ਨਵੀਂ ਦਿੱਲੀ, 19 ਮਈ
ਭਾਰਤ ਦੇ ਅੰਦਰ ਲਗਾਤਾਰ ਕਰੋਨਾ ਵਾਇਰਸ ਦੇ ਨਾਲ ਪੀੜਤ ਮਰੀਜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਜਿਸ ਦੇ ਕਾਰਨ ਭਾਰਤੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਭਾਰਤ ਦੇ ਅੰਰਦ ਹੁਣ ਕਰੋਨਾ ਦੇ ਮਰੀਜਾਂ ਦੀ ਗਿਣਤੀ ਲੰਘੇ ਕੱਲ੍ਹ ਦੇ ਨਾਲੋਂ ਵੱਧ ਗਈ ਹੈ। ਅੱਜ ਸਵੇਰੇ ਆਈ ਰਿਪੋਰਟ ਤੋਂ ਬਾਅਦ ਪਤਾ ਚੱਲਿਆ ਕਿ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1 ਲੱਖ ਤੋਂ ਟੱਪ ਚੁੱਕੀ ਹੈ।
ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਭਾਰਤ ਦੇ ਅੰਦਰ ਕੁਲ ਕੇਸਾਂ ਦੀ ਗਿਣਤੀ 1 ਲੱਖ 1,139 ਹੋ ਗਈ ਹੈ, ਜਦੋਂਕਿ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ 163 ਹੋ ਗਈ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਓ ਲਈ, ਸਰਕਾਰ ਦੁਆਰਾ ਦਿੱਤੇ ਜਾ ਰਹੇ ਸੁਝਾਵਾਂ ਦੀ ਪਾਲਣਾ ਕਰਨ ਲਈ ਕਿਹਾ।