ਵਿਸ਼ਵ ਭਰ ਵਿਚ ਬੈਠੇ ਲੋਕਾਂ ਨੇ ਇਸ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਅਤੇ ਹੁਣ ਵੀ ਮਨਾਇਆ ਜਾ ਰਿਹਾ ਹੈ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲੋਕਾਂ ਦੇ ਵਲੋਂ ਲੰਗਰ ਲਗਾਏ ਜਾ ਰਹੇ ਹਨ, ਨਗਰ ਕੀਰਤਨ ਕੱਢੇ ਜਾ ਰਹੇ ਹਨ? ਕੀਤਰਨ ਦੀਵਾਨ ਸੱਜ ਰਹੇ ਹਨ? ਇਸ ਤੋਂ ਇਲਾਵਾ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵਲੋਂ ਵੀ ਆਪਣੀ ਪੂਰੀ ਸਿਆਸਤ ਘੋਲੀ ਜਾ ਰਹੀ ਹੈ।ਦੋਸਤੋ, ਜਿਹੜੀ ਗੱਲ ਸਭ ਤੋਂ ਅਹਿਮ ਹੈ, ਉਹ ਇਹ ਹੈ ਕਿ ਇਸ ਵਾਰ ਜਿੰਨੇ ਵੀ ਨਗਰ ਕੀਰਤਨ ਬਾਬੇ ਨਾਨਕ ਦੇ ਜਨਮ ਦਿਹਾੜੇ ‘ਤੇ ਸਜਾਏ ਗਏ, ਉਹ ਸਾਰੇ ਹੀ ਵਿਵਾਦਾਂ ਦੇ ਘੇਰੇ ਵਿਚ ਰਹੇ। ਭਾਵੇਂ ਹੀ ਸਾਨੂੰ ਸਭ ਨੂੰ ਪਤਾ ਹੈ ਕਿ ਨਗਰ ਕੀਰਤਨ ਕੱਢਣ ਦੇ ਨਾਲ ਲੋਕਾਂ ਦੇ ਵਿਚ ਇਕ ਚੰਗਾ ਸੁਨੇਹਾ ਜਾਂਦਾ ਹੈ, ਪਰ ਦੂਜੇ ਜੇਕਰ ਇਸ ਦੇ ਪਿਛੇ ਦੀ ਚਾਲ ਸਮਝੀਏ ਤਾਂ, ਪਤਾ ਚੱਲਦਾ ਹੈ ਕਿ ਸਾਡੇ ਲੀਡਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਕੀਰਤਨਾਂ ਦਾ ਕਿੰਨਾਂ ਜ਼ਿਆਦਾ ਲਾਭ ਲੈਂਦੀ ਹੈ ਅਤੇ ਨਗਰ ਕੀਰਤਨ ਰਾਹੀਂ ਲੋਕਾਂ ਨੂੰ ਕਈ ਸੰਦੇਸ਼ ਦਿੰਦੀ ਹੈ।ਦੱਸ ਦਈਏ ਕਿ ਅੰਤਰਰਾਸ਼ਟਰੀ ਨਗਰ ਕੀਰਤਨ ਇਸ ਕਰਕੇ ਵਿਵਾਦਾਂ ਵਿਚ ਰਿਹਾ, ਕਿਉਂਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ ਪੂਰਾ ਹਿਸਾਬ ਕਿਤਾਬ ਹੀ ਜਨਤਕ ਨਹੀਂ ਕੀਤਾ, ਜਿਸ ਦੇ ਕਾਰਨ ਬਹੁਤੀਆਂ ਸਿੱਖ ਸੰਗਤਾਂ ਦੇ ਵਿਚ ਰੋਸ ਹੈ। ਉਥੇ ਹੀ ਦੂਜੇ ਪਾਸੇ ਜਿਹੜੀਆਂ ਘਟਨਾਵਾਂ ਬਾਬੇ ਨਾਨਕ ਦੇ ਜਨਮ ਦਿਹਾੜੇ ‘ਤੇ ਗੋਲੀਆਂ ਚਲਾਉਣ ਦੀਆਂ ਸਾਹਮਣੇ ਆ ਰਹੀਆਂ ਹਨ, ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਅਸੀਂ ਬਾਬੇ ਨਾਨਕ ਦੇ ਦੱਸੇ ਰਾਹ ‘ਤੇ ਨਹੀਂ, ਸਗੋਂ ਬਾਬਰਾਂ ਅਤੇ ਜਾਬਰਾਂ ਦੇ ਦੱਸੇ ਗਏ ਮਾਰਗ ‘ਤੇ ਚੱਲ ਕੇ ਸਮਾਜ ਦਾ ਘਾਣ ਕਰ ਰਹੇ ਹਨ।ਦੋਸਤੋ, ਇਕ ਸਵਾਲ ਉੱਠਦਾ ਹੈ ਕਿ ਕੀ ਕਦੇ ਕੋਈ ਬੰਦਾ ਨਗਰ ਕੀਰਤਨਾਂ ਸਾਹਮਣੇ ਸ਼ਰੇਆਮ ਬੰਦੂਕਾਂ ਕੱਢ ਕੇ ਲਗਰ ਕੀਤਰਨ ਦਾ ਸਵਾਗਤ ਕਰਦਾ ਤੁਸੀਂ ਵੇਖਿਆ ਹੈ? ਜੇਕਰ ਨਹੀਂ ਵੇਖਿਆ ਤਾਂ ਪੰਜਾਬ ਦੇ ਕੁਝ ਕੁ ਪਿੰਡਾਂ ਵਿਚ ਹੀ ਵੇਖ ਲਓ, ਜਿਥੋਂ ਲੋਕਾਂ ਦੇ ਵਲੋਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਲੈ ਕੇ ਸਜਾਏ ਗਏ ਨਗਰ ਕੀਰਤਨ ਵਿੱਚ ਸ਼ਰੇਆਮ ਫਾਇਰਿੰਗ ਕੀਤੀ ਜਾਂਦੀ ਹੈ। ਨਗਰ ਕੀਰਤਨਾਂ ਦੇ ਸਾਹਮਣੇ ਫਾਇਰਿੰਗ ਕਰਨ ਵਾਲਿਆਂ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਦਰਸਾ ਰਹੀਆਂ ਹਨ ਕਿ, ਫਾਇਰਿੰਗ ਕਰਨ ਵਾਲੇ ਕਿੰਨੇ ਫੁਕਰੇ ਹਨ?ਦੋਸਤੋ, ਪਿਛਲੇ ਦਿਨੀਂ ਇਕ ਵੀਡੀਓ ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ, ਜੋ ਕਿ ਸੰਗਰੂਰ ਦੇ ਦਿੜਬਾ ਨੇੜਲੇ ਪਿੰਡ ਕਮਾਲਪੁਰ ਦੀ ਦੱਸੀ ਜਾ ਰਹੀ ਹੈ। ਸੁਨਣ ਨੂੰ ਮਿਲ ਰਿਹਾ ਹੈ ਕਿ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਪਿੰਡ ਕਮਾਲਪੁਰ ਦੇ ਵਿਚੋਂ ਨਗਰ ਕੀਰਤਨ ਨਿਕਲ ਰਿਹਾ ਸੀ ਤਾਂ ਇਸੇ ਦੌਰਾਨ ਹੀ ਕੁਝ ਲੋਕਾਂ ਨੇ ਨਗਰ ਕੀਰਤਨ ਦੇ ਸਾਹਮਣੇ ਸਜੇ ਪੰਜ ਪਿਆਰਿਆਂ ਦੇ ਮੂਹਰੇ ਹੀ ਗੋਲੀਆਂ ਚਲਾ ਦਿੱਤੀਆਂ ਅਤੇ ਹੱਸਦੇ ਹੱਸਦੇ ਪਿਛੇ ਨੂੰ ਹੱਟ ਗਏ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਸਮਸਕਾਰ ਕਰਨ ਲੱਗ ਪਏ।ਦੋਸਤੋ, ਜੇਕਰ ਸਾਡੇ ਪੰਜਾਬ ਦੇ ਅੰਦਰ ਇਸੇ ਤਰ੍ਹਾ ਹੀ ਨਗਰ ਕੀਰਤਨਾਂ ਦੇ ਸਾਹਮਣੇ ਗੋਲੀਆਂ ਚਲਾਉਣ ਦੇ ਨਾਲ ਸਵਾਗਤ ਹੁੰਦੇ ਰਹੇ ਤਾਂ, ਮੈਨੂੰ ਲੱਗਦੈ ਬਾਬਾ ਨਾਨਕ ਸਾਡੇ ਸਾਰਿਆਂ ਤੋਂ ਹੀ ਨਰਾਜ ਹੋ ਜਾਵੇਗਾ। ਹੁਣ ਲੋੜ ਹੈ, ਧਰਮ ਦੇ ਠੇਕੇਦਾਰਾਂ ਨੂੰ ਬੰਦ ਕਮਰਿਆਂ ਵਿਚੋਂ ਬਾਹਰ ਨਿਕਲ ਕੇ ਨਗਰ ਕੀਤਰਨ ਸਾਹਮਣੇ ਗੋਲੀਆਂ ਚਲਾਉਣ ਵਾਲਿਆਂ ਨੂੰ ਲੱਭ ਕੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰਵਾਉਣ ਦੀ। ਦੇਖਣਾ ਹੁਣ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਇਸ ‘ਤੇ ਕੀ ਐਕਸ਼ਨ ਲੈਂਦੀ ਹੈ ਅਤੇ ਪੰਜਾਬ ਸਰਕਾਰ ਇਸ ‘ਤੇ ਕੀ ਕਾਰਵਾਈ ਕਰਦੀ ਹੈ?