ਨਿਊਜ਼ੀਲੈਂਡ ਦੀ PM ਨੂੰ ਕੈਫੇ ‘ਚ ਜਾਣ ਦੀ ਨਹੀਂ ਮਿਲੀ ਮਨਜ਼ੂਰੀ

440

ਮੈਲਬਰਨ, ਰਾਈਟਰ : ਨਿਊਜ਼ੀਲੈਂਡ ‘ਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਪ੍ਰਧਾਨ ਮੰਤਰੀ ਜੋਸਿੰਡਾ ਆਡਰਨ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਉਹ ਲਾਕਡਾਊਨ ‘ਚ ਛੂਟ ਦਿੰਦੇ ਹੋਏ ਰੈਸਤਰਾਂ ਤੇ ਕੈਫੇ ਹਾਊਸ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਛੂਟ ਦੌਰਾਨ ਇਨ੍ਹਾਂ ਨੂੰ ਸਰੀਰਕ ਦੂਰੀਆਂ ਦੇ ਨਿਯਮਾਂ ਦਾ ਪਾਲਣਾ ਕਰਨ ਲਈ ਕਿਹਾ। ਇਨ੍ਹਾਂ ਨਿਯਮਾਂ ਦੇ ਮੱਦੇਨਜ਼ਰ ਜਦੋਂ ਪ੍ਰਧਾਨ ਮੰਤਰੀ ਜੋਸਿੰਡਾ ਆਡਰਨ ਸ਼ਨਿੱਚਰਵਾਰ ਨੂੰ ਆਪਣੇ ਮੰਗੇਤਰ ਨਾਲ ਕੈਫੇ ਹਾਊਸ ਪਹੁੰਚੀ ਤਾਂ ਉਨ੍ਹਾਂ ਇਹ ਕਹਿ ਕੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਕਿ ਕੈਫੇ ਹਾਊਸ ‘ਚ ਜਗ੍ਹਾ ਨਹੀਂ ਹੈ। ਇਸ ਤੋਂ ਬਾਅਦ ਦੋਵੇਂ ਵਾਪਸ ਚਲੇ ਗਏ।

ਜ਼ਿਕਰਯੋਗ ਹੈ ਕਿ ਜੋਸਿੰਡਾ ਆਪਣੇ ਮੰਗੇਤਰ ਕਲਰਾਕ ਗੇਫੋਰਡ ਨਾਲ ਸ਼ਨਿੱਚਰਵਾਰ ਸ਼ਾਮ ਨੂੰ ਰਾਜਧਾਨੀ ਵੇਲਿੰਗਟਨ ਸਥਿਤ ਇਕ ਕੈਫੇ ਹਾਊਸ ਪਹੁੰਚੀ ਸੀ। ਕਿਉਂਕਿ ਨਿਯਮਾਂ ਤਹਿਤ ਇਕ ਮੀਟਰ ਦੀ ਦੂਰੀ ਬਣਾਉਣੀ ਜ਼ਰੂਰੀ ਸੀ ਜਿਸ ਦੇ ਚੱਲਦਿਆਂ ਕੈਫੇ ਹਾਊਸ ਦੀ ਸਮੱਰਥਾ ਘੱਟ ਕਰ ਦਿੱਤੀ ਗਈ ਹੈ। ਸ਼ੁਰੂ ‘ਚ ਉਨ੍ਹਾਂ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਪਰ ਕੁਝ ਮਿੰਟਾਂ ਮਗਰੋਂ ਜਦੋਂ ਟੇਬਲ ਖਾਲੀ ਹੋ ਗਿਆ ਤਾਂ ਕੈਫੇ ਹਾਊਸ ਦਾ ਇਕ ਕਰਮਚਾਰੀ ਭੱਜਦਾ ਹੋਇਆ ਬਾਹਰ ਆਇਆ ਪਰ ਉਦੋਂ ਤਕ ਪ੍ਰਧਾਨਮੰਤਰੀ ਤੇ ਉਨ੍ਹਾਂ ਦਾ ਮੰਗੇਤਰ ਜਾ ਚੁੱਕਿਆ ਸੀ। ਆਡਰਨ ਦੇ ਮੰਗੇਤਰ ਗੇਫੋਰਡ ਨੇ ਇਸ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਇਆ।

ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ, ‘ ਮੈਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਕਿਉਂਕਿ ਮੈਂ ਹੋਰ ਥਾਵਾਂ ‘ਤੇ ਬੁਕਿੰਗ ਨਹੀਂ ਕਰ ਸਕਿਆ। ਜਦੋਂ ਕੋਈ ਜਗ੍ਹਾ ਖਾਲੀ ਹੁੰਦੀ ਹੈ ਤਾਂ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਨਾ ਬਹੁਤ ਚੰਗਾ ਲੱਗਦਾ ਹੈ। ਪ੍ਰਧਾਨ ਮੰਤਰੀ ਦੀ ਪ੍ਰੈੱਸ ਸੈਕਟਰੀ ਨੇ ਕਿਹਾ ਕਿ ਪਾਬੰਦੀਆਂ ਦੇ ਚੱਲਦੇ ਪੀਐੱਮ ਨੂੰ ਕੈਫੇ ਦੇ ਬਾਹਰ ਇੰਤਜਾਰ ਕਰਨਾ ਪਿਆ। ਸਰਕਾਰੀ ਟੈਲੀਵਿਜ਼ਨ ਨੇ ਪਰੈੱਸ ਸੈਕਟਰੀ ਹਵਾਲੇ ਤੋਂ ਦੱਸਿਆ ਕਿ ਪੀਐੱਮ ਦਾ ਕਹਿਣਾ ਹੈ ਕਿ ਉਨ੍ਹਾਂ ਇਕ ਆਮ ਵਿਅਕਤੀ ਵਾਂਗ ਇੰਤਜਾਰ ਕੀਤਾ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਐਤਵਾਰ ਤਕ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 1149 ਸੀ ਜਦਕਿ ਹੁਣ ਤਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।

1 COMMENT

  1. ਸਾੲਿਦ ਮੈ ਗਲਤ ਹੋਵਾਂ ,ਸੰਸਾਰ ਵਿਚ ਨਿੳੂਜੀਲੈਂਡ ਅਤੇ ਭਾਰਤ ਵਿਚ ਕੇਰਲਾਂ ਤੋ ਕਾਫੀ ਕੁਝ ਸਿੱਖਣ ਦੀ ਜਰੂਰਤ ਹੈ !

Comments are closed.