ਪਰਵਦਗਾਰ

528

ਆਜਾ ਸਾਂਭ ਲੈ ਪਤਵਾਰ ਕਿ ਬੇੜੀ ਡੁਬਦੀ ਜਾਂਦੀ ਏ,
ਕਿਤੇ ਡੁੱਬ ਨਾ ਜਾਏ ਅਸਵਾਰ ਕਿ ਬੇੜੀ ਡੁਬਦੀ ਜਾਂਦੀ ਏ।

ਸੁਣ ਅਰਜੋਈ ਪਰਵਦਗਾਰ ਕਿ ਬੇੜੀ ਡੁਬਦੀ ਜਾਂਦੀ ਏ, 
ਸਾਨੂੰ ਬਖ਼ਸ਼ ਲੈ ਬਖਸ਼ਨਹਾਰ ਕਿ ਬੇੜੀ ਡੁਬਦੀ ਜਾਂਦੀ ਏ।

ਕੀਤਾ ਕੁਦਰਤ ਨਾਲ ਖਿਲਵਾੜ ਕਿ ਬੇੜੀ ਡੁਬਦੀ ਜਾਂਦੀ ਏ,
ਤੇਰਾ ਬੰਦਾ ਗੁਨਾਹਗਾਰ ਕਿ ਬੇੜੀ ਡੁਬਦੀ ਜਾਂਦੀ ਏ।

ਆ ਡੁੱਬਦਿਆਂ ਦੀ ਲੈ ਸਾਰ ਕਿ ਬੇੜੀ ਡੁਬਦੀ ਜਾਂਦੀ ਏ,
ਹਾਏ ਮਚ ਗਈ ਹਾਹਾਕਾਰ ਕਿ ਬੇੜੀ ਡੁਬਦੀ ਜਾਂਦੀ ਏ।

ਸਭ ਉੱਜੜ ਰਿਹਾ ਘਰ ਬਾਰ ਕਿ ਬੇੜੀ ਡੁਬਦੀ ਜਾਂਦੀ ਏ,
ਵਾਹਿਗੁਰੂ ਭਲੀ ਕਰੇ ਕਰਤਾਰ ਕਿ ਬੇੜੀ ਡੁਬਦੀ ਜਾਂਦੀ ਏ।

ਤੇਰੇ ਬੱਚੇ ਹਾਂ, ਨਾ ਮਾਰ ਕਿ ਬੇੜੀ ਡੁਬਦੀ ਜਾਂਦੀ ਏ,
ਹੋਈ ਮੌਤਾਂ ਦੀ ਭਰਮਾਰ ਕਿ ਬੇੜੀ ਡੁਬਦੀ ਜਾਂਦੀ ਏ।

ਸਭ ਬੰਦ ਨੇ ਕਾਰੋਬਾਰ ਕਿ ਬੇੜੀ ਡੁਬਦੀ ਜਾਂਦੀ ਏ,
ਸੁੰਨੇ ਪਏ ਬਾਜ਼ਾਰ ਕਿ ਬੇੜੀ ਡੁਬਦੀ ਜਾਂਦੀ ਏ।

ਰਿਹਾ ਵਾਇਰਸ ਪੈਰ ਪਸਾਰ ਕਿ ਬੇੜੀ ਡੁਬਦੀ ਜਾਂਦੀ ਏ,
‘ਸਿਮਰ’ ਮਨੁੱਖਤਾ ਗਈ ਏ ਹਾਰ ਕਿ ਬੇੜੀ ਡੁਬਦੀ ਜਾਂਦੀ ਏ।

ਸਿਮਰਜੀਤ ਕੌਰ