱਸੀਆਂ ਦੇ ਨਾਲ ਬੰਨ੍ਹ ਕੇ ਸਟਰਾਂਗ ਰੂਮ ਦੇ ਵਿਚੋਂ ਉਕਤ ਲੁਟੇਰੇ ਨਕਦੀ ਲੁੱਟ ਕੇ ਫਰਾਰ ਹੋ ਗਏ। ਬੈਂਕ ਲੁੱਟੇ ਜਾਣ ਦੀ ਸੂਚਨਾ ਮਿਲਦਿਆ ਸਾਰ ਹੀ ਸਬੰਧਤ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਦੇ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।