ਦਿੱਲੀ ਸਰਕਾਰ ਨੇ ਵਿਗਿਆਪਨ ‘ਚ ਸਿੱਕਮ ਨੂੰ ਦੱਸਿਆ ਗੁਆਂਢੀ ਦੇਸ਼, ਅਧਿਕਾਰੀ ਮੁਅੱਤਲ

166

ਨਵੀਂ ਦਿੱਲੀ, 24 ਮਈ (ਏਜੰਸੀ)-

ਦਿੱਲੀ ਸਰਕਾਰ ਦੇ ਇੱਕ ਵਿਗਿਆਪਨ ‘ਚ ਸਿੱਕਮ ਨੂੰ ਗੁਆਂਢੀ ਦੇਸ਼ਾਂ, ਭੁਟਾਨ ਤੇ ਨਿਪਾਲ ਦੀ ਸ਼ਰੇਣੀ ‘ਚ ਰੱਖੇ ਜਾਣ ਦੀ ਖ਼ਬਰ ਹੈ। ਅਖ਼ਬਾਰ ‘ਚ ਵਿਗਿਆਪਨ ਪ੍ਰਕਾਸ਼ਿਤ ਹੁੰਦਿਆਂ ਹੀ ਸਿੱਕਮ ਸਰਕਾਰ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਦਿੱਲੀ ਸਰਕਾਰ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆ ਤੁਰੰਤ ਕਾਰਵਾਈ ਕੀਤੀ ਅਤੇ ਵਿਗਿਆਪਨ ਵਾਪਸ ਲੈਂਦਿਆਂ ਹੋਇਆ ਸਬੰਧਿਤ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਿੱਕਮ ਭਾਰਤ ਦਾ ਅਭਿੰਨ ਅੰਗ ਹੈ। ਇਸ ਤਰਾਂ ਦੀ ਗ਼ਲਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਵਿਗਿਆਪਨ ਵਾਪਸ ਲਿਆ ਜਾ ਚੁੱਕਾ ਹੈ ਅਤੇ ਸਬੰਧਿਤ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।