ਫਿਰੋਜ਼ਪੁਰ ਜ਼ਿਲ੍ਹੇ ਦੇ ਸਕੇ ਭਰਾਵਾਂ ਨੇ ਮਾਰੀਆਂ ਨਹਿਰ ‘ਚ ਛਾਲਾਂ, ਮੌਤ

217

ਫਿਰੋਜ਼ਪੁਰ 19 ਮਈ

ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਦੇ ਦੋ ਸਕੇ ਭਰਾਵਾਂ ਨੇ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ ਸਨ, ਜਿਸ ਕਾਰਨ ਉਹ ਦੋਵੇਂ ਹੀ ਡੁੱਬ ਗਏ ਸਨ। ਅੱਜ ਉਕਤ ਦੋਵੇਂ ਸਕੇ ਭਰਾਵਾਂ ਦੀਆਂ ਲਾਸ਼ਾਂ ਬਾਲੇ ਕੇ ਹੈੱਡ ਤੋਂ ਮਿਲੀਆਂ। ਮਿਲੀ ਜਾਣਕਾਰੀ ਦੇ ਮੁਤਾਬਿਕ ਫਿਰੋਜ਼ਪੁਰ ਦੇ ਥਾਣਾ ਕੁੱਲਗੜੀ ਅਧੀਨ ਪੈਂਦੇ ਪਿੰਡ ਸ਼ੇਰ ਖਾਂ ਦੇ ਇੱਕ ਭਰਾ ਸੰਦੀਪ (22) ਵੱਲੋਂ ਨਹਿਰ ਵਿਚ ਛਾਲ ਮਾਰ ਦਿੱਤੀ ਸੀ।

ਜਦਕਿ ਉਸਦੇ ਪਿੱਛੇ ਉਸਦੇ ਵੱਡੇ ਭਰਾ ਉਡੀਕ (25) ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਸੀ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਦੋਨੋ ਰੁੜ੍ਹ ਗਏ ਸਨ। ਉਸੇ ਦਿਨ ਤੋਂ ਹੀ ਦੋਨਾਂ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਦੋਨਾਂ ਭਰਾਵਾਂ ਦੀਆਂ ਲਾਸ਼ਾਂ ਬਾਲੇ ਕੇ ਹੈੱਡ ਵਿਚ ਫਸੀਆਂ ਹੋਈਆਂ ਮਿਲ ਗਈਆਂ। ਗੋਤਾਖੋਰਾਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਦਾ ਪਿੰਡ ਸ਼ੇਰਖਾਂ ਵਿਖੇ ਸਸਕਾਰ ਕੀਤਾ ਗਿਆ।