ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਤੇ ਹਮਲੇ ਦੀ PSU & NBS ਵਲੋਂ ਨਿਖੇਧੀ

636

ਇਲਾਕੇ ਦੀਅਾਂ ਜਨਤਕ ਜਮਹੂਰੀ ਜਥੇਬੰਦੀਆਂ ਵਿੱਚ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਜੀ ਨੂੰ ਚੰਡੀਗੜ ਪੁਲਿਸ ਦੁਆਰਾ ਜਬਰੀ ਗਿਰਫ਼ਤਾਰ ਕਰਨ ਅਤੇ ਬੇਇੱਜਤ ਕਰਨ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀਆਂ ਨੇ ਇਸ ਘਟਨਾਕ੍ਰਮ ਨੂੂੰ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ।
        ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਕੋਟਕਪੂਰਾ, ਇਲਾਕਾ ਪ੍ਰਧਾਨ ਰਜਿੰਦਰ ਸਿੰਘ ਰਾਜੇਆਣਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਅੌਲਖ , ਜਿਲ੍ਹਾ ਖਜ਼ਾਨਚੀ ਜਗਵੀਰ ਕੌਰ ਮੋਗਾ ਤੇ ਜਿਲ੍ਹਾ ਆਗੂ ਜਸਪ੍ਰੀਤ ਸਿੰਘ ਰਾਜੇਆਣਾ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਦੋ ਸੂਬਿਆਂ ਦੀ ਰਾਜਧਾਨੀ ਤੇ ਕੇਂਦਰ ਸ਼ਾਸ਼ਿਤ ਸ਼ਹਿਰ ਦੀ ਜਿਸ ਪੁਲਸ ਫੋਰਸ ਨੂੂੰ ਅਨੁਸ਼ਾਸ਼ਿਤ ਫੋਰਸ ਕਿਹਾ ਜਾਂਦਾ ਹੈ,ੳੁਸ ਵੱਲੋਂ ਆਪਣੇ ਦਫਤਰ ਜਾ ਰਹੇ ਸੀਨੀਅਰ ਪੱਤਰਕਾਰ, ਜਿਸ ਦੇ ਗਲ਼ ਵਿੱਚ ਪਹਿਚਾਣ ਪੱਤਰ ਵੀ ਸੀ, ਨੂੂੰ ਬਿਨਾਂ ਪੁੱਛੇ ਦੱਸੇ ਜੀਪ ਵਿੱਚ ਸੁੱਟ ਕੇ ਥਾਣੇ ਲੈ ਜਾਣਾ  ਬਹੁਤ ਹੀ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਹੈ। ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ
ਉਪਰ ਪਹਿਲਾਂ ਵੀ ਘਰ ਉਪਰ ਪੈਟਰੋਲ ਬੰਬ ਨਾਲ ਹੱਲਾ ਹੋਇਆ ਸੀ।
 ਉਹ ਖ਼ੋਜੀ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਦੀ
ਬਾਰੀਕਬੀਨੀ ਪੱਤਰਕਾਰੀ ਦੇ ਕਲਮਕਾਰ ਵਜੋਂ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ।
              ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਬੇਹੱਦ ਨਾਜ਼ਕ ਦੌਰ ਵਿੱਚ ਪ੍ਰੈੱਸ ਹੀ ਹੈ ਜਿਸ ਰਾਹੀਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਦੀ ਹੈ। ਪ੍ਰੈੱਸ ਦੇ ਇਸ ਰੋਲ ਨੂੂੰ ਉਚਿਆਉਣ ਦੀ ਸਰਕਾਰ, ਖਾਸ ਕਰ ਕੇਂਦਰ ਸਰਕਾਰ, ਵੱਲੋਂ ਪ੍ਰੈੱਸ ਦਾ ਗਲ਼ਾ ਘੁੱਟਣ ਦੀਅਾਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੀ ਆੜ ਵਿਚ `ਦਾ ਵਾਇਰ ‘ ਦੇ ਸੰਪਾਦਕ ਸਿਧਾਰਥ ਵਰਧਰਾਜਨ, ਪ੍ਰਸਾਂਤ ਭੂਸ਼ਣ, ਆਨੰਦ ਤੇਲਤੂੰਬੜੇ ਅਤੇ ਡਾ਼ ਗੌਤਮ ਨਵਲੱਖਾ ਸਮੇਤ 1000 ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਚੁੱਕਾ ਹੈ। ਦਵਿੰਦਰਪਾਲ ਦੇ ਮਾਮਲੇ ਨੂੂੰ ਵੀ ੲਿਸੇ ਲੜੀ ਵਿੱਚ ਦੇਖਿਆ ਜਾਣਾ ਚਾਹੀਦਾ ਹੈ।
            ਜਥੇਬੰਦੀਆਂ ਨੇ ਕਿਹਾ ਸਮੂਹ ਜਮਹੂਰੀ ਤਾਕਤਾਂ ਨੂੂੰ ਪ੍ਰੈੱਸ ‘ਤੇ ੲਿਸ ਵਿਉਂਤਬੱਧ ਹਮਲੇ ਦਾ ਜੋਰਦਾਰ ਵਿਰੋਧ ਕਰਨ ਦੀ ਲੋੜ ਹੈ।