ਅੰਮ੍ਰਿਤਸਰ :
ਸਿੱਖ ਧਰਮ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲਣ ਲਈ ਪੁਲਿਸ ਥਾਣਾ ਜੰਡਿਆਲਾ ਗੁਰੂ ਨੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਬਲਬੀਰ ਸਿੰਘ ਮੁੱਛਲ ਪੁੱਤਰ ਚਰਨ ਸਿੰਘ ਵਾਸੀ ਮੁੱਛਲ ਦੀ ਸ਼ਿਕਾਇਤ ‘ਤੇ ਅਤੇ ਸਿੱਖ ਸੰਗਠਨਾਂ ਵਿਚ ਰੋਸ ਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੁਧੀਰ ਸੂਰੀ ਅਤੇ ਉਸ ਦੇ ਸਾਥੀ ਹਰਦੀਪ ਸ਼ਰਮਾ ਦੇ ਖ਼ਿਲਾਫ਼ ਧਾਰਾ 153 ਏ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।