ਅੰਮ੍ਰਿਤਸਰ 23 ਮਈ –
ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਉਮਾ ਗੁਰਬਖ਼ਸ਼ ਸਿੰਘ ਸਪੁੱਤਰੀ ਪ੍ਰਸਿੱਧ ਗਲਪਕਾਰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਅੱਜ ਸਵੇਰੇ 6 ਵਜੇ ਦੇ ਕਰੀਬ ਅਕਾਲ ਚਲਾਣਾ ਕਰ ਗਏ ਹਨ। ਉਹ ਲਗਭਗ ਤਰਾਨਵੇਂ ਵਰ੍ਹਿਆਂ ਦੇ ਸਨ ਤੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਉਨ੍ਹਾਂ ਦੇ ਛੋਟੇ ਭਰਾ ਤੇ ਸ਼੍ਰੋਮਣੀ ਬਾਲ ਸਾਹਿੱਤਕਾਰ ਡਾ. ਹਿਰਦੇਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਪਿੰਡ ਪ੍ਰੀਤ ਲੜੀ (ਨੇੜੇ ਲੋਪੋਕੇ ਚੁਗਾਵਾਂ) ਵਿਖੇ ਕੀਤਾ ਜਾਵੇਗਾ।
ਇਸੇ ਦੌਰਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਸ਼੍ਰੋਮਣੀ ਬਾਲ ਸਾਹਿੱਤਕਾਰ ਡਾ. ਕੁਲਬੀਰ ਸਿੰਘ ਸੂਰੀ, ਸ਼੍ਰੋਮਣੀ ਅਦਾਕਾਰਾ ਸ੍ਰੀਮਤੀ ਜਤਿੰਦਰ ਕੌਰ, ਲੋਕ ਗਾਇਕਾ ਗੁਰਮੀਤ ਬਾਵਾ, ਡਾਕਟਰ ਸਾਹਿਬ ਸਿੰਘ ਤੇ ਜਤਿੰਦਰ ਸਿੰਘ ਬਰਾੜ ਸਮੇਤ ਹੋਰ ਸ਼ਖ਼ਸੀਅਤਾਂ ਨੇ ਉਮਾ ਗੁਰਬਖ਼ਸ਼ ਸਿੰਘ ਦੇ ਚਲਾਣੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।