ਮੌਨਸੂਨ ਦੇ ਨਾਲ ਹੀ ਦੇਸ਼ ਦੇ ਇਕ ਵੱਡੇ ਹਿੱਸੇ ‘ਚ ਡੇਂਗੂ ਦਾ ਖ਼ਤਰਾ ਵੱਧ ਗਿਆ ਹੈ। ਕੋਰੋਨਾ ਕਾਲ ‘ਚ ਮੱਛਰ ਤੋਂ ਪੈਦਾ ਹੋਣ ਵਾਲੀ ਬਿਮਾਰੀ ਡੇਂਗੂ ਨੂੰ ਲੈ ਕੇ ਵਿਗਿਆਨੀਆਂ ਨੇ ਚਿੰਤਾ ਪ੍ਰਗਟਾਉਂਦੇ ਹੋਏ ਸਾਵਧਾਨ ਕੀਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਡੇਂਗੂ ਦੇ ਕਹਿਰ ਨਾਲ ਕੋਰੋਨਾ ਸੰਕਟ ਵੱਧ ਸਕਦਾ ਹੈ ਤੇ ਜੇਕਰ ਅਜਿਹਾ ਹੋਇਆ ਤਾਂ ਮੌਜੂਦ ਸਿਹਤ ਸਹੂਲਤਾਂ ਲਈ ਮਰੀਜ਼ਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ।
ਦੋਵੇਂ ਬਿਮਾਰੀਆਂ ਦੇ ਕੁਝ ਲੱਛਣ ਇਕ ਸਮਾਨ ਹੈ ਜਿਵੇਂ ਦੋਵੇਂ ਹੀ ਵਾਇਰਸ ਨਾਲ ਸੰਕ੍ਰਮਿਤ ਹੋਣ ‘ਤੇ ਤੇਜ਼ ਬੁਖ਼ਾਰ ਆਉਂਦਾ ਹੈ ਤੇ ਸਿਰ ਤੇ ਸਰੀਰ ‘ਚ ਦਰਦ ਹੁੰਦਾ ਹੈ ਪਰ ਇਸ ਦੇ ਲਈ ਵੱਖ-ਵੱਖ ਟੈਸਟ ਕਰਵਾਉਣ ਪੈਦਾ ਹੈ। ਡੇਂਗੂ ਦੀ ਲਪੇਟ ‘ਚ ਆਉਣ ਵਾਲੇ ਮਰੀਜ਼ਾਂ ਲਈ ਕੋਰੋਨਾ ਵੱਡੀ ਮੁਸ਼ਕਿਲ ਪੈਦਾ ਕਰ ਸਕਦਾ ਹੈ। ਦੋਵੇਂ ਬਿਮਾਰੀਆਂ ਨਾਲ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਤਾਂ ਵਧੇਗੀ ਹੀ ਮ੍ਰਿਤਕਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧੇਗਾ।
ਦੇਸ਼ ‘ਚ ਹੁਣ ਤਰ ਕੋਰੋਨਾ ਦੇ ਅੱਠ ਲੱਖ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ। 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧਣ ਲੱਗ ਗਈ ਹੈ। 2016-19 ਦੇ ਡਾਟਾ ਦੇ ਆਧਾਰ ‘ਤੇ ਵਿਸ਼ਾਣੂ ਵਿਗਿਆਨੀ ਸ਼ਾਹੀਦ ਜਮੀਲ ਦਾ ਕਹਿਣਾ ਹੈ ਕਿ ਹਰ ਸਾਲ ਲਗਪਗ ਇਕ ਤੋਂ ਦੋ ਲੱਖ ਡੇਂਗੂ ਦੇ ਮਾਮਲੇ ਮਿਲਦੇ ਹਨ। ਰਾਸ਼ਟਰੀ ਵੈਕਟਰ ਜਨਮ ਰੋਗ ਕੰਟਰੋਲ ਪ੍ਰੋਗਰਾਮ (ਐੱਨਵੀਬੀਡੀਸੀਪੀ) ਮੁਤਾਬਕ 2019 ‘ਚ 1,36,422 ਡੇਂਗੂ ਦੇ ਮਾਮਲੇ ਸਾਹਮਣੇ ਆਏ ਸੀ ਤੇ 132 ਲੋਕਾਂ ਦੀ ਮੌਤ ਹੋਈ ਸੀ।
ਜਮੀਲ ਦਾ ਕਹਿਣਾ ਹੈ ਕਿ ਡੇਂਗੂ ਦਾ ਵਾਇਰਸ ਸਥਾਨਕ ਹੈ। ਦੱਖਣੀ ਭਾਰਤ ‘ਚ ਤਾਂ ਲਗਪਗ ਸਾਲ ਭਰ ਡੇਂਗੂ ਦੇ ਮਰੀਜ਼ ਮਿਲਦੇ ਹਨ ਪਰ ਉੱਤਰ ਭਾਰਤ ‘ਚ ਮੌਨਸੂਨ ਦੌਰਾਨ ਹੋਰ ਠੰਢ ਦੀ ਸ਼ੁਰੂਆਤ ਦੇ ਦਿਨਾਂ ‘ਚ ਇਹ ਵਾਇਰਸ ਫੈਲਦਾ ਹੈ। ਵਿਸ਼ਾਣੂ ਵਿਗਿਆਨੀ ਉਪਾਸਨਾ ਰੇ ਦਾ ਕਹਿਣਾ ਹੈ ਕਿ ਦੋਵੇਂ ਬਿਮਾਰੀਆਂ ਦਾ ਕਹਿਰ ਵਧਿਆ ਤਾਂ ਮੁਸ਼ਕਿਲ ਹੋਵੇਗੀ। ਹਸਪਤਾਲਾਂ ‘ਚ ਪਹਿਲਾਂ ਤੋਂ ਹੀ ਕੋਰੋਨਾ ਸੰਕਟ ਦੇ ਚੱਲਦੇ ਬੈੱਡ ਦੀ ਕਮੀ ਹੈ। ਅਜਿਹੇ ‘ਚ ਡੇਂਗੂ ਦੇ ਮਰੀਜ਼ਾਂ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਨਾ ਮੁਸ਼ਕਿਲ ਹੋਵੇਗਾ। ਰੇ ਨੇ ਕਿਹਾ ਕਿ ਦੋਵੇਂ ਹੀ ਵਾਇਰਸ ਲਈ ਕੋਈ ਵੈਕਸੀਨ ਨਹੀਂ ਹੈ ਨਾ ਹੀ ਕੋਈ ਵਿਸ਼ੇਸ਼ ਐਂਟੀ-ਵਾਈਰਲ ਇਲਾਜ ਦੀ ਮੌਜੂਦ ਹੈ। ਇਸ ਲਈ ਰੇ ਕਹਿੰਦੀ ਹੈ ਕਿ ਸਾਨੂੰ ਬਹੁਤ ਹੀ ਸਾਵਧਾਨੀਪੂਰਵਕ ਤਿਆਰੀ ਕਰਨੀ ਪਵੇਗੀ ਕਿਉਂਕਿ ਡੇਂਗੂ ਦਾ ਕਹਿਰ ਵੱਧਣ ਦਾ ਸਮਾਂ ਨੇੜੇ ਆ ਗਿਆ ਹੈ।