ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤਨੀ ਨੇ ਕੀਤੀ ਖੁਦਕੁਸ਼ੀ

234

ਨਾਭਾ, 26 ਮਈ –

ਨਾਭਾ ਦੀ ਕੀਰਤੀ ਨਾਮੀ 24 ਸਾਲਾਂ ਔਰਤ ਵੱਲੋਂ ਗਲ ਵਿਚ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਕਿਰਤੀ ਦੇ ਭਰਾ ਅਮਿਤ ਮੁਤਾਬਿਕ ਉਸ ਦੇ ਪਤੀ ਦੀਪਕ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਸਨ।

ਜਿਸ ਕਾਰਨ ਦੋਵਾਂ ਦਾ ਆਪਸੀ ਝਗੜਾ ਰਹਿੰਦਾ ਸੀ। ਕਿਰਤੀ ਦੇ ਵਿਆਹ ਨੂੰ ਪੰਜ ਸਾਲ ਦੇ ਕਰੀਬ ਸਮਾਂ ਹੋਇਆ ਸੀ ਤੇ ਕਿਰਤੀ ਦੋ ਪੁੱਤਰਾਂ ਦੀ ਮਾਂ ਸੀ। ਉਸ ਦਾ ਪਤੀ ਦੀਪਕ ਲੱਕੜ ਦਾ ਵਧੀਆ ਕਾਰੀਗਰ ਹੈ।

ਦੀਪਕ ਅਤੇ ਕਿਰਤੀ ਦੋਵੇਂ ਬੱਚਿਆਂ ਸਮੇਤ ਇੱਕ ਮਕਾਨ ਵਿਚ ਪਿਛਲੇ ਚਾਰ ਸਾਲਾਂ ਤੋਂ ਕਿਰਾਏ ‘ਤੇ ਰਹਿੰਦੇ ਸਨ। ਕੋਤਵਾਲੀ ਮੁਖੀ ਸਰਬਜੀਤ ਚੀਮਾ ਮੁਤਾਬਿਕ ਕਿਰਤੀ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ਮੁਤਾਬਿਕ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।