ਦਿੱਲੀ ਅੰਦਰ ਹੋਲੀ ਤੋਂ ਪਹਿਲੋਂ ਹੀ ਖੇਡੀ ਗਈ ਖ਼ੂਨ ਦੀ ਹੋਲੀ

407

ਖ਼ੂਨ ਦੀ ਹੋਲੀ, ਉਹ ਹੀ ਖੇਡਦਾ! ਜਿਹੜਾ ਡਾਕੂ, ਚੋਰ ਅਤੇ ਲੁਟੇਰਾ ਹੋਵੇ। ਡਾਕੂ ਚੋਰ ਲੁਟੇਰਾ ਇਹ ਉਹ ਸ਼ਖ਼ਸ ਹਨ, ਜੋ ਕਾਤਲ ਵੀ ਹਨ ਅਤੇ ਦੇਸ਼ ਦੇ ਗ਼ੱਦਾਰ ਵੀ ਹਨ। ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦੇ ਤਹਿਤ ਹਰ ਸਾਲ ਹੀ ਭਾਰਤ ਦੇਸ਼ ਦੇ ਅੰਦਰ ਬੇਸ਼ੱਕ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਖੌਰੇ ਮਨਾਇਆ ਜਾਵੇਗਾ ਜਾਂ ਨਹੀਂ। ਕਿਉਂਕਿ ਦਿੱਲੀ ਦੇ ਅੰਦਰ ਹੋਲੀ ਦੇ ਤਿਉਹਾਰ ਤੋਂ ਪਹਿਲੋਂ ਹੀ ਅਜਿਹੀ ਖ਼ੂਨ ਦੀ ਹੋਲੀ ਖੇਡੀ ਗਈ ਹੈ, ਜਿਸ ਨੇ ਪੂਰੇ ਦੇਸ਼ ਦੇ ਵਿਚ ਤਬਾਹੀ ਹੀ ਮਚਾ ਦਿੱਤੀ ਹੈ। ਬੁੱਧੀਜੀਵੀ ਅਤੇ ਸਮਝਦਾਰ ਲੋਕ ਤਾਂ ਇਸ ਵਾਰ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ, ਪਰ ਮੂਰਖਾਂ ਅਤੇ ਅਨਪੜ੍ਹਾਂ ਦਾ ਪਤਾ ਨਹੀਂ, ਉਹ ਕਿਸੇ ਨਾ ਕਿਸੇ ਬਹਾਨੇ ਹੱਥ ਰੰਗ ਹੀ ਲੈਣਗੇ। ਹੋਲੀ ਤੋਂ ਪਹਿਲਾਂ ਜੋ ਕੁੱਝ ਦਿੱਲੀ ਤੋਂ ਇਲਾਵਾ ਭਾਰਤ ਦੇ ਹੋਰਨਾਂ ਖੇਤਰਾਂ ਦੇ ਵਿਚ ਹੋਇਆ, ਉਹ ਕਿਸੇ ਹੋਲੀ ਦੇ ਤਿਉਹਾਰ ਤੋਂ ਘੱਟ ਨਹੀਂ ਸੀ। ਬੇਸ਼ੱਕ ਹੋਲੀ ਤੋਂ ਪਹਿਲਾਂ ਖੇਡੀ ਗਈ ਹੋਲੀ ਦੇ ਵਿਚ ਰੰਗ ਨਹੀਂ, ਖ਼ੂਨ ਦੀ ਵਰਤੋਂ ਕੀਤੀ ਗਈ, ਪਰ ਇਸ ਖ਼ੂਨ ਦਾ ਲੋਕ ਬਦਲਾ ਇੱਕ ਨਾ ਇੱਕ ਜ਼ਰੂਰ ਲੈਣਗੇ ਅਤੇ ਕਾਤਲਾਂ ਨੂੰ ਸਬਕ ਸਿਖਾਉਣਗੇ। ਦਸੰਬਰ 2019, ਜਦੋਂ ਤੋਂ ਕੇਂਦਰ ਦੀ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਹੈ, ਉਦੋਂ ਤੋਂ ਲੈ ਕੇ ਹੀ ਭਾਰਤ ਦੇ ਅੰਦਰ ਇਸ ਕਾਨੂੰਨ ਦਾ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਹ ਵਿਰੋਧ ਕਿਸੇ ਇੱਕ ਤਬਕੇ ਦੇ ਵੱਲੋਂ ਨਹੀਂ, ਬਲਕਿ ਪੂਰੇ ਭਾਰਤ ਵਾਸੀਆਂ ਦੇ ਵੱਲੋਂ ਹੀ ਕੀਤਾ ਜਾ ਰਿਹਾ ਹੈ। ਕੁੱਝ ਕੁ ਆਪਣੇ ਆਪ ਨੂੰ ਜਿਹੜੇ ਸਿਆਣੇ ਅਤੇ ਸਮਝਦਾਰ ਸਰਕਾਰ ਦੇ ਪਿੱਠੂ ਸਮਝਦੇ ਹਨ, ਉਹ ਇਸ ਕਾਨੂੰਨ ਦੀ ਹਮਾਇਤ ਕਰ ਰਹੇ ਹਨ, ਜਦੋਂਕਿ ਅਸਲ ਵਿਚ ਸਮਝਦਾਰ ਲੋਕ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਭਾਰਤੀਆਂ ਦੇ ਨਾਲ ਹੀ ਇੱਕ ਧੋਖਾ ਹੈ। ਕਿਉਂਕਿ ਨਾਗਰਿਕਤਾ ਕਾਨੂੰਨ ਧਰਮ ਜਾਤ ‘ਤੇ ਵੰਡਣ ਵਾਲਾ ਕਾਨੂੰਨ ਹੈ ਅਤੇ ਇਸ ਕਾਨੂੰਨ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਲਿਆ ਕੇ ਦੇਸ਼ ਦੇ ਅੰਦਰ ਨਫ਼ਰਤ ਫੈਲਾਉਣ ਵਾਲਾ ਕੰਮ ਕੀਤਾ ਹੈ। ਅਕਸਰ ਹੀ ਫ਼ਿਰਕੂ ਰਾਜਨੀਤੀ ਕਰਨ ਵਾਲੀ ਭਾਜਪਾ ਦੇ ਵੱਲੋਂ ਭਾਰਤ ਨੂੰ ਕਥਿਤ ਤੌਰ ‘ਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪਿਛਲੇ ਦਿਨਾਂ ਦੀ ਜੇਕਰ ਆਪਾ ਗੱਲ ਕਰੀਏ ਤਾਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਉੱਪਰ ਭਾਜਪਾ, ਆਰਐਸਐਸ, ਬਜਰੰਗ ਦਲ, ਸ਼ਿਵ ਸੈਨਾ ਤੋਂ ਇਲਾਵਾ ਹਿੰਦੂ ਮਹਾਂ ਸਭਾ ਆਦਿ ਦੇ ਆਗੂ ਹਮਲੇ ਕਰ ਰਹੇ ਹਨ। ਇਸ ਗੱਲ ਦਾ ਸਬੂਤ ਇਹ ਹੈ ਕਿ ਇਨਕਲਾਬ ਦੀ ਗੱਲ ਕਰਨ ਵਾਲੀਆਂ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੇ ਵੱਲੋਂ ਵਿਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਦੀਆਂ ਸਪੈਸ਼ਲ ਇੰਟਰਵਿਊ ਪ੍ਰਕਾਸ਼ਿਤ ਕੀਤੀ ਹਨ। ਹੁਣ ਤੱਕ ਜਿੰਨੇ ਵੀ ਹਮਲਿਆਂ ਦਾ ਦੋਸ਼ ਭਾਜਪਾ, ਆਰਐਸਐਸ, ਬਜਰੰਗ ਦਲ, ਸ਼ਿਵ ਸੈਨਾ ਤੋਂ ਇਲਾਵਾ ਹਿੰਦੂ ਮਹਾਂ ਸਭਾ ਦੇ ਆਗੂਆਂ ਉੱਪਰ ਲੱਗਿਆ, ਕਿਸੇ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਭਾਰਤ ਦੇ ਅੰਦਰ ਫ਼ਿਰਕੂ ਰਾਜਨੀਤੀ ਦੇ ਤਹਿਤ ਸਭ ਕੁੱਝ ਚੱਲ ਰਿਹਾ ਹੈ ਅਤੇ ਖ਼ੂਨ ਦੀ ਹੋਲੀ ਕੁੱਝ ਕੁ ਧਨਾਂਡ ਅਤੇ ਸਰਕਾਰ ਦੀਆਂ ਜਥੇਬੰਦੀਆਂ ਦੇ ਵੱਲੋਂ ਖੇਡੀ ਜਾ ਰਹੀ ਹੈ। ਭਾਰਤ ਵਿਚ ਫ਼ਿਰਕੂ ਰਾਜਨੀਤੀ ਉਦੋਂ ਤੋਂ ਜਾਰੀ ਹੈ, ਜਦੋਂ ਤੋਂ ਦੇਸ਼ ਦੇ ਅੰਦਰ ਧਰਮ ਜਾਤ ਦੇ ਨਾਂਅ ‘ਤੇ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਹੈ। ਦਿੱਲੀ ਦੇ ਅੰਦਰ ਜੋ ਪਿਛਲੇ ਦਿਨੀਂ ਜੋ ਕਤਲੇਆਮ ਹੋਇਆ ਉਹ ਰੌਂਗਟੇ ਖੜੇ ਕਰਨ ਵਾਲਾ ਸੀ। ਕਈ ਬੇਕਸੂਰ ਲੋਕ ਇਸ ਕਤਲੇਆਮ ਦੇ ਵਿਚ ਮਾਰੇ ਗਏ। ਕਈ ਵਿਚਾਰੇ ਹਾਲੇ ਵੀ ਹਸਪਤਾਲਾਂ ਦੇ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦਿੱਲੀ ਚੋਣਾਂ ਦੇ ਵਿਚ ਜ਼ਹਿਰੀਲੇ ਬਿਆਨ ਅਤੇ ਹਿੰਦੂਆਂ ਨੂੰ ਹੱਲਾਂਸ਼ੇਰੀ ਦੇਣ ਵਾਲੇ ਭਾਜਪਾਈ ਲੀਡਰ ਅੱਗ ਲਾਉਣ ਤੋਂ ਬਾਅਦ ਗ਼ਾਇਬ ਹੋ ਗਏ। ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਵੱਲੋਂ ਦਿੱਲੀ ਚੋਣਾਂ ਵਿਚ ਕਈ ਜ਼ਹਿਰੀਲੇ ਬਿਆਨ ਦਿੱਤੇ, ਇਸ ਤੋਂ ਬਾਅਦ ਕਈ ਭਾਜਪਾ, ਆਰਐਸਐਸ ਅਤੇ ਹਿੰਦੂ ਦਲ ਦੇ ਨੇਤਾਵਾਂ ਦੇ ਵੱਲੋਂ ਅੱਗ ਲਾਓ ਬਿਆਨ ਦਿੱਤੇ ਗਏ, ਜੋ ਕਿ ਦੇਸ਼ ਦੇ ਵਿਚ ਨਫ਼ਰਤ ਫੈਲਾਉਣ ਵਾਲੇ ਸਨ। ਦਿੱਲੀ ਚੋਣਾਂ ਦੇ ਵਿਚ ਕਈ ਭਾਜਪਾਈਆਂ ‘ਤੇ ਤਾਂ ਚੋਣ ਕਮਿਸ਼ਨ ਨੇ ਪਾਬੰਦੀ ਲਗਾ ਦਿੱਤੀ, ਪਰ ਚੋਣਾਂ ਵਿਚ ਕਰਾਰੀ ਹਾਲ ਤੋਂ ਬਾਅਦ ਭਾਜਪਾ, ਆਰਐਸਐਸ ਅਤੇ ਕੁੱਝ ਹੋਰ ਦਲਾਂ ਦੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹ ਹਮਲੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੀ ਹੋਏ। ਹਮਲਿਆਂ ਦੇ ਵਿਚ ਜ਼ਿਆਦਾਤਰ ਲੋਕ ਉਹ ਹੀ ਮਾਰੇ ਗਏ, ਜਿਹੜੇ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਸਨ। ਮਰਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਪਰ ਮੋਦੀ ਸਰਕਾਰ ਦੀ ਸਿਹਤ ‘ਤੇ ਭੋਰਾ ਅਸਰ ਨਹੀਂ ਹੈ। ਇੱਕ ਪਾਸੇ ਜਿੱਥੇ ਨਾਗਰਿਕਤਾ ਸੋਧ ਕਾਨੂੰਨ ਦਾ ਭਾਰਤ ਭਰ ਦੇ ਅੰਦਰ ਵਿਰੋਧ ਹੋ ਰਿਹਾ ਹੈ, ਦੂਜੇ ਪਾਸੇ ਚੀਨ ਤੋਂ ਚੱਲੇ ਕਰੋਨਾ ਵਾਇਰਸ ਨੇ ਵੀ ਭਾਰਤ ਦੀ ਰਾਜਨੀਤੀ ਗਰਮ ਕਰ ਦਿੱਤੀ ਹੈ। ਭਾਰਤ ਦੇ ਅੰਦਰ ਵੀ ਸੁਣਿਆ ਹੈ ਕਿ ਕਰੋਨਾ ਵਾਇਰਸ ਪਹੁੰਚ ਚੁੱਕਿਆ ਹੈ, ਜਿਸ ਦੇ ਕਾਰਨ ਇਸ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਇਸ ਗੱਲ ਦਾ ਪ੍ਰਗਟਾਵਾ ਪੀਐੱਮ ਮੋਦੀ ਨੇ ਖ਼ੁਦ ਆਪਣੇ ਜਾਰੀ ਇੱਕ ਬਿਆਨ ਦੇ ਵਿਚ ਦਿੱਤਾ। ਪਰ ਸਵਾਲ ਉੱਠਦਾ ਹੈ ਕਿ ਜੇਕਰ ਕਰੋਨਾ ਵਾਇਰਲ ਨਾ ਫੈਲਿਆ ਹੁੰਦਾ ਤਾਂ ਕੀ ਮੋਦੀ ਹੋਲੀ ਦਾ ਤਿਉਹਾਰ ਮਨਾਉਂਦੇ? ਕੀ ਮੋਦੀ ਨੂੰ ਉਨਾਂ ਪਰਿਵਾਰਾਂ ਉੱਪਰ ਭੋਰਾ ਤਰਸ ਨਹੀਂ ਹੈ, ਜਿਹੜੇ ਲੋਕ ਦਿੱਲੀ ਹਿੰਸਾ ਦੌਰਾਨ ਮਾਰੇ ਗਏ, ਜਿੰਨਾ ਲੋਕਾਂ ਦੇ ਘਰ ਤਬਾਹ ਹੋ ਗਏ? ਕੀ ਕਰੋਨਾ ਵਾਇਰਸ ਨੇ ਹੀ ਮੋਦੀ ਨੂੰ ਹੋਲੀ ਮਨਾਉਣ ਤੋਂ ਰੋਕਿਆ ਹੈ। ਜੇ ਕਰੋਨਾ ਵਾਇਰਸ ਨਾ ਹੁੰਦਾ ਤਾਂ ਮੋਦੀ ਕੀ ਸ਼ਰੇਆਮ ਹੀ ਹੋਲੀ ਮਨਾਉਂਦੇ ਰਹਿੰਦੇ। ਵੇਖਿਆ ਜਾਵੇ ਤਾਂ ਦੇਸ਼ ਦੇ ਅੰਦਰ ਅੱਗ ਲੱਗੀ ਹੋਈ ਹੈ, ਦਿੱਲੀ ਪੂਰੀ ਤਰਾ ਨਾਲ ਖ਼ੂਨੀ ਨਾਲ ਲਿੱਬੜੀ ਗਈ ਹੈ, ਦੇਸ਼ ਦਾ ਕੋਈ ਵੀ ਹਿੱਸਾ ਸੁਖੀ ਨਹੀਂ ਹੈ, ਫਿਰ ਸਾਡੇ ਪੀ ਐੱਮ ਮੋਦੀ ਸਾਹਿਬ ਕਰੋਨਾ ਵਾਇਰਸ ਦਾ ਡਰਾਮਾ ਕਰ ਰਹੇ ਹਨ। ਦਿੱਲੀ ਦੇ ਅੰਦਰ ਖ਼ੂਨ ਦੀ ਹੋਲੀ ਖੇਡਣ ਵਾਲੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੌਣ ਹਨ, ਪਰ ਫਿਰ ਵੀ ਸਾਡੇ ਪੀ ਐੱਮ ਮੋਦੀ ਸਾਹਬ ਕਰੋਨਾ ਵਾਇਰਸ ਦਾ ਕਹਿ ਕੇ ਹੋਲੀ ਦਾ ਤਿਉਹਾਰ ਮਨਾਉਣ ਤੋਂ ਗੁਰੇਜ਼ ਕਰ ਰਹੇ ਹਨ। ਹੋਲੀ ਤਾਂ ਪਹਿਲੋਂ ਦਿੱਲੀ ਦੇ ਵਿਚ ਖ਼ੂਨ ਦੀ ਖੇਡੀ ਗਈ, ਹੁਣ ਹੋਰ ਹੋਲੀ ਖੇਡਣ ਦੀ ਕੀ ਲੋੜ ਹੈ? ਕਰੋਨਾ ਵਾਇਰਸ ਤੋਂ ਡਰਦੇ ਮਾਰੇ, ਮੋਦੀ ਨੇ ਹੋਲੀ ਨਹੀਂ ਖੇਡਣੀ, ਪਰ ਦਿੱਲੀ ਦੇ ਅੰਦਰ ਮਾਰੇ ਗਏ ਲੋਕਾਂ ਦਾ ਜਰਾਂ ਜਿੰਨਾ ਵੀ ਦੁੱਖ ਨਹੀਂ। ਇਨਕਲਾਬੀਆਂ ਦਾ ਸੁਨੇਹਾ ਹੈ ਕਿ ਕਰੋਨਾ ਵਾਇਰਸ ਦਾ ਸੋਸ਼ਲ ਮੀਡੀਆ ‘ਤੇ ਪ੍ਰਚਾਰ ਹੋ ਰਿਹਾ ਹੈ, ਅਸਲ ਵਿੱਚ ਕਰੋਨਾ ਵਾਇਰਸ ਪੰਜ ਜਾਂ ਚਾਰ ਡਿਗਰੀ ਤਾਪਮਾਨ ਵਿੱਚ ਫੈਲਦਾ ਹੈ, ਪਰ ਭਾਰਤ ਦਾ ਤਾਪਮਾਨ 30, 35 ਡਿਗਰੀ ਤੱਕ ਆ ਚੁੱਕਾ ਹੈ ਅਸਲ ਵਿੱਚ ਕੇਂਦਰ ਦੀ ਮੋਦੀ ਹਕੂਮਤ ਭਾਰਤ ਦੇ ਲੋਕਾਂ ਦਾ ਧਿਆਨ ਨਾਗਰਿਕਤਾ ਸੋਧ ਕਾਨੂੰਨ, ਐਨਆਰਸੀ, ਐਨਪੀਆਰ, ਨਿੱਜੀਕਰਨ, ਭ੍ਰਿਸ਼ਟਚਾਰ ਤੋਂ ਹਟਾਉਣ ਲਈ ਕਰੋਨਾ ਵਾਇਰਸ ਦਾ ਡਰ ਜਾਣ ਬੁੱਝ ਕੇ ਫੈਲਾ ਰਹੀ ਹੈ। ਸਾਥੀਓ, ਕਰੋਨਾ ਵਾਇਰਸ ਤੋਂ ਡਰਨ ਦੀ ਕੋਈ ਲੋੜ ਨਹੀਂ, ਕਰੋਨਾ ਵਾਇਰਸ ਤੋਂ 100 ਗੁਣਾਂ ਵੱਧ ਖ਼ਤਰਨਾਕ ਵਾਇਰਸ ਤਾਂ ਪਹਿਲੋਂ ਹੀ ਹਕੂਮਤ ਜੋ ਸਾਡੇ ਭਾਰਤ ਵਿੱਚ ਮੌਜੂਦ ਹੈ। ਕਰੋਨਾ ਵਾਇਰਸ ਨਾਲੋਂ ਵੱਧ ਮੌਤਾਂ ਤਾਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਦੀਆਂ ਹੋ ਗਈਆਂ ਹਨ, ਭਾਰਤ ਦੇ ਅੰਦਰ। ਕਿਸੇ ਲੀਡਰ ਦੇ ਪਿੱਛੇ ਲੱਗ ਕੇ ”ਭਾਰਤੀ ਲੋਕੋ” ਦਹਿਸ਼ਤ ਨਾ ਫੈਲਾਓ, ਕਿਉਂਕਿ ਹਕੂਮਤ ਦੇ ਵਿਰੋਧ ਵਿੱਚ ਲੋਕਾਂ ਦਾ ਇਕੱਠ ਵਧਦਾ ਜਾ ਰਿਹਾ ਹੈ ਅਤੇ ਹਕੂਮਤ ਇਸੇ ਤੋਂ ਡਰੀ ਪਈ ਹੈ। ਸਾਥੀਓ, ਤੁਹਾਨੂੰ ਦੱਸ ਦਈਏ ਕਿ ਦੁਨੀਆ ਦਾ ਕੋਈ ਵੀ ਦੇਸ਼ ਹੋਵੇ, ਜਦੋਂ ਵੀ ਉੱਥੇ ਕਿਸੇ ਲੜਾਈ ਝਗੜੇ, ਹਮਲੇ ਜਾਂ ਫਿਰ ਜੰਗ ਵਰਗਾ ਮਾਹੌਲ ਬਣਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਬਲਕਿ ਉੱਥੋਂ ਦੇ ਉਹ ਸਰਕਾਰ ਦੇ ਕੁੱਝ ਕੁ ਉੱਚੀ ਪਹੁੰਚ ਵਾਲੇ ਲੋਕ ਹੀ ਹੁੰਦੇ ਹਨ, ਜੋ ਧਰਮ ਅਤੇ ਜਾਤ ਦੇ ਨਾਂਅ ਤੇ ਲੋਕਾਂ ਨੂੰ ਲੜਾਉਣਾ ਜਾਣਦੇ ਹਨ ਅਤੇ ਸਰਕਾਰ ਦੇ ਹਮਾਇਤੀ ਹੁੰਦੇ ਹਨ। ਭਾਰਤ-ਪਾਕਿਸਤਾਨ 1947 ਤੋਂ ਪਹਿਲਾਂ ਇੱਕ ਹੀ ਸੀ, ਪਰ ਅੰਗਰੇਜ਼ ਹਕੂਮਤ ਦੇ ਵੱਲੋਂ ਭਾਰਤ ਨੂੰ ਧਰਮ ਦੇ ਨਾਂਅ ‘ਤੇ ਵੰਡ ਦਿੱਤਾ ਗਿਆ। ਭਾਰਤ ਬੇਸ਼ੱਕ ਆਜ਼ਾਦ ਹੋਣ ਸਮੇਂ ਧਰਮ ਨਿਰਪੱਖ ਦੇਸ਼ ਸੀ ਅਤੇ ਹੁਣ ਵੀ ਧਰਮ ਨਿਰਪੱਖ ਦੇਸ਼ ਹੈ, ਪਰ ਹੁਣ ਤੱਕ ਦੇਸ਼ ਦੇ ਅੰਦਰ ਕਦੇ ਵੀ ਧਰਮ ਨਿਰਪੱਖ ਦੀ ਗੱਲ ਨਹੀਂ ਹੋਈ। ਦੇਸ਼ ਦੇ ਅੰਦਰ ਫ਼ਿਰਕੂ ਲੜਾਈ ਝਗੜੇ ਧਰਮ ਦੇ ਨਾਂਅ ‘ਤੇ ਹੀ ਹੋਵੇ ਹਨ। ਹਿੰਦੂਆਂ ਦੀ ਗਿਣਤੀ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਹੈ, ਪਰ ਫਿਰ ਵੀ ਉਹ ਆਪਣੇ ਆਪ ਨੂੰ ਖ਼ਤਰੇ ਵਿਚ ਦੱਸਦੇ ਹਨ। ਜੇਕਰ ਧਰਮ ਜਾਤ ਨੂੰ ਪਾਸੇ ਰੱਖ ਕੇ ਹਰ ਪਾਸੇ ਇਨਸਾਨੀਅਤ ਦੀ ਗੱਲ ਹੋਵੇ ਤਾਂ, ਦੇਸ਼ ਕਾਫ਼ੀ ਜ਼ਿਆਦਾ ਤਰੱਕੀ ਕਰ ਸਕਦਾ ਹੈ। ਪਰ ਸਰਕਾਰਾਂ ਨੂੰ ਇਹ ਸਮਝਾਵੇ ਕੌਣ? ਜੇਕਰ ਕੋਈ ਵੀ ਸਰਕਾਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਧਰਮ/ਜਾਤ ਦੇ ਨਾਂਅ ‘ਤੇ ਰਾਜਨੀਤੀ ਬੰਦ ਕੀਤੀ ਜਾਵੇ ਤਾਂ ਸਰਕਾਰ ਉਕਤ ਬੰਦੇ ਨੂੰ ਗੱਡੀ ਚਾੜ (ਮਾਰ ਮੁਕਾ) ਦਿੰਦੀ ਹੈ। ਸਾਥੀਓ, ਨਾਗਰਿਕਤਾ ਸੋਧ ਕਾਨੂੰਨ ਮੋਦੀ ਸਰਕਾਰ ਦੇ ਵੱਲੋਂ ਜੋ ਦੇਸ਼ ਦੇ ਅੰਦਰ ਲਿਆਂਦਾ ਗਿਆ ਹੈ, ਇਹ ਕਾਨੂੰਨ ਸਿਰਫ਼ ਤੇ ਸਿਰਫ਼ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਲੜਾਉਣ ਦੇ ਲਈ ਹੀ ਲਿਆਂਦਾ ਗਿਆ ਹੈ। ਦੇਸ਼ ਦੇ ਅੰਦਰ ਸਮੇਂ-ਸਮੇਂ ‘ਤੇ ਘੱਟ ਗਿਣਤੀਆਂ ਦੇ ਵਿਰੁੱਧ ਮਤੇ ਪਾਸ ਕੀਤੇ ਜਾ ਰਹੇ ਹਨ, ਜੋ ਕਿ ਸਭ ਤੋਂ ਖ਼ਤਰਨਾਕ ਹਨ। ਭਾਰਤ ਦੀ ਜਨਤਾ ਨੂੰ ਇੱਕ ਹੋਣ ਦੀ ਲੋੜ ਹੈ। ਹੋਲੀ ਦਾ ਤਿਉਹਾਰ ਮਨਾਉਣਾ ਉਨ੍ਹਾਂ ਲੋਕਾਂ ਦੇ ਲਈ ਹੀ ਸ਼ੁੱਭ ਹੋਵੇਗਾ, ਜਿੰਨਾ ਲੋਕਾਂ ਨੇ ਅੱਖਾਂ ‘ਤੇ ਪੱਟੀ ਬੰਨੀ ਹੋਈ ਹੈ ਅਤੇ ਉਨ੍ਹਾਂ ਨੂੰ ਦਿੱਲੀ ਦੇ ਅੰਦਰ ਹੋਇਆ ਕਤਲੇਆਮ ਨਹੀਂ ਦਿਸਿਆ ਹੋਵੇਗਾ। ਸੋ ਇਸ ਲਈ ਭਾਰਤ ਦੇ ਲੋਕਾਂ ਨੂੰ ਆਪਣੇ ਹੱਕਾਂ ਪਰਤੀ ਜਾਗਣ ਦੀ ਲੋੜ ਹੈ, ਤਾਂ ਜੋ ਕੇਂਦਰ ਦੀ ਮੋਦੀ ਹਕੂਮਤ ਨੂੰ ਲੋਕਾਂ ਦੇ ਰੋਹ ਅੱਗੇ ਦਬਾਇਆ ਜਾ ਸਕੇ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਵਾਇਆ ਜਾ ਸਕੇ।