ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ 6535 Corona virus ਨਵੇਂ ਮਾਮਲੇ, ਹੁਣ ਤੱਕ 4167 ਲੋਕਾਂ ਦੀ ਮੌਤ

179

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਅੱਜ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇਕ ਲੱਖ 45 ਹਜ਼ਾਰ 380 ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸੰਕਰਮਿਤ ਮਰੀਜ਼ਾਂ ਦੇ 6535 ਨਵੇਂ ਕੇਸ ਸਾਹਮਣੇ ਆਏ ਹਨ।

ਹਾਲਾਂਕਿ, ਲਗਾਤਾਰ ਚੌਥੇ ਦਿਨ ਵਾਧੇ ਤੋਂ ਬਾਅਦ, ਅੱਜ ਨਵੇਂ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਪਿਛਲੇ 24 ਘੰਟਿਆਂ ਵਿੱਚ 146 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 4167 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 60 ਹਜ਼ਾਰ 491 ਲੋਕ ਠੀਕ ਵੀ ਹੋ ਚੁੱਕੇ ਹਨ।

ਹਰ ਰੋਜ਼ ਔਸਤਨ 6200 ਨਵੇਂ ਕੇਸ ਸਾਹਮਣੇ ਆ ਰਹੇ:

ਇੱਕ ਅੰਦਾਜ਼ੇ ਅਨੁਸਾਰ 20 ਤੋਂ 25 ਮਈ ਦੇ ਵਿਚਕਾਰ, ਹਰ ਰੋਜ਼ ਔਸਤਨ 6200 ਮਾਮਲੇ ਸਾਹਮਣੇ ਆ ਰਹੇ ਹਨ। ਜੇ ਕੇਸ ਇਸ ਅਨੁਸਾਰ ਵੱਧਦੇ ਹਨ, ਤਾਂ 26 ਮਈ ਤੋਂ 1 ਜੁਲਾਈ ਦੇ ‘ਚ ਲਗਭਗ 2 ਲੱਖ 23 ਹਜ਼ਾਰ 2 ਸੌ ਨਵੇਂ ਕੋਰੋਨਾ ਕੇਸ 36 ਦਿਨਾਂ ‘ਚ ਸਾਹਮਣੇ ਆ ਸਕਦੇ ਹਨ। ਜੇ ਇਸ ਨੂੰ 25 ਮਈ ਤੱਕ ਕੁਲ ਕੋਰੋਨਾ ਕੇਸਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ 1 ਜੁਲਾਈ ਤੱਕ ਕੁਲ ਕੋਰੋਨਾ ਦੇ ਮਰੀਜ਼ 3 ਲੱਖ 62 ਹਜ਼ਾਰ 45 ਤੱਕ ਪਹੁੰਚ ਜਾਣਗੇ।