ਪੜੋ ਵੱਡੀ ਖ਼ਬਰ: Corona ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾਏਗਾ, ਇਹ ਟੀਕਾ

176

ਨਵੀਂ ਦਿੱਲੀ:

Corona ਦੇ ਇਲਾਜ ਲਈ ਦਵਾਈ ਬਣਾਉਣ ਦੇ ਯਤਨ ਜਾਰੀ ਹਨ। ਅਜਿਹੇ ‘ਚ ਇਕ ਸ਼ੁਰੂਆਤੀ ਅਧਿਐਨ ਮੁਤਾਬਕ ਸਦੀਆਂ ਪੁਰਾਣਾ ਤਪਦਿਕ ਦਾ ਟੀਕਾ ਕੋਵਿਡ-19 ਕਾਰਨ ਹੋ ਰਹੀਆਂ ਮੌਤਾਂ ਨੂੰ ਘੱਟ ਕਰਨ ‘ਚ ਖਾਸ ਭੂਮਿਕਾ ਨਿਭਾਅ ਸਕਦਾ ਹੈ।

ਅਮਰੀਕਾ ਸਥਿਤ ‘ਨੈਸ਼ਨਲ ਇੰਸਟੀਟਿਊਟ ਆਫ ਐਲਰਜੀ ਐਂਡ ਇੰਫੈਕਸ਼ਨਸ ਡਿਜ਼ੀਜ਼ ਆਫ ਦ ਨੈਸ਼ਨਲ ਇੰਸਟੀਟਿਊਟ ਆਫ ਹੈਲਥ’ ਦੇ ਖੋਜੀਆਂ ਨੇ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦੀ ਮੌਤ ਦਰ ਦੇ ਅੰਕੜਿਆਂ ਦੀ ਤੁਲਨਾ ਤੋਂ ਬਾਅਦ ਇਸ ਨੂੰ ਬੀਸੀਜੀ ਨਾਲ ਜੁੜਿਆ ਦੱਸਿਆ।

ਇਸ ਅਧਿਐਨ ‘ਚ ਖੋਜੀਆਂ ਨੇ ਪਾਇਆ ਕਿ ਅਮਰੀਕਾ ਜਿਹੇ ਵਿਕਸਤ ਦੇਸ਼ ਦੇ ਸਟੇਟਸ ਦੇ ਮੁਕਾਬਲੇ ਲੈਟਿਨ ਅਮਰੀਕਾ ਤੇ ਦੂਜੇ ਵਿਕਾਸਸ਼ੀਲ ਦੇਸ਼ਾਂ ‘ਚ ਮੌਤ ਦਰ ਘੱਟ ਹੋਣ ਦਾ ਇਕ ਕਾਰਨ ਟੀਬੀ ਵੈਕਸੀਨ ਹੋ ਸਕਦੀ ਹੈ। ਇਹ ਅਧਿਐਨ ਆਨਲਾਈਨ ‘ਸਾਇੰਸ ਜਨਰਲ ਪ੍ਰੌਸੀਡਿੰਗਜ਼ ਆਫ ਦ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਆਫ ਦ ਯੂਨਾਇਟਡ ਸਟੇਟਸ ਆਫ ਅਮੈਰਿਕਾ’ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ।