ਡਾਕਟਰ ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ

1136

ਡਾਕਟਰ ਭੀਮ ਰਾਉ ਅੰਬੇਡਕਰ (14 ਅਪ੍ਰੈਲ 1891 – 6 ਦਸੰਬਰ 1956) ਇੱਕ ਭਾਰਤੀ ਕਾਨੂੰਨਸਾਜ਼ ਸਨ। ਉਹ ਇੱਕ ਬਹੁਜਨ ਰਾਜਨੀਤਕ ਨੇਤਾ ਅਤੇ ਬੋਧੀ ਪੁਨਰੁੱਥਾਨਵਾਦੀ ਹੋਣ ਦੇ ਨਾਲ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵੀ ਸਨ। ਉਨ੍ਹਾਂ ਨੂੰ ਬਾਬਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਇੱਕ ਗਰੀਬ ਅਛੂਤ ਪਰਵਾਰ ਵਿੱਚ ਹੋਇਆ ਸੀ। ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਸਾਰਾ ਜੀਵਨ ਹਿੰਦੂ ਧਰਮ ਦੀ ਚਾਰ ਵਰਣ ਪ੍ਰਣਾਲੀ, ਅਤੇ ਭਾਰਤੀ ਸਮਾਜ ਵਿੱਚ ਸਰਵਵਿਆਪਤ ਜਾਤੀ ਵਿਵਸਥਾ ਦੇ ਵਿਰੁੱਧ ਸੰਘਰਸ਼ ਵਿੱਚ ਬਿਤਾ ਦਿੱਤਾ। ਹਿੰਦੂ ਧਰਮ ਵਿੱਚ ਮਨੁੱਖੀ ਸਮਾਜ ਨੂੰ ਚਾਰ ਵਰਣਾਂ ਵਿੱਚ ਵਰਗੀਕ੍ਰਿਤ ਕੀਤਾ ਹੈ। ਉਨ੍ਹਾਂ ਨੂੰ ਬੋਧੀ ਮਹਾਸ਼ਕਤੀਆਂ ਦੇ ਦਲਿਤ ਅੰਦੋਲਨ ਨੂੰ ਅਰੰਭ ਕਰਨ ਦਾ ਸਿਹਰਾ ਵੀ ਜਾਂਦਾ ਹੈ। ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਦੇ ਸਰਬਉਚ ਨਾਗਰਿਕ ਇਨਾਮ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਕਈ ਸਾਮਾਜਕ ਅਤੇ ਵਿੱਤੀ ਰੁਕਾਵਟਾਂ ਪਾਰ ਕਰ, ਅੰਬੇਡਕਰ ਉਨ੍ਹਾਂ ਕੁੱਝ ਪਹਿਲੇ ਅਛੂਤਾਂ ਵਿੱਚੋਂ ਇੱਕ ਬਣ ਗਏ ਜਿਨ੍ਹਾਂ ਨੇ ਭਾਰਤ ਵਿੱਚ ਕਾਲਜ ਦੀ ਸਿੱਖਿਆ ਪ੍ਰਾਪਤ ਕੀਤੀ। ਅੰਬੇਡਕਰ ਨੇ ਕਨੂੰਨ ਦੀ ਉਪਾਧੀ ਪ੍ਰਾਪਤ ਕਰਨ ਦੇ ਨਾਲ ਹੀ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿੱਚ ਆਪਣੇ ਅਧਿਅਨ ਅਤੇ ਅਨੁਸੰਧਾਨ ਦੇ ਕਾਰਨ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਾਨਾਮਿਕਸ ਤੋਂ ਕਈ ਡਾਕਟਰੇਟ ਡਿਗਰੀਆਂ ਵੀ ਹਾਸਲ ਕੀਤੀਆਂ। ਅੰਬੇਡਕਰ ਇੱਕ ਪ੍ਰਸਿੱਧ ਵਿਦਵਾਨ ਦੇ ਰੂਪ ਵਿੱਚ ਵਾਪਸ ਆਪਣੇ ਦੇਸ਼ ਪਰਤ ਆਏ ਅਤੇ ਇਸਦੇ ਬਾਅਦ ਕੁੱਝ ਸਾਲ ਤੱਕ ਉਨ੍ਹਾਂ ਨੇ ਵਕਾਲਤ ਕੀਤੀ। ਫਿਰ ਉਨ੍ਹਾਂ ਨੇ ਕੁੱਝ ਪੱਤਰਕਾਵਾਂ ਦਾ ਪ੍ਰਕਾਸ਼ਨ ਕੀਤਾ, ਜਿਨ੍ਹਾਂ ਦੁਆਰਾ ਉਨ੍ਹਾਂ ਨੇ ਭਾਰਤੀ ਅਛੂਤਾਂ ਦੇ ਰਾਜਨੀਤਕ ਅਧਿਕਾਰਾਂ ਅਤੇ ਸਾਮਾਜਕ ਆਜ਼ਾਦੀ ਦੀ ਵਕਾਲਤ ਕੀਤੀ। ਡਾ. ਅੰਬੇਡਕਰ ਨੂੰ ਭਾਰਤੀ ਬੋਧੀ ਭਿੱਕੂ ਨੇ ਬੋਧੀਸਤਵ ਦੀ ਉਪਾਧੀ ਪ੍ਰਦਾਨ ਕੀਤੀ ਹੈ।

ਉਨਾਂ ਦਾ ਜਨਮ ਨੂੰ ਬ੍ਰਿਟਿਸ਼ ਸਾਸ਼ਨ ਕਾਲ ਦੇ ਦੌਰਾਨ ਪਿਤਾ ਰਾਮਜੀ ਸਕਪਾਲ ਅਤੇ ਮਾਤਾ ਭੀਮਾਂ ਬਾਈ ਮੁਰਬੇਦਕਰ ਦੇ ਘਰ ਹੋਇਆ। ਉਹ ਮਰਾਠਾ ਸ਼ਹਿਰ ’’ ਅੰਬਾਵਡੇ’’, ਜ਼ਿਲਾ ’ਰਤਨਾਗਿਰੀ’ ਜੋ ਕਿ ਹੁਣ ਮਹਾਰਾਸ਼ਟਰ ਵਿੱਚ ਹੈ, ਦੇ ਰਹਿਣ ਵਾਲੇ ਸਨ। ਹਿੰਦੂ ਮੈੜ ਪਰਿਵਾਰ ਨਾਲ ਸੰਬੰਧਤ ਸਨ ਜਿਸ ਨੂੰ ਕਿ ਅਛੂਤ ਮੰਨਿਆ ਜਾਂਦਾ ਹੈ। ਉਹ ਆਪਣੇ ਮਾਤਾ ਪਿਤਾ ਦੇ 14ਵੇਂ ਤੇ ਸਭ ਤੋਂ ਛੋਟੇ ਪੁੱਤਰ ਸਨ। ਆਪ ਕਬੀਰ ਪੰਥੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਆਪ ਭਾਰਤ ਦੇ ਅਜਿਹੇ ਨਾਗਰਿਕ ਹਨ ਜਿਨਾਂ ਨੇ ਇੱਕ ਨੀਵੀਂ ਜ਼ਾਤ ਨਾਲ ਸੰਬੰਧਤ ਹੋਣ ਦੇ ਬਾਵਜ਼ੂਦ ਵੀ ਕਈ ਸਮਾਜਿਕ ਅਤੇ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰ ਕੇ ਇੰਨੀ ਉੱਚ ਸਿਖਿਆ ਪ੍ਰਾਪਤ ਕੀਤੀ ਹੈ ਕਿ ਇੱਕ ਇਤਿਹਾਸ ਹੀ ਸਿਰਜ ਕੇ ਰੱਖ ਦਿੱਤਾ ਹੈ।

ਇਹੀ ਇੱਕ ਕਾਰਨ ਹੈ ਕਿ ਉਨਾਂ ਨੇ ਆਪਣੀ ਅਣਥੱਕ ਮਿਹਨਤ ਤੇ ਕਿਸੇ ਵੀ ਕਿਸਮ ਦੀ ਰੁਕਾਵਟ ਦੀ ਪ੍ਰਵਾਹ ਨਾ ਕਰਦੇ ਹੋਏ ਇੱਕ ਅਜਿਹੀ ਪ੍ਰਾਪਤੀ ਪਾਈ ਹੈ ਕਿ ਉਨਾ ਨੇ ਪੂਰੇ ਮਨੁੱਖਤਾਵਾਦੀ ਸਮਾਜ ਦੇ ਮਸੀਹਾ ਹੋਣ ਦਾ ਮਾਣ ਹਾਸਲ ਕਰ ਲਿਆ ਹੈ। ਉਨਾਂ ਦੇ ਰਸਤੇ ਵਿੱਚ ਬਹੁਤ ਸਾਰੇ ਸਮਾਜਿਕ ਅਤੇ ਵਿੱਤੀ ਸੰਕਟ ਉਭਰ ਕੇ ਸਾਹਮਣੇ ਆਏ ਪਰ ਉਨਾਂ ਨੇ ਇਨਾਂ ਦੀ ਕੋਈ ਵੀ ਪ੍ਰਵਾਹ ਨਹੀਂ ਕੀਤੀ। ਪੜਾਈ ਸਮੇਂ ਦੌਰਾਨ ਇੱਕ ਐਸੀ ਛੂਤ ਦੀ ਬਿਮਾਰੀ ਫੈਲੀ ਸੀ ਜੋ ਕਿ ਮਨੁੱਖਤਾ ਨੂੰ ਇੱਕ ਘੁਣ ਦੀ ਤਰਾਂ ਨਿਗ਼ਲ ਰਹੀ ਸੀ। ਅਛੂਤ ਜ਼ਾਤ ਨਾਲ ਸੰਬੰਧਤ ਬੱਚਿਆਂ ਨਾਲ ਅਧਿਆਪਕ ਵਰਗ ਵਲੋਂ ਵੀ ਵਿਤਕਰਾ ਕੀਤਾ ਜਾ ਰਿਹਾ ਸੀ। ਉਹ ਵੀ ਇਨਾਂ ਬੱਚਿਆਂ ਨੂੰ ਪੜਾਉਣ ਵਿੱਚ ਕੋਈ ਰੁਚੀ ਨਹੀਂ ਸਨ ਦਿਖਾ ਰਹੇ। ਇਨਾਂ ਬੱਚਿਆਂ ਨੂੰ ਕਲਾਸ ਦੇ ਅੰਦਰ ਬੈਠਣ ਦੀ ਮਨਾਈ ਸੀ। ਕੋਈ ਵੀ ਇਨਾਂ ਦੇ ਹੱਥਾਂ ਤੱਕ ਦਾ ਪਾਣੀ ਤੱਕ ਵੀ ਛੂਹਣ ਨੂੰ ਤਿਆਰ ਨਹੀਂ ਸੀ। ਉਸ ਵੇਲੇ ਦਾ ਹਿੰਦੂ ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ। ਇੱਕ ਵਾਰ ਸਕੂਲ ਪੜਦੇ ਸਮੇਂ ਦੌਰਾਨ ਬਾਬਾ ਸਾਹਿਬ ਅਤੇ ਉਸ ਦਾ ਇੱਕ ਹੋਰ ਭਰਾ ਆਪਣੇ ਪਿਤਾ ਜੀ ਨੂੰ ਮਿਲਣ ਗਏ। ਉਹ ਮਸੂਰ ਰੇਲਵੇ ਸਟੇਸ਼ਨ ਤੇ ਉੱਤਰੇ। ਉਹ ਉੱਥੋਂ ਇੱਕ ਗੱਡੇ ’ਤੇ ਬੈਠ ਗਏ। ਕੁਝ ਦੂਰੀ ਤੇ ਜਾ ਕੇ ਗੱਡੇ ਵਾਲੇ ਨੂੰ ਜਦੋਂ ਉਨਾਂ ਦੀ ਜ਼ਾਤ ਬਾਰੇ ਪਤਾ ਲੱਗਾ ਤਾਂ ਉਸਨੇ ਉਨਾਂ ਨੂੰ ਆਪਣੇ ਗੱਡੇ ਤੋਂ ਹੇਠਾਂ ਉਤਾਰ ਦਿੱਤਾ। ਫਿਰ ਜਦ ਉਨਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਤਾਂ ਉਨਾਂ ਨੂੰ ਪਾਣੀ ਪੀਣ ਨੂੰ ਕਿਸੇ ਨਹੀਂ ਦਿੱਤਾ। ਫਿਰ ਇੱਕ ਦਿਨ ਇੱਕ ਬੱਚੋ ਨੂੰ ਕਿਸੇ ਨੇ ਖੂਹ ਤੋਂ ਪਾਣੀ ਪੀ ਲਿਆ ਤਾ ਕਿਸੇ ਨੇ ਉਸ ਨੂੰ ਪਾਣੀ ਪੀਂਦਿਆਂ ਦੇਖ ਲਿਆ, ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤੇ ਉਸ ਬੱਚੇ ਨੂੰ ਕੁੱਟ ਸੁਟਿਆ। ਫਿਰ ਉਹ ਬੱਚਾ ਸਕੂਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੀਂਹ ਕਾਫੀ ਜ਼ੋਰ ਨਾਲ ਆ ਗਿਆ ਤੇ ਉਸ ਨੇ ਮੀਂਹ ਤੋਂ ਬਚਣ ਲਈ ਇੱਕ ਦੀਵਾਰ ਦਾ ਸਹਾਰ ਲੈ ਲਿਆ। ਘਰ ਦੀ ਗ੍ਰਹਿਣੀ ਨੇ ਉਸਨੂੰ ਇਸ ਤਰਾਂ ਕਰਦਿਆਂ ਦੇਖ ਲਿਆ ਤੇ ਉਸਨੇ ਉਸ ਬੱਚੇ ਨੂੰ ਧੱਕਾ ਦੇ ਕੇ ਮੀਂਹ ਦੇ ਪਾਣੀ ਵਿੱਚ ਸੁੱਟ ਦਿੱਤਾ। ਉਸ ਦੀਆਂ ਕਿਤਾਬਾਂ ਵੀ ਪਾਣੀ ਵਿੱਚ ਡਿਗ ਪਈਆਂ। ਬੱਚੇ ਨੇ ਕੋਈ ਵੀ ਗ਼ਲਤੀ ਨਹੀਂ ਸੀ ਕੀਤੀ, ਪਰ ਫਿਰ ਵੀ ਉਸਨੂੰ ਇਨਾਂ ਅਪਮਾਨਾਂ ਦਾ ਸਾਹਮਣਾ ਕਰਨਾ ਪਿਆ। ਇਸ ਸਭ ਕੁਝ ਨੇ ਉਸ ਦੇ ਮਨ ’ਤੇ ਬਹੁਤ ਗਹਿਰਾ ਅਸਰ ਕੀਤਾ ਤੇ ਉਸ ਨੇ ਇਨਾਂ ਕੁਰੀਤੀਆਂ ਨੂੰ ਖ਼ਤਮ ਕਰਨ ਦਾ ਪ੍ਰਣ ਕਰ ਲਿਆ।

1894 ਵਿੱਚ ਪਿਤਾ ਜੀ ਨੌਕਰੀ ਤੋਂ ਰਿਟਾਇਰ ਹੋ ਗਏ। ਉਸਤੋਂ ਜਲਦੀ ਹੀ ਆਪ ਜੀ ਦੀ ਮਾਤਾ ਜੀ ਵੀ ਸਵਰਗ ਸਿਧਾਰ ਗਏ ਤੇ ਉਸ ਤੋਂ ਬਾਅਦ ਆਪ ਬੰਬੇ ਆ ਕੇ ਰਹਿਣ ਲੱਗੇ। 1907 ਈ. ਵਿੱਚ ਬਾਬਾ ਸਹਿਬ ਜੀ ਨੇ ਜੋ ਅਲਗਾਂਵਬਾਦ ਦੇ ਭਿੰਨ-ਭੇਦ ਦੇਖੇ, ਇਨਾਂ ਕੁਰੀਤੀਆਂ ਨੇ ਉਨਾਂ ਦਾ ਮਨ ਕਾਫ਼ੀ ਦੁਖਾਇਆ। ਉਨਾਂ ਦੀ ਛਾਦੀ ਹਿੰਦੂ ਰੀਤੀ ਰਿਵਾਜ਼ਾਂ ਤਹਿਤ ਰਾਮਾਂਬਾਈ ਦੇ ਨਾਲ ਕਰ ਦਿੱਤੀ ਗਈ। 1908 ਈ. ਵਿੱਚ ਆਪ ਜੀ ਨੇ ’’ ਐਲਫਿਨਸਟੋਨ ’’ ਕਾਲਜ ਵਿੱਚ ਦਾਖਲਾ ਲੈ ਲਿਆ ਤੇ ਬੜੋਦਾ ਦੇ ਸ਼ਾਸ਼ਕ ’’ ਗਾਇਕਵਾੜ ’’ ਕੋਲੋਂ 25 ਰੁਪਏ ਪ੍ਰਤੀ ਮਹੀਨਾਂ ਸਕਾਲਰਸ਼ਿੱਪ ਹਾਸਲ ਕੀਤੀ। 1912 ਈ. ਵਿੱਚ ਆਪ ਨੇ ’’ ਇਕਨਾਮਿਕਸ ਤੇ ਪੋਲੀਟੀਕਲ ਸ਼ਾਇੰਸ਼ ’’ ਦੀ ਡਿਗਰੀ ਹਾਸਲ ਕੀਤੀ। ਉਸ ਸਮੇਂ ਦੌਰਾਨ ਹੀ ਉਨਾਂ ਨੇ ਬੜੋਦਾ ਰਾਜ ਸਰਕਾਰ ਵਿੱਚ ਨੋਕਰੀ ਕਰ ਦਾ ਫੈਸਲਾ ਕਰ ਲਿਆ। ਉਸ ਸਮੇਂ ਦੌਰਾਨ ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਦਾ ਨਾਂ ਯਸਵੰਤ ਰੱਖਿਆ ਗਿਆ। ਫਿਰ 2 ਫਰਵਰੀ 1913 ਈ. ਵਿੱਚ ਆਪ ਜੀ ਦੇ ਪਿਤਾ ਜੀ ਵੀ ਸਵਰਗ ਸਿਧਾਰ ਗਏ।

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਗਰੀਬ ਤੇ ਪੱਛੜੇ ਹੋਏ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਲਈ ਜੋ ਪਹਿਰਾ ਦਿੱਤਾ ਉਸ ਨੂੰ ਅੱਜ ਇਹ ਸਮਾਜ ਵੀ ਅੱਖੋਂ ਉਹਲੇ ਨਹੀਂ ਕਰ ਸਕਦਾ। ਗਰੀਬ ਤੇ ਪੱਛੜੇ ਹੋਏ ਸਮਾਜ ਲਈ ਜੋ ਨੌਕਰੀਆਂ ਲਈ ਰਾਖ਼ਵਾਂਕਰਨ ਕੀਤਾ ਗਿਆ ਹੈ ਉਸ ਦੇ ਪਿੱਛੇ ਬਾਬਾ ਸਹਿਬ ਜੀ ਦਾ ਹੀ ਯੋਗਦਾਨ ਹੈ। 1920 ਈ. ਵਿੱਚ ’’ਵੀਕਲੀ ਨਾਇਕ’’ ਦੇ ਸਿਰਲੇਖ ਹੇਠ ਇੱਕ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਜਿਸਨੂੰ ’’ਲੀਡਰ ਆਫ ਸਾਇਲੰਟ’’ ਵੀ ਕਿਹਾ ਜਾਂਦਾ ਹੈ। ਇਸ ਪ੍ਰਕਾਸ਼ਨ ਦਾ ਇਸਤੇਮਾਲ ਛੂਤ-ਛਾਤ ਦੀ ਬਿਮਾਰੀ ਦੇ ਖ਼ਿਲਾਫ ਲੜਨ ਲਈ ਇੱਕ ਕੈਪਸ਼ੂਲ ਜਾਂ ਟੀਕੇ ਦੇ ਤੌਰ ਤੇ ਕੀਤਾ ਗਿਆ। ਇਸ ਵਿੱਚ ਗ਼ਲਤ ਰਾਜਨੀਤੀ ਦੀ ਅਲੋਚਨਾ ਵੀ ਕੀਤੀ ਗਈ। ਫਿਰ ਬਾਬਾ ਸਾਹਿਬ 1926 ਈ. ਵਿੱਚ ਵਿਧਾਨ ਸਭਾ ਦੇ ਮੈਂਬਰ ਵਜੋਂ ਨਿਯੁਕਤ ਹੋਏ। ਫਿਰ 1927 ਈ. ਵਿੱਚ ਛੂਤ-ਛਾਤ ਦੀ ਬਿਮਾਰੀ ਖ਼ਿਲਾਫ ਲੜਨ ਲਈ ਕਈ ਅੰਦੋਲਨ ਕੀਤੇ ਗਏ। ਉਸ ਸਮੇਂ ਦੌਰਾਨ ਛੂਤ-ਛਾਤ ਦਾ ਇੰਨਾਂ ਬੋਲ-ਬਾਲਾ ਸੀ ਕਿ ਗਰੀਬ ਵਰਗ ਦੇ ਲੋਕਾਂ ਦੇ ਹੱਥਾਂ ਦਾ ਕੋਈ ਪਾਣੀ ਵੀ ਪੀਣ ਲਈ ਤਿਆਰ ਨਹੀਂ ਸੀ। ਉਨਾਂ ਨੂੰ ਮੰਦਰਾਂ ਵਿੱਚ ਜਾਣ ਦੀ ਵੀ ਮਨਾਹੀ ਸੀ। ਬਾਬਾ ਸਾਹਿਬ ਨੇ ਇਸ ਖ਼ਿਲਾਫ ਆਵਾਜ਼ ਉਠਾਈ ਤੇ ਉਨਾਂ ਦੇ ਅਧਿਕਾਰ ਦੀ ਰੱਖਿਆ ਲਈ ਕਦਮ ਉਠਾਏ ਗਏ। ਉਨਾਂ ਇੱਕ ਅੰਦੋਲਨ ਵੀ ਚਲਾਇਆ ਜਿਸ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਲੱਭਿਆ ਗਿਆ। 1928 ਈ. ਵਿੱਚ ਬਾਬਾ ਸਾਹਿਬ ਜੀ ਨੂੰ ਬੰਬੇ ਪ੍ਰੈਜ਼ੀਡੇਂਸ਼ੀ ਕਮੇਟੀ ਵਿੱਚ ਸਾਰੇ ਯੂਰਪੀ ਸਾਇਮਨ ਕਮਿਸ਼ਨਾ ਵਿੱਚ ਕੰਮ ਕਰਨ ਲਈ ਨਿਯੁਕਤ ਕਰ ਲਿਆ ਗਿਆ।

ਬਾਬਾ ਸਾਹਿਬ ਨੇ ਭਾਰਤੀ ਰਾਸ਼ਟਰੀ ਕਾਂਗਰਸ ਤੇ ਇਨਾਂ ਦੇ ਲੀਡਰਾਂ ਦੀ ਗ਼ਲਤ ਨੀਤੀਆਂ ਦੀ ਅਲੋਚਨਾ ਵੀ ਕੀਤੀ। ਬਾਬਾ ਸਾਹਿਬ ਬ੍ਰਿਟਿਸ਼ ਰਾਜ ਦੀ ਅਸਫ਼ਲਤਾ ਤੋਂ ਵੀ ਅਸੰਤੁਸ਼ਟ ਸਨ। ਉਨਾਂ ਨੇ ਦਲਿਤ ਸਮਾਜ ਵੀ ਪੜਿਆ-ਲਿਖਿਆ ਹੋਵੇ ਦੀ ਗੱਲ ਤੇ ਪੂਰਾ ਪਹਿਰਾ ਦਿੱਤਾ। 1935 ਈ. ਵਿੱਚ ਆਪ ਜੀ ਨੇ ਸਰਕਾਰੀ ਲਾਅ ਕਾਲਜ਼ ਵਿੱਚ ਪ੍ਰਿੰਸੀਪਲ ਦਾ ਅਹੁਦਾ ਹਾਸਲ ਕੀਤਾ। ਇਸ ਤਰਾਂ 2 ਸਾਲ ਤੱਕ ਉਨਾਂ ਇਸ ਪ੍ਰਿੰਸੀਪਲ ਦੇ ਅਹੁਦੇ ’ਤੇ ਕੰਮ ਕੀਤਾ। ਮੁੰਬਈ ਵਿੱਚ ਰਹਿ ਕੇ ਉਨਾਂ ਨੇ ਆਪਣੇ ਲਈ ਇੱਕ ਘਰ ਦਾ ਨਿਰਮਾਣ ਵੀ ਕਰ ਲਿਆ ਸੀ। ਉੱਥੇ ਉਨਾਂ ਨੇ ਲਗਭਗ 50000 ਕਿਤਾਬਾਂ ਦੀ ਇੱਕ ਲਾਇਬ੍ਰੇਰੀ ਵੀ ਸਥਾਪਤ ਕੀਤੀ। ਇੱਕ ਲੰਬੀ ਬਿਮਾਰੀ ਕਾਰਨ ਆਪ ਜੀ ਦੀ ਪਤਨੀ ਦਾ ਸਵਰਗਵਾਸ ਹੋ ਗਿਆ ਸੀ।

1936 ਵਿੱਚ ਅਜ਼ਾਦ ਲੇਬਰ ਪਾਰਟੀ ਦਾ ਨਿਰਮਾਣ ਹੋਇਆ। ਉਨਾਂ ਲੇਬਰ ਮਨਿਸਟਰ ਦੇ ਤੌਰ ਤੇ ਕੰਮ ਵੀ ਕੀਤਾ। ਫਿਰ 1939 ਈ. ਤੋਂ 1945 ਈ. ਦੇ ਕਾਰਜਕਾਲ ਦੌਰਾਨ ਕਈ ਕਿਤਾਬਾਂ ਦਾ ਪ੍ਰਕਾਸ਼ਨ ਵੀ ਕੀਤਾ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ। ਸਰਕਾਰ ਵਿੱਚ ਆਪ ਨੇ ਲਾਅ ਮਨਿਸਟਰ ਦਾ ਆਹੁਦਾ ਸੰਭਾਲਿਆ। 29 ਅਗਸਤ ਨੂੰ ਬਾਬਾ ਸਾਹਿਬ ਨੂੰ ਸੰਵਿਧਾਨਿਕ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਬਾਬਾ ਸਾਹਿਬ ਨੇ ਹੀ ਕੀਤਾ। ਫਿਰ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਵਿਧਾਨ ਸਭਾ ਵਲੋਂ ਅਪਣਾ ਲਿਆ ਗਿਆ।

ਭਾਰਤ ਸਰਕਾਰ ਨੇ ਆਪ ਨੂੰ ਮਰਨ ਉਪਰੰਤ ਭਾਰਤ ਰਤਨ ਦੀ ਉਪਾਧੀ ਪ੍ਰਦਾਨ ਕੀਤੀ।

ਉਹ ਡਾਇਬਟੀਜ਼ ਦੇ ਰੋਗ ਤੋਂ ਪੀੜਤ ਸਨ। ਫਿਰ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ਤੇ ਉਨਾਂ ਦਾ ਸਵਰਗਵਾਸ ਹੋ ਗਿਆ। ਉਨਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਨਾ-ਭੁੱਲਣਯੋਗ ਹਨ। ਉਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਲੇਖੇ ਲਾ ਦਿੱਤਾ। ਅੱਜ ਵੀ 14 ਅਪ੍ਰੈਲ ਦਾ ਹਰ ਸਾਲ ਦਾ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ।