ਪਾਕਿਸਤਾਨ ਤੋਂ ਆਈ ਹੈਰੋਇਨ, ਸਰਹੱਦ ਤੋਂ ਬਰਾਮਦ

158

ਖੇਮਕਰਨ, 28 ਮਈ (ਪੀ ਬੀ ਐਨ)-

ਭਾਰਤ ਪਾਕਿਸਤਾਨ ਸਰਹੱਦ ‘ਤੇ ਰੋਜ਼ਾਨਾ ਹੀ ਹੈਰੋਇਨ ਦੀ ਤਸਕਰੀ ਹੋ ਰਹੀ ਹੈ। ਭਾਰਤੀ ਅਤੇ ਪਾਕਿਸਤਾਨੀ ਸਮਗਲਰਾਂ ਦੇ ਵੱਲੋਂ ਇਹ ਕਾਰੋਬਾਰ ਕੀਤਾ ਜਾ ਰਿਹਾ ਹੈ। ਹੈਰੋਇਨ ਦੇ ਨਾਲ ਜੁੜੀ ਤਾਜ਼ਾ ਖ਼ਬਰ ਪੰਜਾਬ ਦੇ ਸਰਹੱਦੀ ਇਲਾਕੇ ਖੇਮਕਰਨ ਤੋਂ ਸਾਹਮਣੇ ਆ ਰਹੀ ਹੈ।

ਜਿੱਥੋਂ ਸਟੇਟ ਨਾਰਕੋਟਿਕ ਸੈੱਲ ਤਰਨਤਾਰਨ ਨੇ ਸਰਹੱਦੀ ਸੁਰੱਖਿਆ ਬਲ ਦੀ 116 ਬਟਾਲੀਅਨ ਦੇ ਸਹਿਯੋਗ ਨਾਲ ਕੰਡਿਆਲੀ ਤਾਰ ਦੇ ਪਾਰ ਸਰਚ ਅਪਰੇਸ਼ਨ ਦੌਰਾਨ ਪਿੱਲਰ ਨੰਬਰ 166/14-15 ਨਜ਼ਦੀਕ ਤੋਂ ਪਲਾਸਟਿਕ ਦੀਆਂ ਬੋਤਲਾਂ ਵਿਚ ਭਰੀ ਹੋਈ 8 ਕਿੱਲੋ 60 ਗਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਟੇਟ ਨਾਰਕੋਟਿਕ ਸੈੱਲ ਤਰਨਤਾਰਨ ਅਤੇ ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਤੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਹੈ।

ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਭਾਰਤ ਦੇ ਕਿਹੜੇ ਸਮਗਲਰ ਤੱਕ ਪਹੁੰਚਣੀ ਸੀ।