ਤਾਲਾਬੰਦੀ ਕਾਰਨ ਕੁਵੈਤ ‘ਚ ਫਸੇ 153 ਭਾਰਤੀ ਨਾਗਰਿਕ ਵਿਸ਼ੇਸ਼ ਹਵਾਈ ਉਡਾਣ ਰਾਹੀਂ ਵਤਨ ਪਰਤੇ

168

ਭਾਟੀਆ ਰਾਜਾਸਾਂਸੀ, 27 ਮਈ

ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਹਵਾਈ ਸੇਵਾਵਾਂ ਠੱਪ ਹੋ ਜਾਣ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ਲਈ ਆਰੰਭੀ ਪ੍ਰਕਰਿਆ ਤਹਿਤ ਅੱਜ ਕੁਵੈਤ ਵਿੱਚ ਫਸੇ 153 ਭਾਰਤੀ ਨਾਗਰਿਕ ਵਿਸ਼ੇਸ਼ ਹਵਾਈ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ।

ਗੱਲਬਾਤ ਕਰਦਿਆਂ ਐਸ.ਡੀ.ਐਮ ਅਜਨਾਲਾ ਡਾ: ਦੀਪਕ ਭਾਟੀਆ ਨੇ ਦੱਸਿਆ ਕਿ ਕੁਵੈਤ ਤੋਂ ਆਏ ਇੰਨਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 7 ਦਿਨ ਸਰਕਾਰੀ ਸੈਂਟਰਾਂ ਜਾਂ ਹੋਟਲਾਂ ਅਤੇ 7 ਦਿਨ ਲਈ ਘਰਾਂ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਹੈ।