ਜਦੋਂ ਦੇਸ਼ ਨੂੰ ਚਲਾਉਣ ਵਾਲਾ ਹੀ ਅਣਪੜ੍ਹ ਮਿਲ ਜਾਵੇ ਤਾਂ, ਫਿਰ ਦੇਸ਼ ਦਾ ਬੇੜਾ ਤਾਂ ਬੈਠੇਗਾ ਹੀ। ਖ਼ੈਰ ਦੇਸ਼ ਨੂੰ ਚਲਾਉਣ ਵਾਲਾ ਕੋਈ ਪੜਿਆ ਲਿਖਿਆ ਇਨਸਾਨ ਜੇਕਰ ਮਿਲ ਜਾਵੇ ਤਾਂ, ਦੇਸ਼ ਦਾ ਨਕਸ਼ਾ ਹੀ ਬਦਲ ਦਿੰਦਾ ਹੈ। ਪਰ ਸਾਡੇ ਨਸੀਬਾਂ ਵਿਚ ਇਹ ਸਭ ਕੁਝ ਕਿਥੇ? ਸਾਨੂੰ ਤਾਂ ਅਜਿਹਾ ਪ੍ਰਧਾਨ ਮੰਤਰੀ ਮਿਲਿਆ, ਜੋ ਧਰਮ ਦੇ ਨਾਮ ‘ਤੇ ਦੰਗੇ ਕਰਵਾਉਣਾ ਜਾਣਦਾ ਹੈ। ਬੇਸ਼ੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਵਾਰ ਬਣ ਚੁੱਕਿਆ ਹੈ, ਪਰ ਹੁਣ ਤੱਕ ਨਰਿੰਦਰ ਮੋਦੀ ਆਪਣੀ ਡਿਗਰੀ ਨਹੀਂ ਵਿਖਾ ਸਕਿਆ ਕਿ ਉਹ ਕਿਥੋਂ ਤੱਕ ਪੜਿਆ ਹੈ। ਬੇਸ਼ੱਕ ਵਿੱਕੀਪੀਡੀਆ ‘ਤੇ ਸਿੱਖਿਆ ਨੂੰ ਲੈ ਕੇ ਜਿਕਰ ਕੀਤਾ ਗਿਆ ਹੈ ਕਿ ਨਰਿੰਦਰ ਮੋਦੀ ਨੇ ਬੀ. ਏ. ਤੱਕ ਦੀ ਪੜ੍ਹਾਈ ਕੀਤੀ ਹੈ, ਪਰ ਹੁਣ ਤੱਕ ਇਹ ਵੀ ਸਾਬਤ ਨਹੀਂ ਹੋ ਸਕਿਆ ਕਿ ਵਾਕਿਆ ਹੀ ਮੋਦੀ ਨੇ ਬੀ.ਏ. ਤੱਕ ਦੀ ਪੜ੍ਹਾਈ ਕੀਤੀ ਹੈ। ਦੇਸ਼ ਨੂੰ ਚਲਾਉਣ ਵਾਲਾ ਹੀ ਜੇਕਰ ਆਪਣਾ ਡਿਗਰੀ ਨਾ ਵਿਖਾ ਸਕਿਆ ਤਾਂ, ਹੋਰ ਕਿਸ ਨੇ ਕੀ ਡਿਗਰੀ ਵਿਖਾਉਣੀ ਹੈ? ਦੱਸ ਦਈਏ ਕਿ ਇਸ ਵੇਲੇ ਭਾਰਤ ਦੇ ਅੰਦਰ ਤਕਰੀਬਨ ਹੀ ਹਰ ਕੋਨੇ ਵਿਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ। ਦਰਅਸਲ, ਇਹ ਵਿਰੋਧ ਉਦੋਂ ਤੋਂ ਹੀ ਹੋ ਰਿਹਾ ਹੈ, ਜਦੋਂ ਤੋਂ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਲਿਆਂਦਾ ਹੈ। ਦੱਸ ਇਹ ਵੀ ਦਈਏ ਕਿ ਮੋਦੀ ਸ਼ਾਹ ਦੀ ਕੋਝੀ ਚਾਲ ਦੇ ਕਾਰਨ ਹੀ ਅੱਜ ਪੂਰੇ ਦੇਸ਼ ਦੇ ਅੰਦਰ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ ਭਾਰਤ ਲੋਕਾਂ ਕੋਲੋਂ ਹੀ ਸਬੂਤ ਮੰਗੇ ਜਾ ਰਹੇ ਹਨ ਕਿ ਉਹ ਭਾਰਤੀ ਹਨ ਜਾਂ ਨਹੀਂ। ਪਿਛਲੇ ਸਮੇਂ ਦੌਰਾਨ ਜਦੋਂ ਆਸਾਮ ਦੇ ਵਿਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਕੀਤਾ ਗਿਆ ਸੀ ਤਾਂ, ਉਦੋਂ 19 ਲੱਖ ਲੋਕ ਅਜਿਹੇ ਪਾਏ ਗਏ ਸੀ, ਜਿਨ੍ਹਾਂ ਦੇ ਕੋਲ ਨਾਗਰਿਕਤਾ ਦਾ ਕੋਈ ਵੀ ਸਬੂਤ ਨਹੀਂ ਸੀ। ਇਸ ਦੇ ਵਿਚ 70 ਪ੍ਰਤੀਸ਼ਤ ਹਿੰਦੂ ਧਰਮ ਦੇ ਨਾਲ ਸਬੰਧ ਰੱਖਦੇ ਸਨ, ਜਦੋਂਕਿ 30 ਪ੍ਰਤੀਸ਼ਤ ਲੋਕ ਮੁਸਲਿਮ ਧਰਮ ਦੇ ਨਾਲ ਸਬੰਧ ਰੱਖਦੇ ਸਨ। ਦੱਸ ਦਈਏ ਕਿ ਇਕ ਪਾਸੇ ਤਾਂ, ਨਾਗਰਿਕਤਾ ਸੋਧ ਕਾਨੂੰਨ ਦਾ ਸਾਡੇ ਦੇਸ਼ ਦੇ ਅੰਦਰ ਰੌਲਾ ਪਿਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਆਗਾਮੀ ਪ੍ਰੀਖਿਆਵਾਂ ਨੂੰ ਲੈ ਕੇ ਬੱਚਿਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਬੋਰਡ ਦੇ ਪੇਪਰਾਂ ਦੀ ਉਹ ਤਿਆਰੀ ਕਿਵੇਂ ਕਰਨ? ਦੱਸ ਦਈਏ ਕਿ ਲੰਘੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਵਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ‘ਪ੍ਰੀਖਿਆ ਪੇ ਚਾਰਚਾ 2020’ ਪ੍ਰੋਗਰਾਮ ਵਿਚ ਪਹੁੰਚੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਤਣਾਅ ਮੁਕਤ ਪੜ੍ਹਨ ਦੇ ਸੁਝਾਅ ਦਿੱਤੇ। ਕਹਿੰਦੇ ਹਨ ਕਿ ਸਕੂਲ ਦੇ ਵਿਦਿਆਰਥੀਆਂ ਨਾਲ ਪੀਐਮ ਮੋਦੀ ਦੇ ਪ੍ਰੋਗਰਾਮ ਦਾ ਇਹ ਤੀਜਾ ਸੀਜ਼ਨ ਹੈ। ਸਾਥੀਓਂ, ਜੇਕਰ ਮੈਂ ਮੋਦੀ ਦੇ ਪ੍ਰੋਗਰਾਮ ਦੌਰਾਨ ਹੋਏ ਮੋਦੀ ਦੇ ਭਾਸ਼ਣ ਦੀ ਗੱਲ ਕਰਾਂ ਤਾਂ, ਉਨ੍ਹਾਂ ਨੇ ਕਿਹਾ ਕਿ ”ਮੈਂ ਕਿਸੇ ਵੀ ਪਰਿਵਾਰ ‘ਤੇ ਕੋਈ ਦਬਾਅ ਨਹੀਂ ਬਣਾਉਣਾ ਚਾਹੁੰਦਾ, ਨਾ ਹੀ ਮੈਂ ਕਿਸੇ ਬੱਚੇ ਦਾ ਨੁਕਸਾਨ ਕਰਨਾ ਚਾਹੁੰਦਾ ਹਾਂ। ਜਿਵੇਂ ਸਟੀਲ ਦੀ ਸਪ੍ਰਿੰਗ ਵਧੇਰੇ ਖਿੱਚਣ ਕਰਕੇ ਤਾਰ ਬਣ ਜਾਂਦੀ ਹੈ, ਇਸੇ ਤਰ੍ਹਾਂ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਬੱਚੇ ਦੀ ਸਮਰੱਥਾ ਬਾਰੇ ਸੋਚਣਾ ਚਾਹੀਦਾ ਹੈ।” ਜਦੋਂ ਅਧਿਕਾਰ ਤੇ ਫਰਜ਼ ਇਕੱਠੇ ਬੋਲਿਆ ਜਾਂਦਾ ਹੈ, ਤਾਂ ਹੀ ਸਭ ਕੁਝ ਗੜਬੜ ਹੋ ਜਾਂਦਾ ਹੈ। ਜਦੋਂਕਿ ਸਾਡੀ ਡਿਊਟੀ ਵਿਚ ਸਿਰਫ ਸਾਰਿਆਂ ਦੇ ਅਧਿਕਾਰ ਸ਼ਾਮਲ ਹੁੰਦੇ ਹਨ। ਜਦੋਂ ਮੈਂ ਇੱਕ ਅਧਿਆਪਕ ਵਜੋਂ ਆਪਣਾ ਫਰਜ਼ ਨਿਭਾਉਂਦਾ ਹਾਂ, ਤਾਂ ਇਹ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਦਿਨ ਵਿਚ ਕੁਝ ਸਮਾਂ ਅਜਿਹਾ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਤਕਨਾਲੋਜੀ ਤੋਂ ਦੂਰ ਰੱਖੋ। ਹਰ ਰੋਜ਼ ਇੱਕ ਤਕਨੀਕ ਮੁਕਤ ਘੰਟਾ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ”ਦੋਸਤ, ਪਰਿਵਾਰ, ਕਿਤਾਬਾਂ, ਬਾਗ਼ ਜਾਂ ਪਾਲਤੂ ਜਾਨਵਰਾਂ ਨਾਲ ਉਹ ਸਮਾਂ ਬਿਤਾਓ। ਜੇ ਤੁਸੀਂ ਪੜ੍ਹਾਈ ਤੋਂ ਇਲਾਵਾ ਕੋਈ ਵਾਧੂ ਗਤੀਵਿਧੀ ਨਹੀਂ ਕਰਦੇ, ਤਾਂ ਤੁਸੀਂ ਰੋਬੋਟ ਵਰਗੇ ਹੋ ਜਾਓਗੇ। ਜ਼ਿੰਦਗੀ ਸਿਰਫ ਇਮਤਿਹਾਨ ਦੇ ਅੰਕ ਨਹੀਂ ਹੁੰਦੀ। ਕੋਈ ਵੀ ਇਮਤਿਹਾਨ ਸੰਪੂਰਨ ਜ਼ਿੰਦਗੀ ਨਹੀਂ ਹੁੰਦੇ। ਇਹ ਇੱਕ ਮਹੱਤਵਪੂਰਨ ਕਦਮ ਹੈ, ਪਰ ਇਹ ਸਭ ਕੁਝ ਹੈ, ਮੰਨਿਆ ਨਹੀਂ ਜਾਣਾ ਚਾਹੀਦਾ। ਇਸ ਪ੍ਰੋਗਰਾਮ ਵਿਚ ਸਕੂਲੀ ਬੱਚਿਆਂ ਨੂੰ ਪੜ੍ਹਾਈ ਨਾਲ ਜੁੜੇ ਪ੍ਰਸ਼ਨ ਸਿੱਧੇ ਪ੍ਰਧਾਨ ਮੰਤਰੀ ਨੂੰ ਪੁੱਛੇ ਗਏ। ਸਾਥੀਓਂ, ਇਹ ਤਾਂ ਸੀ ਮੋਦੀ ਦੇ ਭਾਸ਼ਣ ਦੀ ਗੱਲਬਾਤ, ਜੋ ਮੋਦੀ ਨੇ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਨੂੰ ਗੁਰ ਦੱਸੇ ਅਤੇ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕੀਤੀ ਜਾਵੇ, ਉਸ ਦੇ ਬਾਰੇ ਵਿਚ ਦੱਸਿਆ। ਹੁਣ ਇਸ ਗੱਲ ਉਪਰ ਟਿੱਪਣੀ ਕਰਦੇ ਹਾਂ, ਜਿਹੜੀ ਰੋਜ਼ ਹੀ ਸਾਨੂੰ ਸੁਨਣ ਨੂੰ ਮਿਲਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਹੁਣ ਤੱਕ ਆਪਣੀ ਪੜ੍ਹਾਈ ਦੀ ਕੋਈ ਵੀ ਡਿਗਰੀ ਨਹੀਂ ਵਿਖਾ ਸਕੇ। ਬੇਸ਼ੱਕ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਸਾਡਾ ਪ੍ਰਧਾਨ ਮੰਤਰੀ ਅਣਪੜ੍ਹ ਹੈ, ਪਰ ਜਿਸ ਹਿਸਾਬ ਦੇ ਨਾਲ ਜਦੋਂ ਪ੍ਰਧਾਨ ਮੰਤਰੀ ਮੋਦੀ ਤੋਂ ਪੜ੍ਹਾਈ ਦੀ ਡਿਗਰੀ ਦੀ ਮੰਗ ਕੀਤੀ ਜਾਂਦੀ ਹੈ ਤਾਂ, ਉਹ ਕੁਝ ਵੀ ਜਵਾਬ ਨਹੀਂ ਦੇ ਪਾਉਂਦੇ। ਜਦੋਂਕਿ ਵਿੱਕੀਪੀਡੀਆ ਉਪਰ ਮੋਦੀ ਦੀ ਪੜ੍ਹਾਈ ‘ਬੀ. ਏ.’ ਹੀ ਦਰਸਾਈ ਗਈ ਹੈ। ਮੋਦੀ ਤੋਂ ਪਹਿਲੋਂ ਪ੍ਰਧਾਨ ਮੰਤਰੀ ਰਹਿ ਚੁੱਕੇ ਡਾਕਟਰ ਮਨਮੋਹਨ ਸਿੰਘ ਦੀ ਪੜ੍ਹਾਈ ‘ਤੇ ਨਿਗਾਹ ਮਾਰੀਏ ਤਾਂ, ਉਨ੍ਹਾਂ ਨੇ ਸਕੂਲੀ ਵਿਦਿਆ ਮੋਮਬੱਤੀ ਦੀ ਰੌਸ਼ਨੀ ਵਿੱਚ ਹਾਸਲ ਕੀਤੀ। 1949 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਉਨ੍ਹਾਂ ਮੈਟ੍ਰਿਕ ਪਾਸ ਕੀਤੀ ਅਤੇ 1952, 1954 ਵਿੱਚ ਕ੍ਰਮਵਾਰ ਬੀ.ਏ ਤੇ ਐਮ.ਏ ਦੀਆਂ ਡਿਗਰੀਆਂ ਹਾਸਲ ਕੀਤੀਆਂ। 1957 ਵਿੱਚ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਲੰਡਨ ਤੋਂ ਅਰਥ-ਸ਼ਾਸਤਰ ਵਿੱਚ ਫ਼ਸਟ ਕਲਾਸ ਆਨਰਸ ਡਿਗਰੀ ਹਾਸਲ ਕੀਤੀ ਅਤੇ ਫ਼ਿਰ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ।ਦੱਸ ਦਈਏ ਕਿ ਡਾਕਟਰ ਮਨਮੋਹਨ ਦੇ ਬਰਾਬਰ ਤਾਂ ਮੋਦੀ ਦੀ ਇਕ ਵੀ ਡਿਗਰੀ ਨਹੀਂ ਚੱਲਦੀ, ਜਦੋਂਕਿ ਮੋਦੀ ਸਾਹਬ ਅਤੇ ਇਹਦੇ ਭਗਤ ਤਾਂ ਇਹ ਕਹਿੰਦੇ ਨਜ਼ਰੀ ਆਉਂਦੇ ਹਨ ਕਿ ਮੋਦੀ ਸਾਹਬ ਨੇ ਤਾਂ ਪੜ੍ਹਾਈ ਚੋਖ਼ੀ ਕੀਤੀ ਹੈ। ਜਦੋਂਕਿ ਅਸਲ ਸਚਾਈ ਤਾਂ ਇਹ ਹੈ ਕਿ ਅਣਪੜ੍ਹ ਪ੍ਰਧਾਨ ਮੰਤਰੀ ਸਾਡੇ ਪੱਲੇ ਪਿਆ ਹੈ। ਮੋਦੀ ਦਾ ਜ਼ਿਆਦਾ ਪੜਿਆ ਲਿਖਿਆ ਨਾ ਹੋਣਾ ਹੀ ਸਾਡੇ ਲਈ ਸਭ ਤੋਂ ਵੱਡੀ ਮੁਸੀਬਤ ਹੈ, ਕਿਉਂਕਿ ਮੋਦੀ ਸਿਰਫ਼ ਤੇ ਸਿਰਫ਼ ਹਿੰਦੂ ਧਰਮ ਦੇ ਲਈ ਹੀ ਜ਼ਿਆਦਾ ਬਿਆਨਬਾਜੀ ਕਰਦੇ ਹਨ, ਜਦੋਂਕਿ ਆਮ ਜਨਤਾ ਦਾ ਦਰਦ ਮੋਦੀ ਨੂੰ ਜਰਾਂ ਜਿੰਨਾਂ ਵੀ ਨਹੀਂ ਪਤਾ। ਜੇਕਰ ਮੋਦੀ ਨੂੰ ਕੁਝ ਪਤਾ ਹੁੰਦਾ ਤਾਂ, ਨੋਟਬੰਦੀ, ਜੀਐਸਟੀ ਵਰਗੇ ਬੇਲੋੜੇ ਫੈਸਲੇ ਨਾ ਲੈਂਦੇ, ਪਰ ਜਿਸ ਤਰ੍ਹਾ ਮੋਦੀ ਨੇ ਨੋਟਬੰਦੀ, ਜੀਐਸਟੀ ਤੋਂ ਬਾਅਦ ਭਾਰਤ-ਪਾਕਿ ਦੇ ਦਰਮਿਆਨ ਜੰਗ ਵਰਗੇ ਮਾਹੌਲ ਪੈਦਾ ਕੀਤੇ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਸਾਡਾ ਪ੍ਰਧਾਨ ਮੰਤਰੀ ਕੋਰਾ ਅਣਪੜ੍ਹ ਹੈ ਅਤੇ ਉਸ ਨੂੰ ਲੋਕਾਂ ਦੇ ਲੂਹ ਦਾ ਮੁੱਲ ਨਹੀਂ ਪਤਾ।