ਡਾਇਰੈਕਟਰ ਖ਼ੇੇਤੀਬਾੜੀ ਡਾ. ਸੁਤੰਤਬ ਕੁਮਾਰ ਹਦਾਇਤਾਂ ਅਤੇ ਮੁੱਖ ਖ਼ੇਤੀਬਾੜੀ ਅਫ਼ਸਰ ਿਫ਼ਰੋਜ਼ਪੁਰ ਡਾ. ਬਲਵਿੰਦਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਖ਼ੇਤੀਬਾੜੀ ਵਿਭਾਗ ਜ਼ੀਰਾ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਲਾਕ ਜ਼ੀਰਾ ਦੇ ਪਿੰਡ ਝਤਰਾ ਵਿਖੇ ਕਿਸਾਨ ਸੁਰਜੀਤ ਸਿੰਘ ਵੱਲੋਂ ਪੈੈਡੀ ਟਰਾਂਸਪਲਾਂਟਰ ਨਾਲ ਬੀਜੇ ਗਏ 80 ਏਕੜ ਰਕਬੇ, ਦਲਜੀਤ ਸਿੰਘ ਵਾਸੀ ਝਤਰਾ ਦੇੇ 15 ਏਕੜ, ਗੁਰਪ੍ਰਰੀਤ ਸਿੰਘ ਫੇਰੋਕੇ ਦੇ 5 ਏਕੜ ਅਤੇ ਗੁਰਮੇਲ ਸਿੰਘ ਗਾਦੜੀਵਾਲਾ ਦੇ 8 ਏਕੜ ਵਾਲੇ ਸਿੱਧੀ ਬਿਜਾਈ ਵਾਲੇ ਰਕਬੇ ਦਾ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿਰੀਖਣ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨੇੇ ਪੈਡੀ ਟਰਾਂਸਪਲਾਂਟਰ ਅਤੇ ਸਿੱਧੀ ਬਿਜਾਈ ਦੀ ਤਕਨੀਕਾਂ ਨੂੰ ਸਲਾਹਿਆ ਅਤੇ ਸਮਾਂ ਤੇ ਪਾਣੀ ਦੀ ਬੱਚਤ ਬਹੁਤ ਹੁੰਦੀ ਹੈ ਬਾਰੇੇ ਦੱਸਿਆ। ਇਸ ਮੌਕੇੇ ਡਾ. ਜਸਪ੍ਰਰੀਤ ਸਿੰਘ ਏਡੀਓ ਜ਼ੀਰਾ ਨੇ ਹੋਰਨਾਂ ਕਿਸਾਨਾਂ ਨੂੰ ਵੀ ਆਧੁਨਿਕ ਤਕਨੀਕਾਂ ਨਾਲ ਬਿਜਾਈ ਲਈ ਪ੍ਰਰੇੇਰਿਤ ਕੀਤਾ। ਇਸ ਦੌਰਾਨ ਸਤਨਾਮ ਸਿੰਘ ਏਡੀਓ ਨੇ ਕਿਸਾਨਾਂ ਨੂੰ ਖ਼ਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ‘ਤੇ ਜ਼ੋਰ ਦਿੱਤਾ। ਇਸ ਮੌਕੇੇ ਗੁਰਚਰਨ ਸਿੰਘ ਏਐੱਸਆਈ, ਰਵੀ ਜੇਟੀ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇੇ ਨਮੂਨੇ ਲੈਣ ਬਾਰੇ ਜਾਣਕਾਰੀ ਦਿੱਤੀ।