ਦੇਸ਼ ਨੂੰ ਤੋੜਨ ਦੀ ਕੋਝੀ ਚਾਲ ਚੱਲ ਗਿਆ ਮੋਦੀ

656

ਜਦੋਂ ਤੋਂ ਨਾਗਰਿਕਤਾ ਸੋਧ ਬਿੱਲ ਪਾਸ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਮੋਦੀ ਸਰਕਾਰ ਦੇ ਵਿਰੁੱਧ ਜਿਹੜੇ ਵੀ ਰਾਜ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ, ਉਨ੍ਹਾਂ ਉਪਰ ਸ਼ਰੇਆਮ ਹੀ ਅੱਤਿਆਚਾਰ ਹੋ ਰਿਹਾ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨਾ ਜਾਂ ਫਿਰ ਇਸ ਬਿੱਲ ਦੇ ਹੱਕ ਵਿੱਚ ਖੜਨਾ, ਬੇਸ਼ੱਕ ਸਭ ਦਾ ਅਧਿਕਾਰ ਹੈ। ਪਰ ਮੋਦੀ ਹਕੂਮਤ ਦੇ ਵੱਲੋਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨ ਵਾਲਿਆਂ ‘ਤੇ ਲਾਠੀਚਾਰਜ ਆਦਿ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤ ਦੇਸ਼ ਦੇ ਅੰਦਰ ਹੋ ਰਹੇ ਧਰਨੇ ਪ੍ਰਦਰਸ਼ਨ ਸਾਬਤ ਕਰਦੇ ਹਨ ਕਿ ਨਾਗਰਿਕਤਾ ਸੋਧ ਬਿੱਲ ਲੋਕ ਵਿਰੋਧੀ ਹੀ ਹੈ। ਕਿਉਂਕਿ ਜੇਕਰ ਇਹ ਬਿੱਲ ਲੋਕਾਂ ਦੇ ਹਿੱਤ ਵਿੱਚ ਹੁੰਦਾ ਤਾਂ, ਲੋਕਾਂ ਨੇ ਇਸਦਾ ਸਵਾਗਤ ਕਰਨਾ ਸੀ, ਪਰ ਮੋਦੀ ਹਕੂਮਤ ਦੇ ਵੱਲੋਂ ਇਸ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰਕੇ ਦੇਸ਼ ਦੇ ਅੰਦਰ ਰਹਿ ਰਹੇ ਮੁਸਲਮਾਨਾਂ ‘ਤੇ ਇੱਕ “ਲਾਲ” ਚਿੰਨ੍ਹ ਲਗਾ ਦਿੱਤਾ ਹੈ। ਭਾਵੇਂ ਹੀ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਉੱਤਰੀ ਪੂਰਬੀ ਰਾਜਾਂ ਵਿੱਚ ਹਿੰਸਕ ਪ੍ਰਦਰਸ਼ਨ ਅਤੇ ਰੋਸ ਮੁਜ਼ਾਹਰੇ ਜਾਰੀ ਹਨ, ਪਰ ਫਿਰ ਵੀ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਦੱਸ ਦਈਏ ਕਿ ਖੱਬੇਪੱਖੀਆਂ ਦੇ ਖਿੱਤਿਆਂ ਵਿੱਚ ਹੁਣ ਤੱਕ ਦੋ ਔਰਤਾਂ ਦੀ ਮੌਤ ਹੋ ਜਾਣ ਦੀਆਂ ਵੀ ਖ਼ਬਰਾਂ ਮਿਲੀਆਂ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਦੇ ਵੱਲੋਂ ਬੇਸ਼ੱਕ ਅੱਤਿਆਚਾਰ ਜਾਰੀ ਹੈ, ਪਰ ਫਿਰ ਵੀ ਸਰਕਾਰ ਵੱਲੋਂ ਅਸਾਮ ਦੇ 10 ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਜਦੋਂ ਦੇਸ਼ ਦੇ ਅੰਦਰ ਨੋਟਬੰਦੀ ਲਾਗੂ ਕੀਤੀ ਗਈ ਸੀ ਤਾਂ, ਉਦੋਂ ਦੇਸ਼ ਭਰ ਦੇ ਅੰਦਰ ਹੀ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਕਈ ਲੋਕਾਂ ਦੀਆਂ ਮੌਤਾਂ ਹੋ ਗਈਆਂ ਸਨ, ਪਰ ਫਿਰ ਵੀ ਸਰਕਾਰ ਨੇ ਨੋਟਬੰਦੀ ‘ਤੇ ਕੋਈ ਨਕੇਲ ਨਹੀਂ ਸੀ ਕੱਸੀ। ਨੋਟਬੰਦੀ ਦਾ ਅਸਰ ਹੁਣ ਤੱਕ ਵੀ ਵੇਖਣ ਨੂੰ ਮਿਲਦਾ ਹੈ ਅਤੇ ਇੰਝ ਲੱਗਦਾ ਹੈ ਕਿ ਨੋਟਬੰਦੀ ਹੋਣ ਤੋਂ ਬਾਅਦ ਵੀ ਕੁਝ ਨਹੀਂ ਬਦਲਿਆ। ਜਦਕਿ ਮੋਦੀ ਸਾਹਬ ਤਾਂ ਕਹਿੰਦੇ ਸੀ ਕਿ ਨੋਟਬੰਦੀ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਆਦਿ ਖ਼ਤਮ ਹੋ ਜਾਵੇਗਾ। ਵਿਦੇਸ਼ਾਂ ਦੇ ਵਿੱਚ ਪਿਆ ਕਾਲਾ ਧੰਨ ਵੀ ਵਾਪਸ ਆ ਜਾਵੇਗਾ, ਪਰ ਅਸਲੀਅਤ ਦੇ ਵਿੱਚ ਕੁਝ ਵੀ ਨਹੀਂ ਹੋਇਆ। ਨਾਗਰਿਕਤਾ ਸੋਧ ਬਿੱਲ ਨੂੰ ਮੋਦੀ ਸਰਕਾਰ ਨੇ ਪਾਸ ਕਰਕੇ ਦੇਸ਼ ਦੇ ਲੋਕਾਂ ਨੂੰ ਫਿਰ ਤੋਂ ਪ੍ਰਦਰਸ਼ਨ ਕਰਨ ਦੇ ਲਈ ਮਜ਼ਬੂਰ ਕਰ ਦਿੱਤਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਦੇ ਵੱਲੋਂ ਨਾਗਰਿਕਤਾ ਸੋਧ ਬਿੱਲ ਦੇ ਵਿੱਚ ਸਾਫ਼ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਵਿੱਚ ਰਹਿੰਦੇ ਮੁਸਲਮਾਨ ਹੁਣ ਭਾਰਤ ਵਿੱਚ ਸ਼ਰਨ ਨਹੀਂ ਲੈ ਸਕਣਗੇ। ਵੇਖਿਆ ਜਾਵੇ ਤਾਂ, ਮੁਸਲਮਾਨਾਂ ਤੋਂ ਹੀ ਕਿਉਂ ਮੋਦੀ ਹਕੂਮਤ ਡਰਦੀ ਹੈ। ਜੇਕਰ ਇੰਨਾਂ ਹੀ ਮੁਸਲਮਾਨਾਂ ਤੋਂ ਮੋਦੀ ਸਾਹਬ ਨੂੰ ਡਰ ਲਗਦਾ ਹੈ ਤਾਂ, ਜੰਗ ਲਗਾ ਦੇਵੇ ਮੁਸਲਮਾਨਾਂ ਦੇ ਨਾਲ, ਫਿਰ ਦੇਖਿਓ ਕੀ ਬਣਦੈ? ਬਾਕੀ ਦੋਸਤੋ, ਜੋ ਕੁਝ ਵੀ ਮੋਦੀ ਸਾਹਬ ਦੇ ਵੱਲੋਂ ਨਾਗਰਿਕਤਾ ਸੋਧ ਬਿੱਲ ਦੇ ਤਹਿਤ ਅੱਤਿਆਚਾਰ ਕੀਤਾ ਜਾ ਰਿਹਾ ਹੈ, ਇਹ ਨਾ ਸਹਿਣਯੋਗ ਹੈ ਅਤੇ ਇਸ ਬਿੱਲ ਦੇ ਵਿਰੁੱਧ ਹਮੇਸ਼ਾਂ ਹੀ ਦੇਸ਼ ਦੇ ਨਾਗਰਿਕ ਪ੍ਰਦਰਸ਼ਨ ਕਰਦੇ ਰਹਿਣਗੇ। 

2 COMMENTS

Comments are closed.