ਪੁਲਿਸ ਮੁਲਾਜਮ

270
ਇਹ  ਵਿਚਾਰੇ ਤਾਂ ਹੁਕਮ ਵਜਾਉਦੇ ਆਜਮ ਦਾ,
ਐਵੇਂ ਕਿਉਂ ਮੁੱਲ+ਆਜਮਾਂ ਨੂੰ ਮਾੜਾ ਕਹੀ ਜਾਂਦੇ ।
ਇਥੇ  ਡਿਉਟੀ ਦਾ ਵੀ  ਸਮਾਂ ਨਿਸਚਿਤ  ਨਹੀਂ,
ਚੌਵੀ  ਘੰਟੇ  ਸੇਵਾ ਤੇ ਥੱਕ ਹਾਰ ਕੇ ਬਹੀ ਜਾਦੇਂ ।
ਏਥੇ ਤਨਖਾਹਾਂ ਵੀ ਸਮੇਂ ਸਿਰ ਮਿਲਦੀਆਂ ਨਹੀਂ,
ਤਾਂਹੀ ਤਾਂ ਚਲਾਣ ਕੱਟ ਲੋਕਾਂ ਨਾਲ ਡਹੀ ਜਾਂਦੇ ।
ਪਹਿਲਾਂ ਲੀਡਰ ਹੀ  ਪਿੱਠਾਂ ਥੱਪ ਥੱਪਾਉਦੇ ਨੇ,
ਫਿਰ ਕਿਉਂ   ਭੋਲਿਆ  ਨੂੰ  ਮਾੜਾ  ਕਹੀ ਜਾਦੇਂ ।
ਜੇਕਰ ਉਹ ਲਾ ਕੇ ਨਾਕੇ ਅਪਰਾਧ ਰੋਕਣ ਵੀ,
ਤਾਂ ਫਿਰ  ਲੋਕਾਂ ਨਾਲ ਫੋਨਾਂ ਤੇ ਹੀ ਡਹੀ ਜਾਂਦੇ ।
ਸੰਤਰੀ ਸੜਕ ਦੇ ਕਿਨਾਰੇ ਖੜਾ ਭੁੱਖਣ  ਭਾਣਾ,
ਮੰਤਰੀ ਉਡਦੇ ਜਹਾਜ਼ਾ,ਚ ਨਜਾਰੇ ਲਈ ਜਾਂਦੇ ।
ਇਹ  ਬੜਾ ਪਾੜਾ  ਹੈ ਮੰਤਰੀ  ਤੇ ਸੰਤਰੀ ਦਾ,
ਇਕੋ ਸਿਕੇ ਦੇ ਦੋ ਪਹਿਲੂ ਲੋਕ ਤਾਂ ਕਹੀ ਜਾਂਦੇ ।
ਹੱਦਾਂ ਸਰਹੱਦਾਂ ਤੇ ਗੋਲੀ  ਜਾਂ ਪੈਸੇ ਮਿਲਦੇ ਨੇ ,
ਕੁੱਝ ਚੁੱਕ  ਸੋਨਾ ਨੋਟ ਸਿਧੇ ਡੰਡੀ ਪਈ ਜਾਂਦੇ ।
ਹੁਣ ਦੱਸੋ ਖਾਂ  ਪੈਸਾ ਪਿਆਰਾ  ਕੀਹਨੂੰ ਨਹੀਂ ,
ਤੇ ਪੰਜਾਬ ਨੂੰ ਹੀ  ਨਸੇ ਦੀ ਮੰਡੀ ਕਹੀ ਜਾਂਦੇ ।
ਪੰਜਾਂ ਬਾਅਦ ਛੇਵਾਂ ਦਰਿਆ ਵਗੇ ਸਰਾਬ ਦਾ ,
ਘਾਣ  ਜਵਾਨੀ ਰਾਜ ਨਹੀ ਸੇਵਾ ਕਹੀ ਜਾਂਦੇ ।
ਵਿੱਚ ਕੋਰੋਨਾਂ ਹਿੱਕ  ਤਾਣ ਕੇ ਖੜ੍ਹੇ ਮੁਲਾਜ਼ਮ ,
ਤੁਹਾਡੀ  ਬਲਾਂ  ਪਿੰਡੇ ਆਪਣੇ  ਲਈ  ਜਾਂਦੇ ।
ਜਿਨਾਂ  ਚਿਰ  ਕਾਲੇ ਲੋਥਾਂ ਢੇਰ ਲੱਗਦੇ ਨਹੀ ,
ਸਾਡੇ ਲੋਕ ਤਾਂ ਮੌਤ ਨੂੰ ਮਜਾਕ ਹੀ ਕਹੀ ਜਾਂਦੇ ।
ਕਾਲਾ ਦਿਉਣ
ਬਠਿੰਡਾ
9968873402