ਨਿਊਯਾਰਕ (ਪੀਟੀਆਈ) : 31 ਅਗਸਤ ਤੋਂ 13 ਸਤੰਬਰ ਤਕ ਪ੍ਰਸਤਾਵਿਕ ਯੂਐੱਸ ਓਪਨ ਗਰੈਂਡ ਸਲੈਮ ਨਿਊਯਾਰਕ ਦੀ ਥਾਂ ਇੰਡੀਅਨ ਵੇਲਜ਼ ਜਾਂ ਆਰਲੈਂਡੋ ਵਿਚ ਕਰਵਾਇਆ ਜਾ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦ ਅਮਰੀਕਾ ਵਿਚ ਹੋਣ ਵਾਲੇ ਇਸ ਗਰੈਂਡ ਸਲੈਮ ਨੂੰ ਪਹਿਲੀ ਵਾਰ ਨਿਊਯਾਰਕ ਦੀ ਥਾਂ ਕਿਸੇ ਹੋਰ ਸ਼ਹਿਰ ਵਿਚ ਕਰਵਾਇਆ ਜਾਵੇਗਾ। ਇਸ ‘ਤੇ ਫ਼ੈਸਲਾ ਅਗਲੇ ਮਹੀਨੇ ਲਿਆ ਜਾਵੇਗਾ। ਨਿਊਯਾਰਕ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।