ਨਾ ਮਿਲਾਓ ਹੱਥ

190

ਨਾ ਮਿਲਾਓ ਹੱਥ ,,, ਨਾ ਮਿਲੋ ਗਲੇ
ਆਪੋ ‘ਚ ਰੱਖੋ ਪਿਆਰ,
ਦਿਲੋਂ ਰਹੋ ਰਲੇ

ਮੰਨੋ ਮੇਰਾ ਕਹਿਣਾ, ਖਾਓ ਤਾਜ਼ਾ ਤਾਜ਼ਾ ਖਾਣਾ
ਰਹੋ ਤੰਦਰੁਸਤ,ਜੇ ਕਰੋਨਾ ਨੂੰ ਭਜਾਣਾ

ਗਰਮ ਪੀਓ ਪਾਣੀ ,ਪੀਓ ਗਰਮ ਚਾਹ
ਗਰਮ ਲਓ ਭਾਫ ,ਤੇ ਜਾਨ ਲਓ ਬਚਾ

 ਸੁਣੋ ਸਰਕਾਰ ਦੀ ਤੇ ਸਾਰੇ ਰਹੋ ਅੰਦਰ,
ਹਾਰ ਜਾਏਗਾ ਕਰੋਣਾ ਤੇ ਬਣਾਂਗੇ ਆਪਾਂ ਸਿਕੰਦਰ

ਹਰਗੁਣ ਹੈ ਆਖਦੀ ਇੱਕੋ ਹੀ ਗੱਲ
ਰੱਖੋ ਥੋੜ੍ਹਾ ਹੋਂਸਲਾ ,ਮਿਲ ਜਾਵੇਗਾ ਕੋਈ ਹੱਲ

ਹਰਗੁਣਪ੍ਰੀਤ ਕੌਰ