ਕੋਰੋਨਾਵਾਇਰਸ ਪੂਰੀ ਦੁਨੀਆ ‘ਚ ਲਗਾਤਾਰ ਤਬਾਹੀ ਮਚਾ ਰਿਹਾ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਦਿਨ ਲਗਾਤਾਰ ਵਧ ਰਹੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਟਰੂਡੋ ਵੀ ਕੋਰੋਨਾਵਾਇਰਸ ਹੋ ਗਿਆ ਹੈ। ਹੁਣ ਤੱਕ ਕੈਨੇਡਾ ਵਿੱਚ ਕੋਰੋਨਾ ਦੇ 142 ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮੌਤ ਵੀ ਹੋਈ ਹੈ। ਦੱਸ ਦੇਈਏ ਕਿ ਬ੍ਰਿਟੇਨ ਦੀ ਸਿਹਤ ਮੰਤਰੀ ਨੈਡੀਨ ਡੌਰਿਸ ਵੀ ਇੱਕ ਕੋਰੋਨਾ ਪੌਜ਼ਟਿਵ ਹੈ। ਉਹ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਹੈ। ਹਾਲੀਵੁੱਡ ਐਕਟਰ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਯੂਟਾ ਜੈਜ਼ ਬਾਸਕਟਬਾਲ ਖਿਡਾਰੀ ਰੂਡੀ ਗੋਬਰਟ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੋਰੋਨਾਵਾਇਰਸ ਦਾ ਮਜ਼ਾਕ ਉਡਾਇਆ। ਬਾਅਦ ‘ਚ ਪ੍ਰੇਸ਼ਾਨੀ ਹੋਣ ‘ਤੇ ਉਹ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ। ਅਹਿਮ ਗੱਲ ਇਹ ਹੈ ਕਿ ਐਨਬੀਏ ਦਾ ਇਹ ਸੀਜ਼ਨ ਰੱਦ ਹੋ ਗਿਆ ਹੈ। ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੱਟਨ ਨੂੰ ਵੀ ਕੋਰੋਨਾਵਾਇਰਸ ਹੋ ਗਿਆ ਹੈ। ਗ੍ਰਹਿ ਮੰਤਰੀ ਪੀਟਰ ਡਟਨ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।