ਟਰੰਪ ਦਾ ਚੀਨ ‘ਤੇ ਵੱਡਾ ਬਿਆਨ, ਕਿਹਾ- ਜਿਨਪਿੰਗ ਨਾਲ ਨਹੀਂ ਕਰਨੀ ਚਾਹੁੰਦਾ ਗੱਲ

442

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਗਲੋਬਲ ਮਹਾਂਮਾਰੀ ਨਾਲ ਨਜਿੱਠਣ ‘ਚ ਚੀਨੀ ਲੀਡਰਸ਼ਿਪ ਨਾਲ ਆਪਣੀ ਨਾਰਾਜ਼ਗੀ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਉਹ ਇਸ ਸਮੇਂ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ। ਵ੍ਹਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਜਿਨਪਿੰਗ ਨਾਲ ਗੱਲ ਕਿਉਂ ਨਹੀਂ ਕਰਨਾ ਚਾਹੁੰਦੇ, ਜਿਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੇਖਣਗੇ।

ਟਰੰਪ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ,

” ਮੈਂ ਉਨ੍ਹਾਂ ਨਾਲ ਅਜੇ ਗੱਲ ਨਹੀਂ ਕਰਨਾ ਚਾਹੁੰਦਾ। ਅਸੀਂ ਦੇਖਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਹੋਏ ਵਪਾਰ ਸੌਦੇ ਅਨੁਸਾਰ ਚੀਨ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਅਮਰੀਕੀ ਸਾਮਾਨ ਖਰੀਦ ਰਿਹਾ ਹੈ। ਇਸ ਬਾਰੇ ਟਰੰਪ ਨੇ ਕਿਹਾ,

” ਉਹ ਵਪਾਰ ਦੇ ਸੌਦਿਆਂ ‘ਤੇ ਬਹੁਤ ਜ਼ਿਆਦਾ ਖਰਚ ਕਰ ਰਹੇ ਹਨ, ਪਰ ਵਪਾਰ ਦੇ ਸੌਦਿਆਂ ‘ਤੇ ਮੇਰਾ ਮਜ਼ਾ ਥੋੜਾ ਕਿਰਕਿਰਾ ਹੋ ਗਿਆ ਹੈ, ਤੁਸੀਂ ਸਮਝ ਸਕਦੇ ਹੋ।

ਵਪਾਰ ਸੌਦੇ ‘ਤੇ ਗੱਲ ਨਹੀਂ ਕਰਨਾ ਚਾਹੁੰਦੇ:

ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਵਪਾਰ ਸਮਝੌਤੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ। ਟਰੰਪ ਨੇ ਕਿਹਾ, “ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।” ਮੈਂ ਇਹ ਕਹਿ ਸਕਦਾ ਹਾਂ ਕਿ ਚੀਨ ਸਾਡੇ ਬਹੁਤ ਸਾਰੇ ਉਤਪਾਦਾਂ ਨੂੰ ਖਰੀਦ ਰਿਹਾ ਹੈ, ਪਰ ਵਪਾਰਕ ਸੌਦੇ ‘ਚ ਅਜੇ ਇੰਕ ਸੁੱਕਾ ਵੀ ਨਹੀਂ ਸੀ ਕਿ ਇਹ (ਕੋਰੋਨਾਵਾਇਰਸ) ਚੀਨ ਤੋਂ ਆ ਗਿਆ । ਇਸ ਲਈ, ਅਜਿਹਾ ਨਹੀਂ ਹੈ ਕਿ ਅਸੀਂ ਖੁਸ਼ ਹਾਂ।”

ਉਨ੍ਹਾਂ ਕਿਹਾ, “ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਇਹ ਚੀਨ ਤੋਂ ਆਇਆ ਸੀ. ਇਸ ਨੂੰ ਦੁਨੀਆਂ ‘ਚ ਫੈਲਣ ਤੋਂ ਪਹਿਲਾਂ ਚੀਨ ‘ਚ ਰੋਕਿਆ ਜਾ ਸਕਦਾ ਸੀ। ਕੁਲ 186 ਦੇਸ਼ ਪ੍ਰਭਾਵਤ ਹੋਏ ਹਨ। ਰੂਸ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ, ਫਰਾਂਸ ਬੁਰੀ ਤਰ੍ਹਾਂ ਪ੍ਰਭਾਵਤ ਹੈ। ਤੁਸੀਂ ਕਿਸੇ ਵੀ ਦੇਸ਼ ਨੂੰ ਵੇਖਦੇ ਹੋ ਅਤੇ ਤੁਸੀਂ ਕਹਿ ਸਕਦੇ ਹੋ ਕਿ ਉਹ “ਪ੍ਰਭਾਵਿਤ” ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ ਉਹ “ਸੰਕ੍ਰਮਿਤ” ਹੈ।