ਸਰਹਾਲੀ ਕਲਾਂ, ਹਰੀਕੇ ਪੱਤਣ 23 ਮਈ –
ਪਿੰਡ ਕੋਟਦਾਤਾ ਦੇ ਤਿੰਨ ਚਚੇਰੇ ਭੈਣ ਭਰਾਵਾਂ ਦੀ ਦਿਨ ਦਿਹਾੜੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮਿਰਤਕ ਲੜਕੀਆਂ ਰਮਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਅਤੇ ਸੋਨੀ ਪੁੱਤਰੀ ਕਸ਼ਮੀਰ ਸਿੰਘ ਪੱਟੀ ਤੋਂ ਵਾਪਸ ਪਰਤ ਰਹੀਆਂ ਸਨ ਕਿ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਦੋਵਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ।
ਘਟਨਾ ਸਥਾਨ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਇਨ੍ਹਾਂ ਦੇ ਚਚੇਰੇ ਭਰਾ ਜੋਬਨ ਸਿੰਘ ਦੀ ਖ਼ੂਨ ਨਾਲ ਲੱਥਪੱਥ ਮਿਲੀ ਲਾਸ਼ ਨੇਂ ਕਤਲਾਂ ਨੂੰ ਗੁੰਝਲਦਾਰ ਬਣਾ ਦਿੱਤਾ। ਪੁਲਿਸ ਮੌਕੇ ਤੇ ਪਹੁੰਚ ਕੇ ਵੱਖ ਵੱਖ ਥਿਊਰੀਆਂ ਤੋਂ ਘਟਨਾ ਨੂੰ ਵਾਚ ਰਹੀ ਹੈ।ਖ਼ਬਰ ਲਿਖੇ ਜਾਣ ਤੱਕ ਲਾਸ਼ਾਂ ਘਟਨਾ ਸਥਾਨ ਤੇ ਹੀ ਪਾਈਆਂ ਸਨ।