ਜ਼ਿੰਦਗੀ ਇੱਕ ਅਨੁਭਵ

378
ਪਿਛਲੇ ਦਿਨਾਂ ਤੋਂ ਘਰ ਬੈਠੇ ਬੈਠੇ ਅਸੀਂ ਸਮਾਂ ਲੰਘਾਉਣ ਲਈ ਬਿਲਕੁਲ ਸ਼ੋਸ਼ਲ ਮੀਡੀਆ ਤੇ ਹੀ ਨਿਰਭਰ ਹੋ ਗਏ ਆਂ , ਜਿਹਦੇ ਚ ਬਹੁਤਾ ਸਮਾਂ ਅਸੀਂ ਝੂਠੀਆਂ ਖ਼ਬਰਾਂ , ਨਕਾਰਾਤਮਕ ਗੱਲਾਂ ਦਾ ਸ਼ਿਕਾਰ ਹੋ ਰਹੇ ਹਾਂ । ਇਸੇ ਲਈ ਬੈਠੇ ਬੈਠੇ ਇੱਕ ਗੱਲ ਦਿਮਾਗ ਚ ਆਈ ਕੇ ਕਿਉਂ ਨਾਂ ਆਪਣੇ ਦੋਸਤਾਂ ਤੋਂ ਜ਼ਿੰਦਗੀ ਦੇ ਤਜ਼ਰਬੇ ਬਾਰੇ ਪੁੱਛਿਆ ਜਾਵੇ , ਉਹਨਾਂ ਦੋਸਤਾਂ ਤੋਂ ਜੋ ਸਾਧਾਰਨ ਹੋ ਕੇ ਵੀ ਖਾਸ ਨੇ । ਸਵਾਲ ਬੜਾ ਹੀ ਮਜ਼ੇਦਾਰ ਸੀ  …ਤੁਸੀ ਜ਼ਿੰਦਗੀ ਚ ਹੁਣ ਤੱਕ ਕੀ ਸਿੱਖਿਆ ਕੋਈ ਇੱਕ ਗੱਲ ਦੱਸੋ ? ਇਸ ਸਵਾਲ ਦੇ ਬੜੇ ਦਿਲਚਸਪ ਜਵਾਬ ਆਏ । ਪਰ ਉਹ ਜਵਾਬ ਦੱਸਣ ਤੋਂ ਪਹਿਲਾਂ ਕਈਆਂ ਨੇ ਪੁੱਛਿਆ ਇਹ ਸਵਾਲ ਕਿਉਂ ? ਜਾਂ ਇੱਕ ਦੋ ਮਿੰਟ ਚੁੱਪ ਹੋ ਗਏ …ਤੇ ਕਈਆਂ ਕਿਹਾ ਬੜਾ ਔਖਾ ਸਵਾਲ ਇਹ ਤਾਂ ਭਾਈ । ਪਰ ਬਹੁਤ ਦੋਸਤਾਂ ਨੇ ਗਜ਼ਬ ਜਵਾਬ ਦਿਤੇ । ਇਹ ਸਵਾਲ ਪੁੱਛਣ ਦਾ ਇੱਕ ਕਾਰਨ ਇਹ ਹੈ ਕਿ ਇਹ ਪਤਾ ਚੱਲਦਾ ਕਿ ਅਸੀ ਕਿੰਂਨਾ ਕੁ ਆਤਮ ਵਿਸ਼ਲੇਸ਼ਣ ਕਰਦੇ  ਹਾਂ ਤੇ ਦੂਜਾ ਕਾਰਨ ਇਹ ਵੀ ਸੀ ਕਿ ਅਸੀ ਉਹਨਾਂ ਜਵਾਬਾਂ ਨੂੰ ਦੇਖ ਕੇ ਖ਼ੁਦ ਅਨੁਭਵ ਕਰ ਸਕਦੇ ਜੋ ਉਹਨਾਂ ਸਿੱਖਿਆ । ਅਸੀਂ ਅਕਸਰ ਮਹਾਨ ਲੋਕਾਂ ਦੀਆਂ ਜੀਵਨੀਆਂ ਪੜਦੇ ਕਿ ਉਹਨਾਂ ਸਫ਼ਲਤਾ ਕਿਵੇਂ ਪ੍ਰਾਪਤ ਕੀਤੀ ਪਰ ਅਾਪਣੇ ਆਸ ਪਾਸ ਲੋਕਾਂ ਨੂੰ ਵੀ ਪੁਛੋ ਕਿ ਉਹ ਕੀ ਮਹਿਸੂਸ ਕਰਦੇ ਨੇ ਜਦ ਉਹ ਸਫ਼ਲ ਹੋਣ ਲਈ ਜੂਝ ਰਹੇ ਨੇ ਤੇ ਕੀ ਕੀ ਸਿੱਖ ਰਹੇ ਨੇ ਬਹੁਤ ਦੁਸ਼ਵਾਰੀਆਂ ਹੋਣ ਦੇ ਬਾਵਜੂਦ ਵੀ । ਮੇਰਾ ਇਹ ਸਵਾਲ ਪੁੱਛਣ ਦਾ ਤਜ਼ਰਬਾ ਬਹੁਤ ਕਮਾਲ ਦਾ ਰਿਹਾ ਤੇ ਅੱਗੇ ਵੀ ਇਹ ਜਾਰੀ ਰਹੂਗਾ ਤੇ ਤੁਸੀ ਵੀ ਕਦੇ ਬੱਸ ਚ ਜਾਂਦੇ ਜਾਂ ਕਦੇ ਵੀ ਮੌਕਾ ਮਿਲੇ ਜਦ ਕੋਈ ਅਣਜਾਣ ਜਾਂ ਆਪਣਾ ਜੋ ਅਣਜਾਣ ਬਣਿਆ  ਬਹੁਤ ਚੁੱਪ ਜਿਹਾ ਬੈਠਾ ਹੋਵੇ ਤਾਂ ਹਲਕਾ ਮੁਸਕਰਾ ਕੇ ਪੁੱਛੋ ਕਿ ਤੁਸੀ ਜ਼ਿੰਦਗੀ ਚ ਕੀ ਸਿੱਖਿਆ ਇੱਕ ਗੱਲ ਦੱਸੋ ? ਤਾਂ ਜੋ ਜਵਾਬ ਆਊਗਾ ਉਹ ਸ਼ਾਇਦ ਤੁਹਾਡੀ ਜ਼ਿੰਦਗੀ ਚ ਵੱਡਾ ਬਦਲਾਵ ਲੈ ਕੇ ਆਵੇ । ਪਰ ਬਦਲਾਵ ਆਊਗਾ ਜੇ ਤੁਸੀ ਉਹ ਜਵਾਬ ਨੂੰ ਖ਼ੁਦ ਅਨੁਭਵ ਵੀ ਕਰੋਗੇ ।

ਸੀਪਿਕਾ

1 COMMENT

Comments are closed.