ਚੀਨ ਨੂੰ ਸਬਕ ਸਿਖਾਉਣ ਲਈ ਅਮਰੀਕਾ ਨੇ ਖਿੱਚੀ ਤਿਆਰੀ, ਭਾਰਤ ਤੇ ਵੀਅਤਨਾਮ ਦੇ ਮੋਢੇ ‘ਤੇ ਰੱਖੀ ਬੰਦੂਕ

671

ਵਾਸ਼ਿੰਗਟਨ: ਅਮਰੀਕਾ ਦੇ ਸੰਸਦ ਮੈਂਬਰ ਥੌਮ ਟਿਲਿਸ ਨੇ ਕੋਰੋਨਵਾਇਰਸ ਦੇ ਮੁੱਦੇ ਤੇ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ 18 ਸੂਤਰੀ ਯੋਜਨਾ ਤਿਆਰ ਕੀਤੀ ਹੈ। ਉਸ ਨੇ ਇਸ ਬਾਰੇ ਵੀਰਵਾਰ ਨੂੰ ਜਾਣਕਾਰੀ ਦਿੱਤੀ। ਇਸ ਵਿੱਚ ਦੋ ਵੱਡੇ ਸੁਝਾਅ ਚੀਨ ਤੋਂ ਨਿਰਮਾਣ ਚੇਨ ਨੂੰ ਸ਼ਿਫਟ ਕਰਨ ਲਈ ਹਨ। ਥੌਮ ਟਿਲਿਸ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਰੱਖਿਆ ਉਪਕਰਣਾਂ ਦੀ ਵਿਕਰੀ ਭਾਰਤ, ਵੀਅਤਨਾਮ ਤੇ ਤਾਈਵਾਨ ਨਾਲ ਵਧਾ ਕਿ ਸੈਨਿਕ ਸਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ।

‘ਚੀਨ ਨੇ ਧੋਖਾ ਦਿੱਤਾ, ਇਸ ਲਈ ਅਮਰੀਕਾ ਤੇ ਆਈ ਸੰਕਟ’
ਟਿਲਿਸ ਦਾ ਕਹਿਣਾ ਹੈ ਕਿ ਚੀਨ ਨੇ ਕੋਰੋਨਾਵਾਇਰਸ ਦੀ ਜਾਣਕਾਰੀ ਲੁੱਕਾ ਕਿ ਧੋਖਾ ਕੀਤਾ ਹੈ ਤੇ ਵਿਸ਼ਵ ਭਰ ‘ਚ ਇਸ ਮਹਾਮਾਰੀ ਨੂੰ ਫੈਲਾਇਆ ਹੈ। ਇਸ ਨਾਲ ਅਮਰੀਕੀ ਲੋਕ ਗੰਭੀਰ ਸੰਕਟ ‘ਚ ਫਸ ਗਏ ਹਨ।
ਟਿਲਿਸ ਨੇ ਕਿਹਾ, “ਹੁਣ ਸਮਾਂ ਹੈ ਕਿ ਅਮਰੀਕਾ ਅਤੇ ਬਾਕੀ ਸੁਤੰਤਰ ਦੇਸ਼ਾਂ ਨੂੰ ਸੁਚੇਤ ਹੋਣ ਦੀ ਲੋੜ ਹੈ।” ਮੇਰੀ ਯੋਜਨਾ ਦੇ ਜ਼ਰੀਏ, ਚੀਨ ਨੂੰ ਕੋਰੋਨਾ ‘ਤੇ ਇਸ ਦੇ ਝੂਠ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸ ਦੇ ਨਾਲ ਹੀ ਅਮਰੀਕਾ ਦੀ ਆਰਥਿਕਤਾ, ਲੋਕਾਂ ਦੀ ਸਿਹਤ ਅਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਲਾਭ ਹੋਵੇਗਾ।”

ਟਿਲਿਸ ਦੇ ਪਲਾਨ ‘ਚ ਇਹ ਸੁਝਾਅ  
-ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ 2022 ਵਿੰਟਰ ਓਲੰਪਿਕਸ ਦੀ ਮੇਜ਼ਬਾਨੀ ਚੀਨ ਤੋਂ ਖੋਹ ਲਵੇ।
-ਜਾਪਾਨ ਨੂੰ ਫੌਜ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਜਾਪਾਨ ਤੇ ਦੱਖਣੀ ਕੋਰੀਆ ਨੂੰ ਅਮਰੀਕਾ ਤੋਂ ਰੱਖਿਆ ਉਪਕਰਣ ਖਰੀਦਣ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ।
-ਚੀਨ ਵਿੱਚ ਨਿਰਮਾਣ ਵਾਲੀਆਂ ਅਮਰੀਕੀ ਕੰਪਨੀਆਂ ਨੂੰ ਵਾਪਸ ਬੁਲਾਣਾ ਚਾਹੀਦਾ ਹੈ। ਹੌਲੀ-ਹੌਲੀ, ਸਪਲਾਈ ਚੇਨ ਲਈ ਚੀਨ ‘ਤੇ ਨਿਰਭਰਤਾ ਖਤਮ ਕੀਤੀ ਜਾਣੀ ਚਾਹੀਦੀ ਹੈ।
-ਚੀਨ ਨੂੰ ਸਾਡੀ ਟੈਕਨੋਲੋਜੀ ਚੋਰੀ ਕਰਨ ਤੋਂ ਰੋਕਿਆ ਜਾਵੇ। ਅਮਰੀਕੀ ਕੰਪਨੀਆਂ ਨੂੰ ਤਕਨਾਲੋਜੀ ਵਿੱਚ ਸਾਡੀਆਂ ਯੋਗਤਾਵਾਂ ਮੁੜ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਇੰਨਸੈਂਟਿਵ ਦਿੱਤੇ ਜਾਣੇ ਚਾਹੀਦੇ ਹਨ।
-ਚੀਨ ਤੋਂ ਹੈਕਿੰਗ ਨੂੰ ਰੋਕਣ ਲਈ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
-ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਕਿ ਚੀਨ ਆਪਣੇ ਕਰਜ਼ੇ ਦੀ ਅਦਾਇਗੀ ਲਈ ਅਮਰੀਕੀ ਲੋਕਾਂ ਦੇ ਪੈਸੇ ਦੀ ਵਰਤੋਂ ਨਹੀਂ ਕਰ ਸਕੇ।
-ਚੀਨ ਦੀ ਤਕਨੀਕੀ ਕੰਪਨੀ ਹੁਆਵੇਈ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਸਹਿਯੋਗੀ ਦੇਸ਼ਾਂ ਨੂੰ ਵੀ ਇਸ ਤਰ੍ਹਾਂ ਦੇ ਪਾਬੰਦੀ ਲਾਉਣ ਲਈ ਕਿਹਾ ਜਾਣਾ ਚਾਹੀਦਾ ਹੈ।
-ਕੋਰੋਨਾ ‘ਤੇ ਚੀਨ ਦੇ ਝੂਠਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ, ਨਾਲ ਹੀ ਚੀਨ’ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।