ਡਾਕਟਰ ਦੇ ਮੁੰਡੇ ਦਾ ਆਇਆ ਕਰੋਨਾ ਪਾਜੀਟਿਵ, ਹੁਣ ਪੂਰਾ ਪਰਿਵਾਰ ਇਕਾਂਤਵਾਸ

219

ਸ਼ਾਹਕੋਟ, 18 ਮਈ

ਇਕ ਪਾਸੇ ਤਾਂ ਜਿਹੜੇ ਡਾਕਟਰ ਕਰੋਨਾ ਪੀੜਤ ਮਰੀਜਾਂ ਦਾ ਇਲਾਜ ਕਰਨ ਦੇ ਵਿਚ ਜੁਟੇ ਹੋਏ ਹਨ, ਉਨ੍ਹਾਂ ਡਾਕਟਰ ਦਾ ਹੀ ਕਰੋਨਾ ਪਾਜੀਟਿਵ ਆ ਰਿਹਾ ਹੈ, ਉਥੇ ਹੀ ਦੂਜੇ ਪਾਸੇ ਹੁਣ ਡਾਕਟਰਾਂ ਦੇ ਪਰਿਵਾਰ ਵੀ ਕਰੋਨਾ ਤੋਂ ਬਚ ਨਹੀਂ ਪਾ ਰਹੇ। ਦੱਸ ਦਈਏ ਕਿ ਸਿਵਲ ਹਸਪਤਾਲ ਸ਼ਾਹਕੋਟ ਦੇ ਡਾਕਟਰ ਰਜਿੰਦਰ ਗਿੱਲ ਦੇ ਮੁੰਡੇ ਵੈਬਲ ਗਿੱਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਡਾ. ਰਜਿੰਦਰ ਗਿੱਲ ਨੂੰ ਸਮੇਤ ਪਰਿਵਾਰ ਇਕਾਂਤਵਾਸ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆ ਹੋਇਆ ਐੱਸ.ਐੱਮ.ਓ. ਸ਼ਾਹਕੋਟ ਡਾਕਟਰ ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਡਾ. ਗਿੱਲ ਦੇ ਮੁੰਡੇ ਵੈਬਲ ਗਿੱਲ (25) ਨੂੰ ਬੁਖ਼ਾਰ ਹੋਣ ਕਾਰਨ ਉਸ ਦੇ ਕੋਰੋਨਾ ਸੈਂਪਲ ਲਏ ਗਏ ਸਨ। ਸ਼ਨੀਵਾਰ ਸ਼ਾਮ ਉਨ੍ਹਾਂ ਦੇ ਮੁੰਡੇ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰ ਲਿਆ ਗਿਆ ਅਤੇ ਡਾ. ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਡਾ. ਗਿੱਲ ਨੂੰ ਸਮੇਤ ਪਰਿਵਾਰ ਉਨ੍ਹਾਂ ਦੇ ਘਰ ਜਲੰਧਰ ਵਿਖੇ ਹੀ ਇਕਾਂਤਵਾਸ ਕੀਤਾ ਗਿਆ ਹੈ।