ਦਿਖਾਵੇ ਦੀ ਦੁਨੀਆ

308

ਜੋ ਪਹਿਲਾਂ ਹੀ ਮਾਰੇ ਕੁਦਰਤ ਦੇ, ਕਤਾਰ ਬਨਾਉੰਦੇ ਵੇਖੇ ਮੈਂ ।
ਮੇਰੇ ਸ਼ਹਿਰ ਦੇ ਮੋਹਤਬਰ ਗਰੀਬੀ ਦਾ ਮਜ਼ਾਕ ਉਡਾਉਂਦੇ ਵੇਖੇ ਮੈਂ ।

ਕੁਝ ਕੁ ਆਟਾ ਕੁਝ ਕੁ ਰਾਸ਼ਨ, ਘਰ ਘਰ ਜਾ ਕੇ ਵੰਡਦੇ ਨੇ,
ਮਹਿਜ਼ ਇਕ ਦਿਖਾਵਾ ਦਾਨੀ ਸੱਜਣ ਕਹਾਉਂਦੇ ਵੇਖੇ ਮੈਂ ।

ਖਾਕੀ ਵਾਲਿਓ ਸ਼ਰਮ ਕਰੋ ਕੁਝ, ਇੱਜ਼ਤ ਹਰ ਕੋਈ ਮੰਗਦਾ ਏ,
ਵਿਚ ਚੌਰਾਹੇ ਡੰਡੇ ਖਾ ਕੇ ਪੀੜ ਹਡਾਉਂਦੇ ਵੇਖੇ ਮੈਂ ।

ਛਵੀ ਨੂੰ ਕਰਦੇ ਇੰਝ ਉਜਾਗਰ, ਅਸੀ ਭਲਾ ਮੰਗਦੇ ਮਨੁੱਖਤਾ ਦਾ,
ਸਮਾਜ ਸੇਵਾ ਦੇ ਨਾਮ ‘ਤੇ ਅਪਨੇ ਘਰ ਭਰਾਉੰਦੇ ਵੇਖੇ ਮੈਂ ।

‘ਸਿਮਰ’ ਕਈਆਂ ਦਾ ਤਾਂ ਹਾਲ ਦੇਖਿਆ, ਹੱਥੀਂ ਕੋਈ ਕਾਜ ਨਹੀ,
ਸੋਸ਼ਲ ਮੀਡੀਆ ਤੇ ਫੋਟੋ ਖਾਤਿਰ ਕੰਮ ਕਰਾਉਂਦੇ ਵੇਖੇ ਮੈਂ ।

ਸ਼ਰਮ ਹਯਾ ਨੁੰ ਛਿੱਕੇ ਟੰਗਦੇ, ਤ੍ਰਾਸਦੀ ਇਹ ਮਨੁੱਖਤਾ ਦੀ,
ਕੋਈ ਵਿਰਲੇ ਟਾਂਵੇੰ ਗਰੀਬ ਦੇ ਮੂੰਹ ਵਿਚ ਬੁਰਕੀ ਪਾਉਂਦੇ ਵੇਖੇ ਮੈਂ ।

ਸਿਮਰਜੀਤ ਕੌਰ

1 COMMENT

  1. ਸਿਮਰਜੀਤ ਭੈਣ ਜੀ ਵਿਖਾਵਾਂ ਹੀ ਸਦੀਅਾਂ ਤੋ ਪ੍ਰਧਾਨ ਹੈ ਕੀ ਕਰੀੲੇ ਜੀ ,ਬਸ ੲਿਕ ਮਾਂ ਵਿਖਾਵਾਂ ਨਹੀ ਕਰਦੀ !ਸਲੂਟ ਹੈ ਮਾਂ ਨੂੰ !

Comments are closed.