ਚੰਡੀਗੜ੍ਹ :
ਪੰਜਾਬ ਦੇ ਰੂਰਲ ਡਿਵੈਲਪਮੈਂਟ ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਨੂੰ ਵੀ ਕੋਰੋਨਾ ਨੇ ਆਪਣੀ ਲਪੇਟ ‘ਚ ਲੈ ਲਿਆ ਹੈ। ਬੀਤੇ ਦਿਨੀਂ ਉਨ੍ਹਾਂ ਦੀ ਪਤਨੀ ਸੋਨਾਲੀ ਗਿਰੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ ਜੋ ਰੋਪੜ ਦੀ ਡੀਸੀ ਹੈ।
ਜਾਣਕਾਰੀ ਮੁਤਾਬਿਕ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੱਲ੍ਹ ਹੋਈ ਮੀਟਿੰਗ ‘ਚ ਵੀ ਵਿਪੁਲ ਉਜਵਲ ਕਈ ਅਧਿਕਾਰੀਆਂ ਨਾਲ ਮੌਜੂਦ ਸਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਇਮਾਰਤ ਸੀਲ ਕਰ ਦਿੱਤੀ ਗਈ ਹੈ। ਪੰਚਾਇਤ ਮੰਤਰੀ ਬਾਜਵਾ ਦਾ ਟੈਸਟ ਕਰਨ ਮੈਡੀਕਲ ਟੀਮ ਉਨ੍ਹਾਂ ਦੇ ਘਰ ਪਹੁੰਚ ਗਈ ਹੈ।
ਬੁੱਧਵਾਰ ਨੂੰ 11 ਪੀਸੀਐੱਸ ਅਧਿਕਾਰੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਵੀਰਵਾਰ ਨੂੰ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਜਲੰਧਰ ਦੇਹਾਤੀ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਤੇ ਸ਼ਾਹਕੋਟ ਦੇ ਐੱਸਡੀਐੱਮ ਡਾ. ਸੰਜੀਵ ਕੁਮਾਰ ਸ਼ਰਮਾ, ਪਾਇਲ (ਲੁਧਿਆਣਾ) ਦੇ ਐੱਸਡੀਏ ਮਨਕਵਲ ਸਿੰਘ ਚਾਹਲ ਤੇ ਦਿੜਬਾ (ਸੰਗਰੂਰ) ਦੇ ਐੱਸਡੀਐੱਮ ਮਨਜੀਤ ਸਿਘ ਚੀਮਾ ਸਮੇਤ 240 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।