ਨੌਂ-ਬਰ-ਨੌਂ ਤਾਨਸ਼ਾਹ ਕਿਮ ਜੋਂਗ, ਅਚਾਨਕ ਵਿੱਢੀਆਂ ਫੌਜੀ ਤਿਆਰੀਆਂ

178

ਪਿਯੋਂਗਯਾਂਗ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਇੱਕ ਵਾਰ ਫੇਰ ਸਰਗਰਮ ਹੋ ਗਏ ਹਨ। ਕਈ ਦਿਨ ਜਨਤਕ ਸਮਾਗਮਾਂ ‘ਚੋਂ ਗਾਇਬ ਰਹਿਣ ਤੇ ਮੀਡੀਆ ਦੀਆਂ ਨਜ਼ਰਾਂ ਤੋਂ ਬਚਣ ਮਗਰੋਂ ਹੁਣ ਉਹ ਗਤੀਵਿਧੀਆਂ ‘ਚ ਹਿੱਸਾ ਲੈਣ ਲੱਗੇ ਹਨ। ਉਨ ਨੇ ਕੇਂਦਰੀ ਫੌਜ ਕਮਿਸ਼ਨ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ‘ਚ ਮਹੱਤਵਪੂਰਨ ਫੌਜੀ ਕਦਮ ਤੇ ਹਥਿਆਰਬੰਦ ਬਲਾਂ ਨੂੰ ਅੱਗੇ ਵਧਾਉਣ ਲਈ ਸੰਗਠਨਾਤਮਕ ਤੇ ਸਿਆਸੀ ਉਪਾਵਾਂ ‘ਤੇ ਚਰਚਾ ਕੀਤੀ ਗਈ।

ਕੇਸੀਐਨਏ ਵੱਲੋਂ ਜਾਰੀ ਰਿਪੋਰਟ ‘ਚ ਦੱਸਿਆ ਗਿਆ ਬੈਠਕ ‘ਚ ਦੇਸ਼ ਦੀ ਪਰਮਾਣੂ ਯੁੱਧ ਸਮਰੱਥਾ ਨੂੰ ਹੋਰ ਵਧਾਉਣ ਲਈ ਨਵੀਆਂ ਨੀਤੀਆਂ ਤੇ ਦੇਸ਼ ਦੇ ਹਥਿਆਰਬੰਦ ਬਲਾਂ ਦੇ ਵਿਕਾਸ ਲਈ ਜ਼ਰੂਰਤਾਂ ਦੇ ਮੱਦੇਨਜ਼ਰ ਰਣਨੀਤੀ ਬਣਾਉਣ ‘ਤੇ ਚਰਚਾ ਕੀਤੀ ਗਈ। ਬੈਠਕ ‘ਚ ਕੋਰਿਆਈ ਪੀਪੁਲਸ ਆਰਮੀ ਦੇ ਤੋਪਖਾਨੇ ਦੇ ਟੁਕੜਿਆਂ ਦੀ ਮਾਰੂ ਸਮਰੱਥਾ ਵਧਾਉਣ ਲਈ ਮਹੱਤਵਪੂਰਨ ਉਪਾਵਾਂ ‘ਤੇ ਚਰਚਾ ਕੀਤੀ ਗਈ।

ਜਨਤਕ ਸਮਾਗਮਾਂ ‘ਚੋਂ ਕਰੀਬ 20 ਦਿਨ ਗਾਇਬ ਰਹਿਣ ਮਗਰੋਂ ਕਿਮ ਜੋਂਗ ਪਹਿਲੀ ਮਈ ਨੂੰ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ‘ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ।