ਜੰਗ ਅਜੇ ਲੰਬੀ, ਵੈਕਸੀਨ ਲਈ ਕਰਨਾ ਪਵੇਗਾ ਇੰਤਜ਼ਾਰ

175

ਵਾਸ਼ਿੰਗਟਨ: ਕੋਰੋਨਾਵਾਇਰਸ ਮਹਾਮਾਰੀ ਨਾਲ ਲੜਨ ਵਾਲੇ ਦੇਸ਼ਾਂ ਨੂੰ ਇਲਾਜ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਸਾਲ ਦੇ ਅੰਤ ਤੱਕ ਇਹ ਵੈਕਸੀਨ ਸਾਹਮਣੇ ਆ ਜਾਵੇਗੀ। ਇੱਕ ਨਿਊਜ਼ ਚੈਨਲ ਦੇ ਪ੍ਰੋਗਰਾਮ ‘ਚ ਟਰੰਪ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਸਾਲ ਦੇ ਅੰਤ ਤਕ ਵੈਕਸੀਨ ਲੱਭ ਲਵਾਂਗੇ।”

ਮਹੱਤਵਪੂਰਨ ਗੱਲ ਇਹ ਹੈ ਕਿ ਮਹਾਂਮਾਰੀ ਦਾ ਇਲਾਜ਼ ਲੱਭਣ ਲਈ ਇੱਕ ਵਿਸ਼ਵ ਵਿਆਪੀ ਪੱਧਰ ‘ਤੇ ਤੇਜ਼ੀ ਹੈ। ਇਸ ਲਈ 8 ਬਿਲੀਅਨ ਖਰਚ ਕਰਨ ਦੀ ਵਚਨਬੱਧ ਜ਼ਾਹਿਰ ਕੀਤੀ ਗਈ ਹੈ। ਮਹਾਮਾਰੀ ਦੇ ਵਿਰੁੱਧ ਟੀਕੇ ਦੀ ਤਿਆਰੀ ਲਈ ਕਈ ਥਾਵਾਂ ‘ਤੇ ਮੈਡੀਕਲ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ। ਕੋਵਿਡ-19 ਦੀ ਕਲੀਨਿਕਲ ਅਜ਼ਮਾਇਸ਼ ਲਈ ਵੈਕਸੀਨ ਬ੍ਰਿਟੇਨ ‘ਚ ਸ਼ੁਰੂ ਹੋ ਗਈ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਇਹ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਯੂਰਪ ਤੋਂ ਬਾਹਰ ਕਈ ਦੇਸ਼ਾਂ ਨੇ ਵੀ ਵੈਕਸੀਨ ਬਾਰੇ ਖੋਜ ਵਧਾ ਦਿੱਤੀ ਹੈ।

ਇੱਕ ਅਖਬਾਰ ਦੀ ਰਿਪੋਰਟ ਅਨੁਸਾਰ ਸਿਰਫ ਯੂਐਸ ਦੀ ਪ੍ਰਯੋਗਸ਼ਾਲਾ ‘ਚ 115 ਵੈਕਸੀਨ ਪ੍ਰਾਜੈਕਟਾਂ ‘ਤੇ ਕੰਮ ਚੱਲ ਰਿਹਾ ਹੈ। ਅਪ੍ਰੈਲ ਦੇ ਅਖੀਰ ‘ਚ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਵਿਕਸਤ ਕਰ ਲਈ ਜਾਵੇਗੀ ਤਾਂ ਮਹਾਂਮਾਰੀ ਦੀ ਵੈਕਸੀਨ ਦੁਨੀਆ ਨੂੰ ਉਪਲਬਧ ਹੋਣੀ ਚਾਹੀਦੀ ਹੈ।