ਕੋਲਕਾਤਾ, 21 ਮਈ- (ANI)
ਭਾਰਤ ਵਿਚ ਬੀਤੇ ਤਿੰਨ ਚਾਰ ਦਿਨਾਂ ਤੋਂ ‘ਅਰਫ਼ਾਨ’ ਦਾ ਕਹਿਰ ਜਾਰੀ ਹੈ। ਅਰਫ਼ਾਨ ਤੋਂ ਪਹਿਲੋਂ ਕਰੋਨਾ ਦੇ ਨਾਲ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਬੇਰੁਜ਼ਗਾਰ ਹੋ ਚੁੱਕੇ ਹਨ। ਜਾਣਕਾਰੀ ਇਹ ਵੀ ਹੈ ਕਿ ਇਸ ਕੁਦਰਤੀ ਕਹਿਰ ਕਾਰਨ ਤਕਰੀਬਨ ਸਾਰੇ ਹੀ ਭਾਰਤ ਨੂੰ ਚੋਖ਼ਾ ਨੁਕਸਾਨ ਹੋ ਸਕਦਾ ਹੈ।
ਤਾਜ਼ਾ ਅਪਡੇਟ ਇਹ ਹੈ ਕਿ ਪੱਛਮੀ ਬੰਗਾਲ ‘ਚ ਭਿਆਨਕ ਚੱਕਰਵਾਤੀ ਤੂਫਾਨ ਅਮਫਾਨ ਦੇ ਚਲਦਿਆਂ 12 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਅਮਫਾਨ ਤੂਫਾਨ ਕਾਰਨ ਕਈ ਇਲਾਕਿਆਂ ‘ਚ ਭਾਰੀ ਤਬਾਹੀ ਹੋਈ ਹੈ।