ਚੁੱਲੇ੍ ਚੋ ਬਾਹਰ ਨਿਕਲੇ ਅੱਗ ਦਾ ਭਾਂਬੜ

352

ਇਹ ਮਈ 1976 ਦੀ ਗੱਲ ਹੈ ਹਰ ਪਾਸੇ ਐਮਰਜੈਂਸੀ ਦਾ ਰੌਲਾ ਪਿਆ ਹੋਇਆ ਸੀ ਲੋਕਾਂ ਨੂੰ ਜਬਰਦਸਤੀ ਫੜ ਫੜ ਕੇ ਉਨ੍ਹਾਂ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਅਤੇ ਅਕਾਲੀਆਂ ਅਤੇ ਜਨ ਸੰਘੀਆਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸਨ ਅਤੇ ਉਨ੍ਹਾਂ ਨੂੰ ਫੜ ਫੜ ਕੇ ਸਕੂਲਾਂ ਕਾਲਜਾਂ ਅਤੇ ਜੇਲ੍ਹਾਂ ਵਿੱਚ ਬੰਦ ਕਰ ਰਹੇ ਸਨ। ਕਿਉਂਕਿ ਜੇਲਾਂ  ਵਿੱਚ ਵੀ ਨਹੀਂ ਰੱਖੇ ਜਾ ਸਕਦੇ ਸੀ, ਕਿਉਂਕਿ ਗ੍ਰਿਫਤਾਰ ਹੀ ਬਹੁਤ ਲੋਕ ਕੀਤੇ ਜਾ ਰਹੇ ਸਨ ਜੋ ਵੀ ਸਰਕਾਰ ਖਿਲਾਫ ਬੋਲਦਾ ਸੀ ਨਾ ਕੋਈ ਉਸ ਦੀ ਸੁਣਵਾਈ ਸੀ ਨਾ ਕੋਈ ਮੈਜਿਸਟ੍ਰੇਟ ਸੀ ਨਾ ਕੋਈ ਜੱਜ ਸੀ ਫੜ੍ਹ ਕੇ ਜੇਲ੍ਹ ਵਿੱਚ ਤੁਨ ਦਿੱਤਾ ਜਾਂਦਾ ਸੀ।

ਅਫਵਾਹਾਂ ਦਾ ਦੌਰ ਬੜਾ ਗਰਮ ਸੀ ਹਰ ਪਾਸੇ ਅਫਵਾਹਾਂ ਹੀ ਅਫਵਾਹਾਂ ਫੈਲ ਰਹੀਆਂ ਸਨ ਕੋਈ ਕਹਿ ਰਿਹਾ ਸੀ ਫਲਾਣੇ ਪਿੰਡ ਪਰਸੋਂ ਮੁੰਡੇ ਦਾ ਵਿਆਹ ਸੀ ਕੱਲ੍ਹ ਉਸ ਦਾ ਆਪ੍ਰੇਸ਼ਨ ਕਰ ਦਿੱਤਾ ਨਾਲ ਹੀ ਉਸ ਦੀ ਘਰਵਾਲੀ ਦਾ ਅਪ੍ਰੇਸ਼ਨ ਕਰ ਦਿੱਤਾ। ਸੰਜੇ ਗਾਂਧੀ ਨੇ ਦੇਸ਼ ਦੀ ਜਨਸੰਖਿਆ ਘਟਾਉਣ ਵਾਸਤੇ ਨਲਬੰਦੀ ਤੇ ਨਸਬੰਦੀ ਦੇ ਧੜਾ ਧੜ ਅਪਰੇਸ਼ਨ ਕਰ ਰਹੇ ਸਨ ਜਦੋਂ ਕੋਈ ਸਿਹਤ ਮਹਿਕਮੇ ਦੀ ਚਿੱਟੀ ਗੱਡੀ ਪਿੰਡ ਵਿੱਚ ਆਉਂਦੀ ਤਾਂ ਪਿੰਡਾਂ ਦੇ ਪਿੰਡ ਸੁੰਨੇ ਹੋ ਜਾਂਦੇ ਲੋਕ ਆਪਣੀਆਂ ਜਵਾਨ ਨੂੰਹਾਂ ਅਤੇ ਧੀਆਂ ਨੂੰ ਅੰਦਰ ਲੁਕੋ ਲੈਂਦੇ ਬੂਹੇ ਦੇ ਤਾਂ ਸਿਰਫ ਅਸੀਂ ਸੱਤਰ ਸਾਲ ਦੇ ਬੁੱਢੇ ਠੇਰੇ ਹੀ ਬੈਠੇ ਦਿਖਾਈ ਦਿੰਦੇ ਸਨ ਜਿਨ੍ਹਾਂ ਨੂੰ ਸਿਹਤ ਮਹਿਕਮਾ ਕੁੱਝ ਨਹੀਂ ਕਹਿੰਦਾ ਸੀ।

ਸਾਡੇ ਘਰ ਦੇ ਮੂਹਰੇ ਇੱਕ ਤਾਈ ਸੰਤੀ ਰਹਿੰਦੀ ਸੀ ਤਾਈ ਹਰਿਆਣੇ ਦੇ ਹਿਸਾਰ ਕੋਲ ਪਿੰਡ ਦੀ ਸੋਹਣੀ ਸੁਨੱਖੀ ਨੌਜਵਾਨ ਜ਼ਨਾਨੀ ਸੀ ਤਕਰੀਬਨ ਛੇ ਫੁੱਟ ਕੱਦ ਰੂਪ ਡੁੱਲ੍ਹ ਡੁੱਲ੍ਹ ਕੇ ਪੈਂਦਾ ਸੀ। ਪਰ ਸਾਡਾ ਤਾਇਆ ਮੱਘਰ ਸਿੰਘ ਇੱਕ ਮਾਰੂ ਜਿਹਾ ਬੰਦਾ ਸੀ ਤੇ ਸਾਰਾ ਦਿਨ ਖੇਤ ਦੇ ਕੰਮਾਂ ਵਿੱਚ ਹੀ ਰੁੱਝਾ ਰਹਿੰਦਾ ਸੀ ਛੇ ਸਾਲ ਹੋਣ ਤੋਂ ਬਾਅਦ ਤਾਈ ਦੇ ਘਰ ਕਿਸੇ ਬੱਚੇ ਦੀ ਕਿਲਕਾਰੀ ਨਾ ਵੱਜੀ ਸਾਡੀ ਤਾਈ ਸੰਤੀ ਪਿੰਡ ਵਿੱਚ ਆਉਂਦੇ ਮੰਗਤੇ ਭਿਖਾਰੀ ਪੰਡਤ ਜੋਤਸੀ ਕਿਸੇ ਤਰ੍ਹਾਂ ਦੀ ਵੀ ਕੋਈ ਬੰਦੇ ਆਉਂਦੇ ਤਾਂ ਉਨ੍ਹਾਂ ਨੂੰ ਆਪਣਾ ਹੱਥ ਜ਼ਰੂਰ ਵਿਖਾਉਂਦੀ ਤੇ ਪੁੱਛਦੀ ਕਿ ਮੇਰੇ ਘਰ ਔਲਾਦ ਕਦੋਂ ਹੋਵੇਗੀ ਠੱਗ ਤਰ੍ਹਾਂ ਤਰ੍ਹਾਂ ਦੇ ਟੋਟਕੇ ਸੁਣਾ ਕੇ ਚਲੇ ਜਾਂਦੇ ਪਰ ਬੱਚਾ ਕੋਈ ਨਹੀਂ ਹੋਇਆ।

ਸਾਡੇ ਦੋਵੇਂ ਘਰਾਂ ਦੇ ਵਿਚਕਾਰ ਦੀ ਗਲੀ ਲੰਘਦੀ ਸੀ ਗਲੀ ਵਿੱਚੋਂ ਦੀ ਲੋਕਾਂ ਦੇ ਉੱਠ ਰੇਹੜੇ ਬਲਦ ਰੇਹੜੇ ਗੱਡੇ ਟੱਪਿਆ ਕਰਦੇ ਸਨ ਅਤੇ ਗੱਡੇ ਰੇਹੜੇ ਟੱਪਣ ਨਾਲ ਲੀਹਾਂ ਵਿਚਲਾ ਰੇਤਾ ਜੋ ਕਿ ਸੁਰਮੇ ਤੋਂ ਵੀ ਬਰੀਕ ਹੋ ਜਾਂਦਾ ਅਤੇ ਪੀਕ ਦਾ ਰੂਪ ਧਾਰ ਜਾਂਦਾ ਅਤੇ ਪਹੀਆਂ ਦੇ ਮੂਹਰੇ ਤੁਰ ਪੈਂਦਾ ਕਈ ਵਾਰੀ ਤਾਂ ਜਦੋਂ ਪਸ਼ੂਆਂ ਦੇ ਪੈਰਾਂ ਵਿੱਚ ਖੁਰਕ ਜਿਹੀ ਹੁੰਦੀ ਤਾਂ ਪਸ਼ੂ ਰੇਤੇ ਵਿੱਚ ਹੀ ਬੈਠ ਜਾਂਦੇ ਅਤੇ ਉੱਤੇ ਲੱਦਿਆ ਹੋਇਆ ਸਾਮਾਨ ਡਿੱਗ ਪੈਂਦਾ ਕਈ ਵਾਰ ਖਰਬੂਜੇ ਵਗੈਰਾ ਹੁੰਦੇ ਤਾਂ ਅਸੀਂ ਫਿਰ ਚੱਕ ਚੱਕ ਕੇ ਬੜੇ ਚਾਈਂ ਚਾਈਂ ਖਾਂਦੇ ਅਤੇ ਬੜੇ ਹੀ ਚੰਗੇ ਲੱਗਦੇ ਨਾਲੇ ਚੋਰੀ ਕਰਦਿਆ ਦੇ ਇਕ ਦੋ ਛਿਤਰ ਵੀ ਵੱਜ ਜਾਦੇ ਪਰ  ਕੋਈ ਪਰਵਾਹ ਨਹੀ ਸੀ ਹੁੰਦੀ ।

ਕੋਈ ਦੋ ਕੁ ਵਜੇ ਦਾ ਟਾਈਮ ਹੋਣੇ ਕੇ ਪੱਛੋਂ ਵੱਲੋਂ ਇੱਕ ਬਦਲੀ ਜੀ ਬਣ ਕੇ ਆਈ ਅਤੇ ਜ਼ਿਆਦਾ ਮੀਂਹ ਤਾਂ ਨਹੀਂ ਪਿਆ ਪਰ ਫੁਹਾਰਾ ਜਿਹੀਆਂ  ਜ਼ਰੂਰ ਪੈ ਗਈਆਂ ਗਲੀ ਵਿਚਲੇ ਪੀਸੇ ਹੋਏ ਰੇਤੇ ਤੇ ਜਦੋਂ ਕਣੀਆਂ ਪਈਆਂ ਤੇ ਉਸ ਦੀ ਖੁਸ਼ਬੂ ਮੈਂ ਅਜੇ ਤੱਕ ਵੀ ਨਹੀਂ ਭੁੱਲ ਸਕਦਾ ਅਸੀਂ ਬਾਹਰ ਬੂਹੇ ਅੱਗੇ ਖੇਡ ਹੀ ਰਹੇ ਸਾ ਕਿ ਉੱਤਰ ਵੱਲੋਂ ਹੀ ਇਕ  ਪਤਲਾ ਤੇ ਦੂਜਾ ਮੋਟਾ  ਸਾਧ ਤੁਰੇ ਆਉਣ ਇੱਕ ਕੋਲ ਵੱਡਾ ਸਾਰਾ ਕਰਮੰਡਲ ਸੀ ਇੱਕ ਕੋਲ ਬਾਹਵਾ ਭਾਰੀ ਤਰਸੂਲ ਸੀ ਦੋਵਾਂ ਦੇ ਭਗਵੇਂ ਕੱਪੜੇ ਪਾਏ ਹੋਏ ਸਨ ਅਤੇ ਸਿਰਾਂ ਤੇ ਜੱਟਾਂ ਵਰਗੇ ਬਾਲ ਸਨ ਅਤੇ ਉਹ ਸਿੱਧੇ ਤਾਈ ਦੇ ਘਰ ਵੱਲ ਆ ਰਹੇ ਸਨ ਆ ਕੇ ਉਨ੍ਹਾਂ ਨੇ ਅਲਖ ਜਗਾਈ ਕਿ ਕੁਛ ਪਾਓ ਜਦੋਂ ਤਾਈਂ ਅੰਦਰ ਆਟਾ  ਲੈਣ ਗਈ ਤਾਂ ਸਾਧ ਆਪ ਸਮੇਂ ਘੁਸਰ ਮੁਸਰ ਕਰਨ ਲੱਗ ਪਏ ਇੱਕ ਸਾਧ ਮੁਰਗੀਆਂ ਦੇਖ ਕੇ ਕਹਿਣ ਲੱਗਾ ਕਿ ਅੱਜ ਮੁਰਗੀ ਖਾਣ ਨੂੰ ਜੀਅ ਕਰਦਾ ਤਾਏ ਨੇ ਘਰ ਵਿੱਚ ਮੁਰਗੇ ਮੁਰਗੀਆਂ ਪਾਲ ਰੱਖੇ ਸਨ ਅਤੇ ਉਨ੍ਹਾਂ ਦਾ ਇੱਕ ਅਲੱਗ ਹੀ ਖੁੱਡਾ ਬਣਾ ਰੱਖਿਆ ਸੀ ਜਦੋਂ ਤਾਈਂ ਆਈ ਗਜਾ ਲੈ ਕੇ ਤਾਂ ਇੱਕ ਸਾਧ ਬੋਲਿਆ ਮਾਈ ਬਾਲ ਬੱਚੇ ਨਹੀਂ ਦਿੱਸ ਰਹੇ ਸਕੂਲ ਗਏ ਨੇ ਜਦੋਂ ਸਾਧ ਨੇ ਤਾਈ ਦੀ ਦੁਖਦੀ ਰਗ ਤੇ ਹੱਥ ਰੱਖ ਦਿੱਤਾ ਤਾਂ ਤਾਈ ਦੀ ਭੁੱਬ ਨਿਕਲਗੀ ਮੋਤੀਆਂ ਵਰਗੇ ਹੰਝੂ ਅੱਖਾਂ ਵਿੱਚੋਂ ਿਕਰਨ ਲੱਗੇ ਤੇ ਕਹਿਣ ਲੱਗੀ ਬਾਬਾ ਕੀ ਦੱਸਾਂ ਛੀ ਸਾਲ ਹੋ ਗਏ ਸਾਡੇ ਘਰ ਤਾਂ ਕੋਈ ਚਿਰਾਗ਼ ਜਗੇ ਨਹੀਂ।

ਇਨ੍ਹਾਂ ਸੁਣਗੇ ਦੂਜਾ ਸਾਧ ਸਾਵਦਾਨ ਹੋ ਗਏ ਅਤੇ ਪੁਲਾਥੀ ਮਾਰ ਕੇ ਬੈਠ ਗਿਆ ਇੱਕ ਕਹਿਨ ਲੱਗਾ ਮਾਤਾ ਤੁਹਾਡੇ ਤੇ ਕਿਸੇ ਨੇ ਬਹੁਤ ਵੱਡਾ ਮੰਤਰ ਕਰ ਰੱਖਿਆ ਹੈ ਇਸ ਕਰਕੇ ਉਸ ਦਾ ਉਪਾਅ ਕਰਨਾ ਪਵੇਗਾ ਜੇ ਉਪਾਅ ਕਰ ਲਵੇਗੀ ਤਾਂ ਅਸੀਂ ਤੇਰੇ ਘਰ ਬੱਚਾ ਹੋਣ ਦੀ ਗਾਰੰਟੀ ਦਿੰਦੇ ਹਾਂ ਜੇ ਨਾ ਹੋਇਆ ਤਾਂ ਸਾਧ ਦਾ ਪੁੱਤ ਨਾ ਜਾਣੀ ਤਾਂਈ  ਉਨ੍ਹਾਂ ਦੀਆਂ ਗੱਲਾਂ ਵਿਚ ਆ ਗਈ ਅਤੇ ਕਹਿਣ ਲੱਗੀ ਬਾਬਾ ਜੀ ਤੁਸੀਂ ਜੋ ਕਰੋਗੇ ਅਸੀਂ ਕਰ ਲਵਾਂਗੇ ਸਾਨੂੰ ਉਪਾਅ ਦੱਸੋ ਤਾਂ ਦੂਜਾ ਸਾਧ ਕਹਿਣ ਲੱਗਿਆ ਮਾਤਾ ਕਾਲੀ ਮਾਤਾ ਨਾਰਾਜ਼ ਹੈ ਤਾਂ ਇੱਕ ਕਾਲੀ ਮੁਰਗੀ ਅਤੇ ਇੱਕ ਦਾਰੂ ਦੀ ਬੋਤਲ ਲੱਗੇਗੀ ਜੇ ਮਨਜ਼ੂਰ ਹੈ ਤਾਂ ਦੱਸ ।

ਤਾਈ ਕਹਿੰਦੀ ਮੈਨੂੰ ਮਨਜ਼ੂਰ ਹੈ ਤਾਈ ਨੇ ਛੇਤੀ ਦੇਣੇ ਕੁੱਕੜਾਂ ਦਾ ਖੁੱਡਾ ਖੋਲ੍ਹਿਆ ਸਭ ਤੋਂ ਚੰਗੀ ਮੁਰਗੀ ਲਿਆ ਕੇ ਸਾਧ ਨੂੰ ਫੜਾ ਦਿੱਤੀ ਤਾਂ ਮੈਨੂੰ ਕਹਿੰਦੀ ਵੀਰੇ ਤੂੰ ਇੱਥੇ ਰੁਕ ਮੈਂ ਜ਼ਰਾ ਤੇਰੀ ਮਾਂ ਕੋਲ ਜਾਣੀਆਂ ਮੈਂ ਦੱਸ ਦੇਵਾਂ ਕਿ ਛੋਟੇ ਹੁੰਦੇ ਨੂੰ ਮੈਨੂੰ ਸਾਰੇ ਵਿਹੜੇ ਦੇ ਬੀਰਾ ਬੀਰਾ ਕਹਿ ਕੇ ਬੁਲਾਉਂਦੇ ਹੁੰਦੇ ਸਨ  ਖ਼ਬਰਾਂ ਤੇਰੇ ਬਾਪ ਦੀ ਕੋਈ ਬਚੀ ਖੁਚੀ ਦਾਰੂ ਪਈ ਹੋਵੇ ਤਾਈ ਦਵਾ ਦਵਾ ਸਾਡੇ ਘਰ ਵੱਲ ਗਈ ਅਸੀਂ ਸਾਧਾਂ ਕੋਲ ਖੜ੍ਹੇ ਰਹੇ ਤਾਈ ਨੇ ਜਾ ਕੇ ਬੇਬੇ ਦੀ ਮਿਨਤ ਕੀਤੀ ਬੇਬੇ ਨੂੰ ਕਹਿਣ ਲੱਗੀ ਕਿ ਬੀਰੇ ਦੇ ਬਾਪੂ ਦੀ ਕੋਈ ਬਚੀ ਖੁਚੀ ਦਾਰੂ ਪਈ ਹੋਣੀਆਂ ਭੈਣ ਬਨ ਕੇ ਮੈਨੂੰ ਉਹ ਦੇ ਦੇ ਮੇਰੇ ਘਰ ਖ਼ੁਸ਼ੀਆਂ ਆ ਜਾਣਗੀਆਂ ਉੱਤੋਂ ਆਹ ਅਪਰੇਸ਼ਨਾਂ ਵਾਲੇ ਟੁੱਟ ਪੈਣੇ ਤੁਰੇ ਫਿਰਦੇ ਐਵੇ ਢਿੱਡ ਪਾੜ ਕੇ ਸਿੱਟ ਦੇਣਗੇ।

ਡਰ ਲਗਦਾ ਕਿਤੇ ਪੁੱਤਰ ਦਾ ਮੂੰਹ ਦੇਖੇ ਬਿਨਾ  ਮਰ ਜਾਵਾ  ਖ਼ਬਰੇ ਕੋਈ ਬੱਤੀ ਨਾਲ ਬੱਤੀ ਲੱਗ ਜੇ ਭੈਣ ਬਣ ਕੇ ਮੇਰਾ ਇਹ ਕੰਮ ਕਰ ਮੇਰੀ ਮਾਂ ਨੇ ਤਾਈ ਦੀਆਂ ਅੱਖਾਂ ਚ ਔਲਾਦ ਦੀ ਤਾਂਗ ਦੀ ਤਲਖ  ਦੇਖੀ ਤਾ ਮੇਰੀ ਮਾਂ ਤੋਂ ਰਿਹਾ ਨਾ ਗਿਆ ਅਤੇ ਮੇਰੇ ਬਾਪ ਦੀ ਬਚੀ ਹੋਈ ਪਾਉਣੀ ਇਕ ਬੋਤਲ ਸ਼ਰਾਬ ਦੀ ਤਾਈ ਨੂੰ ਫੜਾ ਦਿੱਤੀ ਅਤੇ ਤਾਈ ਨੇ ਲਿਆ ਕੇ ਉਨ੍ਹਾਂ ਸਾਧਾਂ ਨੂੰ ਫੜਾ ਦਿੱਤੀ ਇੱਕ ਸਾਧ ਨੇ ਤਾਈ ਨੂੰ ਕਿਹਾ ਕਿ ਖੰਮਣੀ ਆਟਾ ਹਲਦੀ ਗੁੜ ਤੇਲ ਵਗੈਰਾ ਲੈ ਗਿਆ ਤਾਂ ਤਾਈ ਅੰਦਰੋਂ ਸਾਮਾਨ ਲੈ ਆਈ ਸਾਧ ਨੇ ਧਰਤੀ ਤੇ ਲੀਕਾਂ ਮਾਰ ਕੇ ਉੱਤੇ ਹਲਦੀ ਆਟਾ ਵਿਚਕਾਰ ਗੁੜ ਤੇਲ ਪਾ ਕੇ ਬੱਠਲ ਉੱਤੇ ਮੁੱਧਾ ਮਾਰ ਦਿੱਤਾ ਤੇ ਕਿਹਾ ਅਸੀਂ ਰਾਤ ਨੂੰ ਨੌਂ ਵਜੇ ਆਵਾਂਗੇ ਆ ਕੇ ਮੰਤਰ ਪੜ੍ਹਾਂਗੇ ਸੌ ਸਾਧਾਂ ਨੇ ਉੱਥੋਂ ਚਾਲੇ ਪਾ ਦਿਤੇ।

ਉੱਨੀ ਸੌ ਸੰਤਾਲੀ ਤੋਂ ਦੀ ਵੰਡ ਤੋਂ ਬਾਅਦ ਮੁਸਲਮਾਨ ਪਾਕਿਸਤਾਨ ਚਲੇ ਗਏ ਸਾਡੇ ਪਿੰਡ ਵੀ ਕੁਝ ਮੁਸਲਮਾਨਾਂ ਦੇ ਘਰ ਸਨ ਅਤੇ ਉਨ੍ਹਾਂ ਦਾ ਆਪਣਾ ਕਬਰਸਤਾਨ ਸੀ ਹੁਣ ਉਹ ਕਬਰਸਤਾਨ ਖਾਲੀ ਸੀ ਅਤੇ ਸਰਕਾਰ ਨੇ ਉਸ ਵਿੱਚ ਪ੍ਰਾਇਮਰੀ ਸਕੂਲ ਬਣਾ ਦਿੱਤਾ ਸੀ ਸਕੂਲ ਦੇ ਦੋ ਕਮਰੇ ਸਨ ਇੱਕ ਮੂਹਰੇ ਵਰਾਂਡਾ ਸੀ ਜਿੱਥੇ ਅਸੀਂ ਰੋਜ਼ ਪੜ੍ਹਨ ਜਾਂਦੇ ਸਾਂ ਮੈਂ ਪੰਜਵੀਂ ਕਲਾਸ ਵਿੱਚ ਪੜ੍ਹਦਾ ਸੀ ਸਾਧਾ ਨੇ ਉੱਥੇ ਜਾ ਕੇ ਬਰਾਂਡੀ ਵਿੱਚ ਡੇਰੇ ਲਾ ਲਏ ਆਥਣੇ ਮੁਰਗੀ ਵੱਡੀ ਇੱਟਾਂ ਤੇ ਧਰ ਕੇ ਭੁੰਨ ਭੁੰਨ ਕੇ ਖਾਧੀ ਅਤੇ ਸ਼ਰਾਬ ਪੀਤੀ ਹੌਲੀ ਹੌਲੀ ਘਰ ਦੀ ਸ਼ਰਾਬ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਆਪਸ ਵਿੱਚ ਤੂੰ ਤੂੰ ਮੈਂ ਮੈਂ ਕਰਨ ਲੱਗੇ ਇੱਕ ਸਾਧ ਕਹੇ ਸੰਤੀ ਦੇ ਘਰ ਪਹਿਲਾਂ ਮੈਂ ਜਾਵਾਂਗਾ ਦੂਜਾ ਸਾਧ ਕਹੇ ਨਹੀਂ ਸੰਤੀ ਦੇ ਘਰ ਪਹਿਲਾਂ ਮੈਂ ਜਾਵਾਂਗਾ ਜਦੋਂ ਦੋਨੇ ਪਿੱਛੇ ਨਾ ਹਟੇ ਤਾਂ ਇੱਕ ਮੋਟੇ ਸਾਧ ਨੇ ਚੱਕ ਕੇ ਕਰਿਮੰਡਲ ਪੱਤਲੇ  ਸਾਧ ਦੇ ਿਸਰ ਚ ਦੇ ਮਾਰਿਆ ਦੂਜੇ ਪਾਸੇ ਪਤਲੇ ਸਾਧ ਨੇ ਲੈਂਦੇ ਸਾਰ ਤਿਰਸੂਲ ਚੱਕਿਆ ਤੇ ਦੂਜੇ ਮੋਟੇ ਸ਼ਾਧ ਦੇ ਗਲ ਦੇ ਆਰ ਪਾਰ ਕਰ ਦਿੱਤਾ ਤੇ ਉਸ ਦੀ ਥਾਏਂ ਮੌਤ ਹੋ ਗਈ।

ਦੂਜਾ ਪਤਲਾ ਜਾਂ ਸਾਧ ਖ਼ੂਨ ਦੇ ਲਿੱਬੜੇ ਕੱਪੜੇ ਲੈ ਕੇ ਖੂਨ ਦੇ ਲੱਥ ਪੱਥ ਕੱਪੜਿਆਂ ਨਾਲ ਤਾਈ ਸੰਤੀ ਦੇ ਘਰ ਆ ਵੜਿਆ ਤੇ ਤਾਈ ਸੰਤੀ ਨਾਲ ਲੱਗਾ ਜ਼ਬਰਦਸਤੀ ਕਰਨ ਤਾਈ ਸੰਤੀ ਤਕੜੀ ਸੀ ਅਤੇ ਉਸ ਨੇ ਸਾਧ ਨੂੰ ਪਰ੍ਹਾਂ ਸੁੱਟਿਆ ਅਤੇ ਭੱਜੀ ਭੱਜੀ ਸਾਡੇ ਘਰ ਵੱਲ ਆਈ ਨਾ ਤਾਈ ਦੇ ਸਿਰ ਤੇ ਚੁੰਨੀ ਨਾ ਪੈਰਾਂ ਵਿੱਚ ਜੋੜੇ ਕੁਦਰਤੀ ਮੇਰਾ ਬਾਪ ਵੀ ਉਸ ਵੇਲੇ ਘਰ ਸੀ ਸੋ ਮੇਰੇ ਬਾਪ ਨੇ  ਮੋਢੇ ਤੋਂ ਪਰਨਾ ਲਾਹਿਆ ਅਤੇ ਸੰਤੀ ਵੱਲ ਕੀਤਾ ਜੋ ਸੰਤੀ ਨੇ ਛੇਤੀ ਦੇਣੇ ਸਿਰ ਉੱਪਰ ਲੈ ਲਿਆ ਮੇਰੇ ਬਾਪ ਨੇ ਭੱਜ ਕੇ ਜਾ ਕੇ ਸਾਧ ਨੂੰ ਫੜ੍ਹ ਲਿਆ ਲੋਕਾਂ ਦਾ ਇਕੱਠ ਹੋ ਗਿਆ ਸਾਧ ਦੀ ਕੁੱਟਮਾਰ ਵੀ ਬਹੁਤ ਹੋਈ ਅਤੇ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰਨ ਆਇਆ ਸੀ ਤਾਂ ਸਾਧ ਬੋਲਿਆ ਕਹਿੰਦਾ ਮੈਂ ਤਾਈ ਦੇ ਘਰ  ਬੱਚਾ ਹੋਣ ਦਾ ਇਲਾਜ ਕਰਨ ਆਇਆ ਸੀ ਜਦੋਂ ਅਸੀਂ ਉਸ ਸਾਧ ਨੂੰ ਪੁੱਛਿਆ ਕਿ ਦੂਜਾ ਮੋਟਾ ਬਾਬਾ ਕਿੱਥੇ ਤਾਂ ਸਾਧ ਸਾਨੂੰ ਕਹਿਣ ਲੱਗਿਆ ਮੈ ਓੁਸ ਨੂੰ ਮਾਰ ਦਿੱਤਾ ਹੈ ਇਨ੍ਹਾਂ ਸੁਣਦੇ ਸਾਰ ਸਾਰੇ ਤਰਭਕਗੇ ਤੇ ਸਾਧ ਦੀਆਂ ਮੁਸ਼ਕਾਂ ਬੰਨ੍ਹ ਕੇ ਕੁਤਰੇ ਵਾਲੀ ਮਸ਼ੀਨ ਨਾਲ ਬੰਨ੍ਹ ਦਿੱਤਾ।

ਪਹਿਲਾਂ ਆਮ ਤੌਰ ਤੇ ਹੀ ਪਿੰਡਾਂ ਵਿੱਚ ਸਰਪੰਚਾਂ ਦੀ ਘੱਟ ਹੀ ਸੁਣਵਾਈ ਸੀ ਅਤੇ ਕੋਈ ਜ਼ਿਆਦਾ ਤਵੱਜੋਂ ਨਹੀਂ ਦਿੰਦਾ ਸੀ ਸੋ ਨੰਬਰਦਾਰ ਜਾਂ ਜ਼ੈਲਦਾਰ ਦੀ ਹੀ ਚੱਲਦੀ ਹੁੰਦੀ ਸੀ ਸੋ ਮੇਰੇ ਬਾਪ ਨੇ ਜੈਲਦਾਰ ਨੂੰ ਤਲਾਹ ਦਿੱਤੀ ਜ਼ੈਲਦਾਰ ਘੋੜੀ ਉੱਤੇ ਆਇਆ ਅਤੇ ਸਾਧ ਨੂੰ ਖੋਲ੍ਹ ਕੇ ਆਪਣੇ ਨੌਹਰੇ ਵਿੱਚ ਲਿਜਾ ਕੇ ਨਿੰਮ ਨਾਲ ਬੰਨ੍ਹ ਦਿੱਤਾ ਅਤੇ ਚਾਰ ਮੀਲ ਦੂਰ ਥਾਣੇ ਜਾ ਕੇ ਤਲਾਹ ਦੇ ਕੇ ਆਇਆ ਨ੍ਹੇਰੇ ਪਏ ਦੋ ਪੁਲਿਸ ਮੁਲਾਜ਼ਮ ਜੀਪ ਲੈ ਕੇ ਆਏ ਅਤੇ ਪਹਿਲਾਂ ਉਨ੍ਹਾਂ ਨੇ ਲਾਸ਼ ਰੱਖੀ ਫਿਰ ਉਸ ਸਾਧ ਨੂੰ ਨਿੰਮ ਨਾਲੋਂ ਖੋਲ੍ਹ ਕੇ ਜੀਪ ਵਿੱਚ ਬੰਨ੍ਹ ਕੇ ਲੈ ਗਏ।

ਜਦੋਂ ਅਸੀਂ ਸਵੇਰੇ ਸਕੂਲ ਗਏ ਤਾਂ ਦੇਖਿਆ ਕਿ ਥਾਂ ਥਾਂ ਮਾਸ ਦੇ ਟੁਕੜੇ ਖਿੰਡੇ ਪਏ ਹਨ ਕੁਕੜੀ ਦੀਆਂ ਲੱਤਾਂ ਵੀ ਪਈਆਂ ਸਨ ਸਿਰ ਵੀ ਪਿਆ ਸੀ ਦਾਰੂ ਦੀ ਖਾਲੀ ਬੋਤਲ ਵੀ ਨਾਲ ਹੀ ਪਈ ਸੀ ਅਤੇ ਜਦੋਂ ਸਾਧ ਦੇ ਤਰਿਸੂਲ ਵੱਜਿਆ ਤਾਂ ਉਸ ਦਾ ਖੂਨ ਰਿਸ ਰਿਸ ਕੇ ਕੋਲੋਂ ਹੀ ਇਕ  ਟੋਆ ਜਾ ਬਣਿਆ ਹੋਇਆ ਸੀ ਤਾਂ ਭਰ ਗਿਆ ਜੋ ਹੁਣਾ ਸੁੱਖ ਸੁੱਕ ਚੁੱਕਾ ਸੀ ਅੱਜ ਵੀ ਜਦੋਂ ਮੈਂ ਸਕੂਲ ਕੋਲ ਦੀ ਲੰਘਦਾ ਭਾਵੇਂ ਹੁਣ ਉੱਥੇ ਉਹ ਬਰਾਂਡੇ ਨਹੀਂ ਹਨ ਪਰ ਉਹ ਖੂਨ ਦਾ ਭਰਿਆ ਹੋਇਆ ਟੋਆ ਅੱਜ ਵੀ ਮੇਰੇ ਉਸ ਤਰ੍ਹਾਂ ਯਾਦ ਆ ਜਾਂਦਾ ਹੈ ਭਾਵੇਂ ਤਾਈ ਸੰਤੀ ਦੇ ਬਾਅਦ ਵਿੱਚ ਦੋ ਪੁੱਤਰ ਪੈਦਾ ਹੋ ਗਏ ਸੀ ਪਰ ਔਲਾਦ ਦੀ ਤਾਂਗ ਨੇ ਦੇਖੋ ਕਿੱਡਾ ਵੱਡਾ ਕਾਂਡ ਕਰਵਾ ਦਿੱਤਾ ਸੀ ਦੋ ਜਾਨਾਂ ਚੱਲੀਆਂ ਗਈਆਂ ਇੱਕ ਜੇਲ੍ਹ ਵਿੱਚ ਸੜ ਕੇ ਮਰ ਜੁਗਾ  ਤਾਈ  ਦੀ ਇੱਜ਼ਤ ਵਾਲ ਵਾਲ ਬੱਚੀ ਇਹ ਸਾਰਾ ਕਾਂਡ ਸਿਰਫ਼ ਅਫ਼ਵਾਹਾਂ ਕਰਕੇ ਹੀ ਹੋਇਆ ਕਿ  ਜ਼ਬਰਦਸਤੀ ਆਪ੍ਰੇਸ਼ਨ ਹੋ ਰਹੇ ਹਨ।

ਬਲਵੀਰ ਸੋਚੀ
9815572011