‘ਜੋ ਵੀ ਮਿਲਿਆ ਲੈਕੇ ਚੱਲ ਪੇ’

223
ਗਰਮੀ ਪੈਂਦੀ ਤਪਦਾ ਸੀਨਾ ,
ਪਿੰਡਾ ਲੂੰਹ ਦੀਆਂ ਲੋਆਂ।
ਵਿੱਚ ਗ਼ਰੀਬੀ ਬਚਪਨ ਰੁਲਦਾ,
ਕੀ ਬਦਬੂ ਖੁਸ਼ਬੋਆਂ??
ਕੂੜੇ ਵਿੱਚੋਂ ਭੋਜਨ ਲੱਭਦੇ,
ਇਨਸਾਨੀਅਤ ਉੱਡਗੀ ਕੋਹਾਂ।
ਪੱਥਰ ਪੂਜੇ ਬੰਦਾ ਏਥੇ,
ਝੂਠੀਆਂ ਖਾਂਦੇ ਸੌਹਾਂ।
ਕਾਦਰ ਤੇਰੀ ਕੁਦਰਤ ਮੌਲਾ,
ਇਹ ਕਿਉਂ ਰੁਲਦੀਆਂ ਰੂਹਾਂ।
ਕਰੇ ਉਡੀਕਾਂ ਕੁਝ ਆਉਣ ਦੀਆਂ
ਬੁੱਢੜੀ ਲੈਕੇ ਸੂਹਾਂ।
ਜੋ ਵੀ ਮਿਲਿਆ ਲੈਕੇ ਚੱਲ ਪੇ
ਮੱਟੂ ਖੋਲ੍ਹਣ ਘਰਦਾ ਬੂਹਾ।
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ,ਸੰਗਰੂਰ
9779708257