“ਬਾਬੇ ਕਾਲੇ ਇਲਮ ਵਾਲੇ”

589

ਸੂਚਨਾ ਦੇ ਪ੍ਰਸਾਰ ਵਾਸਤੇ ਅਖ਼ਬਾਰ ਟੀਵੀ ਇੰਟਰਨੈੱਟ ਸਭ ਬਹੁਤ ਵਧੀਆ ਸਾਧਨ ਇਹ ਪ੍ਰਾਪਤ  ਹੋਏ ਨੇ। ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਹੋਈ ਜਿਉਂ ਜਿਉਂ ਇਹ ਸਾਧਨ ਜਵਾਨ ਹੋਏ ਇਨਸਾਨ ਦੀ ਤਰ੍ਹਾਂ ਕੁੜੱਤਣ ਵੱਲ ਹੋ ਤੁਰੇ ਅਖ਼ਬਾਰ ਦਾ ਕੰਮ ਹੈ ਤਾਜ਼ੀ ਖ਼ਬਰ ਹੋਰ ਗਿਆਨ ਵਿਗਿਆਨ ਸਿਹਤ ਸਾਹਿਤ ਹੁੰਨਰ ਮੰਨੋਰੰਜਨ ਜਿਸ ਦੀ ਮਦਦ ਨਾਲ ਇਨਸਾਨ ਆਪਣੇ ਆਲੇ ਦੁਆਲੇ ਤੇ ਹੋਰ ਚੌਗਿਰਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਕੇ ਵਧੀਆ ਜ਼ਿੰਦਗੀ ਜੀਅ ਸਕਦਾ ਹੈ । ਪਰ ਅਫਸੋਸ ਅਖ਼ਬਾਰ ਵੀ ਪੈਸਾ ਕਮਾਉਣ ਦੀ ਖਾਤਰ ਹਰ ਜਣੇਖਣੇ ਨੂੰ ਅਖ਼ਬਾਰ ਵਿੱਚ ਦਾਖਲਾ ਦਿੰਦਾ ਗਿਆ ਅਤੇ ਉਸ ਦੀ ਗੱਲ  ਸਮਾਜ ਨੂੰ  ਵਿਗਾੜਦੀ ਹੈ ਜਾਂ ਸਮਾਜ ਨੂੰ ਸੁਧਾਰਦੀ ਹੈ ਉਸ ਤੱਕ ਕੋਈ ਮਤਲਬ ਨਹੀਂ ਰਿਹਾ । ਅਖਬਾਰ ਨੇ  ਬੱਸ ਆਪਣੀ ਕਮਾਈ ਵੱਲ ਹੀ ਧਿਆਨ ਦਿੱਤਾ ।

ਰਹੀ ਗੱਲ ਟੀਵੀ ਦੀ ਟੀਵੀ ਦੇ ਵਿੱਚ ਵੀ ਮਸ਼ਹੂਰੀਆਂ ਸਭ ਹੱਦਾਂ ਬੰਨੇ ਟੱਪ ਗਈਆਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਜੋ  ਮਸ਼ਹੂਰੀ ਹੈ ਉਹ ਜੋ ਐਡ ਆਉਂਦੀ ਹੈ ਉਹ ਸਹੀ ਜਾਂ ਗਲਤ ਹੈ ਇੱਕ ਰੁਪਏ ਦੀ ਵਸਤੂ ਵੇਚਣ ਵਾਸਤੇ ਵੀ ਕੰਪਨੀਆਂ ਟੀ ਵੀ ਨੂੰ ਕਰੋੜਾਂ ਰੁਪਏ ਕੁਝ ਸੈਕੰਟਾਂ ਦੇ ਦੇ ਦਿੰਦੀਆਂ ਨੇ । ਫੇਰ  ਜੋ ਵਸਤੂ ਹੈ ਉਹ ਵਸਤੂ ਕਿੰਨੀ ਕੁ ਖਰੀ ਹੋਵੇਗੀ। ਹੋਰ ਤਾਂ ਹੋਰ ਇੰਟਰਨੈੱਟ ਗੂਗਲ ਇਹ ਵੀ ਬਹੁਤ ਪਾਖੰਡੀਆਂ ਨੇ ਵਿਕੇ ਹੋਏ ਇਤਿਹਾਸਕਾਰਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਇੰਟਰਨੈੱਟ ਹਸਪਤਾਲ ਦੇ ਚਾਕੂ ਦੀ ਤਰ੍ਹਾਂ ਉਹ ਚਾਕੂ ਕਸਾਈ ਦੇ ਹੱਥ ਵਿੱਚ ਆ ਜਾਵੇ ਕਿੰਨਾ ਨੁਕਸਾਨ ਕਰਦਾ ਹੈ ਡਾਕਟਰ ਦੇ ਹੱਥ ਵਿੱਚ ਹੋਵੇ ਤਾਂ ਉਹ ਇੱਕ ਰੋਗੀ ਨੂੰ ਜੀਵਨ ਦਾਨ ਦਿੰਦਾ ਹੈ ਇਸ ਤਰ੍ਹਾਂ ਇੰਟਰਨੈੱਟ ਦਾ ਗੂਗਲ ਦਾ ਬਹੁਤ ਦੁਰਉਪਯੋਗ ਹੋ ਰਿਹਾ ਹੈ । ਭੂਤਾਂ ਪਰੇਤਾਂ ਵਾਲੇ ਲੜੀਵਾਰ ਨਾਂਟਕਾਂ ਰਾਹੀ ਅੰਧਵਿਸਵਾਸ ਫੈਲਾਇਆ ਜਾ ਰਿਹਾ ਹੈ ਤੜਕੇ ਹੀ ਸਾਰੇ ਚੈਨਲ ਅਾਪ ਕੇ ਤਾਰੇ ਜੋਤਿਸ ਦਾ ਝੂਠ ਪਰੋਸਣ ਲੱਗ ਜਾਂਦੇ ਨੇ ।
ਗੱਲ ਚੱਲ ਰਹੀ ਸੀ ਪੇਪਰ ਮੀਡੀਆ ਅਖਬਾਰ ਦੀ ਅਖ਼ਬਾਰ ਦੇ ਬਿਲਕੁੱਲ ਦਿਲ ਮੰਨੇ ਜਾਣ ਵਾਲੇ ਤੋਂ ਅਗਲਾ ਪੰਨਾ ਪੂਰਾ  ਮਾਨਸਿਕ ਬਿਮਾਰੀ ਦੇ ਰੋਗ ਨਾਲ ਭਰਪੂਰ ਪਰੋਸਿਆ ਜਾਂਦਾ ਹੈ ਜੋ ਜੋਤਸ਼ੀ ਢੌਂਗੀ ਬਾਬਿਆਂ ਦੀਆਂ ਇਨਾਮਾਂ ਨਾਲ ਲੱਗਦੀਆਂ ਡੱਬੀਆਂ ਦਸ ਮਿੰਟਾਂ ਵਿੱਚ ਤੁਹਾਡੀ ਸਮੱਸਿਆ ਤੁਹਾਡੇ ਘਰ ਬੈਠੇ ਹੀ ਸਮੱਸਿਆ ਦਾ ਹੱਲ ਕਮਾਲ ਕਰ ਰਿਹਾ ਹੈ ਸਾਡਾ  ਅਖ਼ਬਾਰ ਮੀਡੀਆ ਇੱਕ ਅੱਧੇ ਅਖਬਾਰ ਨੂੰ ਛੱਡ ਕੇ ਕੋਈ ਵੀ ਅਖ਼ਬਾਰ ਸਮਰੱਥ ਨਹੀਂ ਹੈ ਕਿ ਵਿੱਦਿਆ ਇਨਸਾਨ ਦਾ ਤੀਜਾ ਨੇਤਰ ਹੈ ਤੀਸਰੇ ਨੇਤਰ ਦੀ ਜੋਤ ਵਧਾਉਣ ਵਾਸਤੇ ਅਖ਼ਬਾਰ ਨੇ ਸੁਰਮੇ ਦਾ ਕੰਮ ਕੀਤਾ ਹੋਵੇ ।
ਪਰ ਇਹ ਉਹਦੇ ਵਿੱਚ ਭਰ ਭਰ ਮੁੱਠੀਆਂ ਰੇਤ ਦੀਆਂ ਪਾ ਰਿਹਾ ਹੈ ਅਖ਼ਬਾਰ ਦੇ ਵਿਚਾਲੜੇ ਸਫਿਆਂ ਦੇ ਵਿੱਚ ਲੁਕੋ ਕੇ ਅਖਬਾਰ ਕੀ ਕੀ ਪਰੋਸਦਾ ਹੈ ਕਾਲੇ ਇਲਮ ਨਾਲ ਮੌਤ ਹੋ ਸਕਦੀ ਹੈ ਇਹ ਡੱਬੀ ਦੀ ਸੁਰਖੀ ਲਿਖੀ ਜਾਂਦੀ ਹੈ ਅਸਲੀ ਨਾਮ ਨਾਮ ਵੀ ਨਹੀਂ ਲਿਖਦੇ ਮੋਤ ਦਾ ਡਰ ਦੇ ਕੇ ਗ੍ਰਾਹਕ ਨੂੰ ਬੰਨ੍ਹ ਲਿਅਾ ਜਾਂਦਾ ਹੈ । ਜਿਸ ਤਰ੍ਹਾਂ ਮਦਾਰੀ ਜਾਦੂਗਰ ਖੇਡਾਂ ਦਿਖਾਉਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਤਮਾਸ਼ਬੀਨਾਂ ਨੂੰ ਗੁੰਮਰਾਹ ਕਰਨ ਵਾਸਤੇ ਜ਼ੋਰਦਾਰ ਠੋਸ ਸ਼ਬਦਾਵਲੀ ਨਾਲ ਅਪੀਲ ਕਰਦਾ ਹੈ ਜਾਦੂਗਰ ਕਹਿੰਦਾ ਹੈ ਕਿ ਜੋ ਮੈਂ ਆਹ ਲਛਮਣ ਰੇਖਾ ਲਾ ਦਿੱਤੀ ਹੈ ਖੇਡ ਹੋਣ  ਖਤਮ ਹੋਣ ਤੱਕ ਕੋਈ ਵੀ ਇਸ ਲਕੀਰ ਦੇ ਅੰਦਰ ਨਹੀਂ ਆਏਗਾ ਅਤੇ ਆਪਣਾ ਪੈਰ ਨਹੀਂ ਹਿਲਾਵੇਗਾ, ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਮੇਰੇ ਸਾਥੀ ਦੀ ਜਾਨ ਜਾ ਸਕਦੀ ਹੈ ਮੇਰਾ ਅਤੇ ਮੇਰੇ ਸਾਥੀ ਦਾ ਭਲਾ ਚਾਹੁੰਦੇ ਹਾਂ ਤਾਂ ਆਪਣੇ ਪੈਰ ਦੀ ਮਿੱਟੀ ਨਾ ਛੱਡਿਓ ।
 ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਵਿਗਿਆਨਕ ਯੁੱਗ ਵਿੱਚ ਵੀ ਕੁਝ ਢੋਂਗੀ ਸ਼ਾਤਰ  ਦਿਮਾਗ ਵਾਲੇ ਮਾਨਸਿਕ ਰੋਗੀਅਾਂ ਨੂੰ ਹੀ ਨਹੀ ਸਭ ਜਨਤਾ ਨੂੰ ਠੱਗਦੇ ਰਹਿੰਦੇ ਹਨ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੁਝ ਗਰੀਬ ਲੋਕ ਸਸਤਾ ਅਤੇ ਅਮੀਰ ਲੋਕ ਕੁਝ ਆਪਣੀਆਂ ਗੁਪਤ ਬਿਮਾਰੀਆਂ ਦਾ ਇਲਾਜ ਚੁੱਪ ਚਪੀਤੇ ਕਰਵਾਉਣਾ ਚਾਹੁੰਦੇ ਹਨ ਇਸ ਤਰ੍ਹਾਂ ਘੱਟ ਸਮਝ ਵਾਲਾ ਵਿਅਕਤੀ ਜਲਦੀ ਹੀ ਬਾਬੇ ਦੀ ਅਖ਼ਬਾਰ ਚ ਲੱਗੀ ਸਪੈਸ਼ਲ ਡੱਬੀ ਦੇ ਚੱਕਰ ਵਿੱਚ ਫਸ ਜਾਂਦਾ ਹੈ ਤੇ ਨੰਬਰ ਮਿਲਾਉਣ ਲੱਗਾ ਦੇਰ ਨਹੀਂ ਕਰਦਾ ਤਾਂ ਢੋਂਗੀ ਦੁਆਰਾ ਲਾਈ ਗੲੀ ਕੁੰਡੀ ਵਿੱਚ ਮਛਲੀ ਫਸ  ਜਾਂਦੀ ਹੈ ਹੁਣ ਮੱਛੀ ਉੱਪਰ ਨਿਰਭਰ ਕਰਦਾ ਹੈ ਕਿ ਉਹ ਆਪਣਾ ਨੱਕ ਗੱਲਫੜਾ ਤੁੜਵਾ ਕੇ ਬਚੇ ਜਾਂ ਪਕੌੜਿਆਂ ਵਾਸਤੇ ਹਾਜ਼ਰ ਹੋ ਜਾਵੇ ।
ਲਾਹਨਤ ਹੈ ਅੱਜ ਦੇ ਪੜ੍ਹੇ ਲਿਖੇ ਵਰਗ ਖ਼ਾਸ ਕਰਕੇ ਪੇਪਰ ਮੀਡੀਆ ਬਿਜਲੀ ਮੀਡੀਆ ਸੰਪਾਦਕਾਂ ਦੇ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਦੁਨੀਆਂ ਨਾਲ ਜੋੜਨਾ ਸੀ ਪ੍ਰਗਤੀ ਦੇ ਰਸਤਿਆਂ ਦੇ ਸਿਰਨਾਵੇਂ ਦੱਸਣੇ ਸਨ ਪਰ ਇਹ ਕੁਝ ਲਾਲਚ ਵੱਸ ਆਮ ਅਨਪੜ੍ਹ ਘੱਟ ਸਮਝ ਵਰਗ ਨੂੰ ਹਜ਼ਾਰਾਂ ਸਾਲ ਪਿੱਛੇ ਧਕੇਲਣ ਲਈ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਨਜ਼ਰ ਆਉਂਦੇ ਹਨ । ਸਾਡੇ ਪੰਜਾਬ ਵਿੱਚ ਵੀ ਗ਼ਰੀਬ ਤਬਕਾ ਜੋ ਇਸਲਾਮ ਧਰਮ ਨਾਲ ਸਬੰਧਿਤ ਹੈ ਉਸ ਦੇ ਹੀ ਸਭ ਤੋਂ ਵੱਧ ਪਹਿਲਾ ਸਥਾਨ ਇਸਲਾਮਿਕ ਤਾਂਤਰਿਕਾਂ ਦਾ ਹੈ ਦੂਸਰਾ ਹਿੰਦੂ ਧਰਮ ਨਾਲ ਸਬੰਧਤ ਜੋ ਓਮ ਸਵਾਸਤਿਕ ਸ਼ਬਦ ਦਾ ਨਿਸ਼ਾਨ ਡੱਬੀ ਦੇ ਉੱਪਰ ਸ਼ੁਰੂਆਤ ਵਿੱਚ ਲਾਉਂਦੇ ਹਨ।
ਜਿਸ ਨਾਲ ਮਾਨਸਿਕ ਰੋਗੀ ਵਿਚਾਰਾ ਗਰੀਬ ਉਹ ਸਹਿਜੇ ਹੀ ਉਨ੍ਹਾਂ ਦੀ ਪਕੜ ਵਿੱਚ ਆ ਜਾਂਦਾ ਹੈ ਆਓ ਝਾਤ ਮਾਰੀਏ ਇਨ੍ਹਾਂ ਦੀਆਂ ਡੱਬੀਆਂ ਤੇ ਇੱਕ ਦੂਸਰੇ ਤਾਂਤਰਿਕ ਨੂੰ ਖੁੱਲ੍ਹਾ ਚੈਲੇਂਜ ਕਰਦੇ ਨੇ ਕਿ ਸਭ ਤੋਂ ਵੱਡਾ ਇਨਾਮ ਰੱਖਦੇ ਨੇ ਕਿ ਜੋ ਵੀ  ਮੇਰੀ ਕਾਟ ਨੂੰ ਜਾਂ ਮੇਰੇ ਕੰਮ ਨੂੰ ਕੋਈ ਚੈਲੇਂਜ ਕਰੂਗਾ ਤਾਂ ਉਹ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ ।  ਇਨਾਮਾਂ ਵਿੱਚ ਗ਼ਿਆਰਾਂ 11 ਕਿੱਲੇ ਜ਼ਮੀਨ, ਦੂਸਰੇ ਨੰਬਰ ਤੇ 71ਲੱਖ ਦਾ ਇਨਾਮ ਰੱਖ ਕੇ ਬੈਠਾ ਅੰਤਰਰਾਸ਼ਟਰੀ ਢੋਂਗੀ ਤੀਜੇ ਵੱਲ ਨਜ਼ਰ  ਮਾਰੀਏ ਤਾਂ ਇੱਕੀ 21 ਭਾਸ਼ਾ ਦਾ ਗਿਆਤਾ , ਗੱਲ ਮੰਨਣ ਵਿੱਚ ਨਹੀਂ ਆਉਂਦੀ ਇੱਕੀ ਤਾਂ ਕੀ 5-7 ਭਾਸ਼ਾ ਦਾ ਗਿਆਨ ਹੋਣ ਤੇ ਉਹ ਭੜਭੂੰਜੇ ਵਾਲਾ ਕੰਮ ਕਦੀ ਵੀ ਨਹੀਂ ਕਰੇਗਾ । ਇਹ ਗੱਪੀ ਢੋਂਗੀ ਇੱਕੀ 21 ਇਲਮਾਂ ਦੇ ਬੇਤਾਜ ਬਾਦਸ਼ਾਹ ਇਹ ਹਿੰਦੀ ਪੰਜਾਬੀ ਵਿੱਚ ਵੀ ਨਿਪੁੰਨ ਨਹੀਂ ਹੋਣਗੇ ਫਿਰ  ਅੰਗਰੇਜ਼ੀ ਦੀ ਤਾਂ ਗੱਲ ਦੂਰ ਦੀ ਰਹੀ ।
ਗੱਲ ਵੈਸੇ ਕੁਝ ਖਾਸ ਨਹੀਂ ਕੁਝ ਮਾਨਸਿਕ ਰੋਗੀ ਆਪਣੇ ਰੋਗ ਦਾ ਇਲਾਜ ਨਾ ਕਰਾ ਕੇ ਇਨ੍ਹਾਂ ਰੋਗਾਂ ਤੋਂ ਕਮਾਈ ਕਰਨ ਦਾ ਸਾਧਨ ਬਣਾ ਲੈਂਦੇ ਹਨ ਜਿਸ ਤਰ੍ਹਾਂ ਇੱਕ ਕੋਹੜੀ ਦਵਾ ਬੂਟੀ ਨਹੀਂ ਕਰਵਾਉਂਦਾ ਸਗੋਂ ਭੀੜ ਭਾੜ ਵਾਲੇ ਇਲਾਕਿਆਂ ਚ ਜ਼ਖ਼ਮਾਂ ਨੂੰ ਕੁੁਰੇਦ ਕੇ ਨੰਗਾ ਕਰਕੇ ਭੀਖ ਮੰਗਦਾ ਹੈ ਸ਼ਾਮ ਨੂੰ ਮੁਰਗੇ ਦੇ ਨਾਲ ਅੱਧੀਆ ਪੀ ਦਾਰੂ ਦਾ ਸੌਂ ਜਾਂਦਾ ਹੈ ਬੱਸ ਇਹੀ ਇਲਾਜ ਕਰਵਾਉਂਦੇ ਹਨ। ਇਹ ਬਾਬੇ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਜ਼ਹਿਰ ਘੋਲਣ ਤੋਂ ਸਿਵਾਏ ਕੁਝ ਵੀ ਨਹੀਂ ਕਰਦੇ । ਖਾਸ ਕਰਕੇ ਔਰਤ ਜਾਤੀ ਵਾਸਤੇ ਸਭ ਤੋਂ ਖ਼ਤ ਖ਼ਤਰਨਾਕ ਸਾਬਤ ਹੁੰਦੇ ਹਨ ਕਿਉਂ ਕਿ ਸਾਡੇ ਸਮਾਜ ਵਿੱਚ ਔਰਤ ਨੂੰ ਲੜਕੀ ਨੂੰ ਸ਼ੁਰੂ ਤੋਂ ਹੀ ਘਰ ਵਿੱਚ ਜ਼ਿਆਦਾਤਰ ਬੰਦ ਕਰਕੇ ਹੀ ਰੱਖਿਆ ਜਾਂਦਾ ਹੈ ਉਸ ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਕਰਕੇ ਉਸ ਦਾ ਜੋ ਗਿਆਨ ਦਿਮਾਗ ਆਮ ਲੋਕਾਂ ਦੇ ਬਰਾਬਰ ਵਿਕਸਤ ਨਹੀਂ ਹੁੰਦਾ।
ਢੋਂਗੀ ਬਾਬੇ ਮੁਰਗੇ ਫਸਾਂਉਣ ਖਾਤਰ ਚੋਗਾ ਕਿਵੇਂ ਪਾਉਂਦੇ ਹਨ ਮੁਫਤ ਕੰਮ ਸਿਰਫ਼ ਪੱਚੀ ਮਿੰਟਾਂ ਚ ਇੱਕੀ ਗਿਆਰਾਂ ਸੱਤ ਪੰਜ ਮਿੰਟ ਵਾਲੇ ਵੀ ਹਨ ਘਰ ਬੈਠੇ ਆਪਣੀ ਸਮੱਸਿਆ ਦਾ ਹੱਲ ਪਾਓ, ਮਨਚਾਹਿਆ ਪਿਆਰ ਪਾਓ, ਵਸ਼ੀਕਰਨ ,ਸੌਕਣ ਤੋਂ ਛੁਟਕਾਰਾ , ਪਰਿਵਾਰਕ ਮੈਂਬਰਾਂ ਨੂੰ ਮਨਾਉਣਾ , ਦੱਬਿਆ ਧਨ ਕਢਵਾਉਣਾ , ਜਿਵੇਂ ਕਿਸੇ ਨੇ ਲਾਲ ਕਿਲ੍ਹੇ ਜਾਂ ਤਾਜ ਮਹਿਲ ਵਾਲੀ ਥਾਂ ਤੇ ਘਰ ਬਣਵਾਇਆ ਹੋਵੇ ਇਹ ਥਾਵਾਂ ਕੁਝ ਮੰਨਣਯੋਗ ਲੱਗਦੀਆਂ ਨੇ ਕਾਰਨ ਕੇ ਕਿਸੇ ਸਮੇਂ  ਇੱਥੇ ਰਾਜਿਆਂ ਦਾ ਬੋਲਬਾਲਾ ਰਿਹਾ ਹੋਵੇਗਾ ਮਹਿਲਾ ਦੇ ਨਿਵਾਸ ਸਥਾਨ ਰਹੇ ਹੋਣਗੇ । ਪਰ ਮੜ੍ਹੀਆਂ ਕਬਰਾਂ ਸਿਵਿਆਂ ਵਾਲੇ ਥਾਵਾਂ ਚੋਂ ਤਾਂ ਸਿਰਫ ਹੱਡੀਆਂ ਹੀ ਨਿਕਲਣਗੀਆਂ ਜਾਂ ਇੱਕ ਦੋ ਪੰਜ ਦਸ ਰੁਪਏ ਦੇ ਸਿੱਕੇ ਮੁਰਦੇ ਨਾਲ ਦੱਬੇ ਹੋਏ ਮਿਲ ਸਕਦੇ ਹਨ ਦੱਬਿਆ ਧਨ ਕਢਵਾਉਣ ਵਾਲੇ ਤਾਂ ਇਸ ਤਰ੍ਹਾਂ ਦਾਅਵਾ ਕਰਦੇ ਹਨ ਜਿਸ ਤਰ੍ਹਾਂ ਉਨ੍ਹਾਂ ਨੇ ਭੂੰਗਰਭ ਨਿਰੀਖਣ ਯੰਤਰ ਨਾਲ ਸਾਰੀ ਧਰਤੀ ਦਾ ਜਾਇਜ਼ਾ ਕਰ ਲਿਆ ਹੋਵੇ । ਫਿਰ ਕਿਉਂ ਨਾ ਇਹ ਖੁਦ ਹੀ ਪਾਰਸ ਨੂੰ ਲੱਭ ਲੈਣ ਅਖ਼ਬਾਰਾਂ ਵਿੱਚ ਛੋਟੀ ਛੋਟੀਆਂ ਡੱਬੀਆਂ ਤੋਂ ਤਾਂ ਛੁਟਕਾਰਾ ਮਿਲ ਜਾਵੇਗਾ । ਸੌਕਣ  ਤੋਂ ਛੁਟਕਾਰਾ ਦਿਵਾਉਣ ਵਾਸਤੇ ਸੁਪਾਰੀ  ਦੇ ਕੇ ਕਤਲ ਵੀ ਤਾਂ ਨਹੀਂ ਕਰਵਾਉਣੇ ਪੈਣੇ ।
ਹੋਰ ਤਾਂ ਹੋਰ ਇੱਕ ਹੋਰ ਸਿਰਫ ਚਾਰ ਸੌ ਰੁਪਏ ਫੀਸ ਨਾਲ ਕਰਜ਼ੇ ਤੋਂ ਛੁਟਕਾਰਾ ਦਿਵਾਉਂਦਾ ਹੈ ਇਨ੍ਹਾਂ ਦੀ ਇੱਕ ਲਾਲ ਕਿਤਾਬ ਹੈ ਜੋ ਬਹੁਤ ਹੀ ਬੇਸ਼ਕੀਮਤੀ ਹੈ ਪਰ ਉਸ ਦੇ ਮੰਤਰ ਨੂੰ ਸਿਰਫ਼ ਪੰਜਾਹ ਰੁਪਏ ਵਿੱਚ ਹੀ ਵੇਚਿਆ ਜਾ ਰਿਹਾ ਹੈ ਕਿੰਨੇ ਦਿਆਲੂ ਹਨ ਸਾਡੇ ਮੀਆਂ ਜੀ ਮਲੇਰਕੋਟਲੇ ਵਾਲੇ ਲਿਖਦੇ ਹਨ ਕੋਈ ਫ਼ੀਸ ਨਹੀਂ ਜਦ ਫੀਸ ਹੀ ਨਹੀਂ ਤਾਂ ਕੰਮ ਕਿਸ ਤਰ੍ਹਾਂ ਕਰੋਗੇ ? ਇੱਕ ਹੋਰ ਪਾਖੰਡੀ  ਲਿਖਦਾ ਹੈ ਕਿ ਇਹ ਇਹ ਲਵੋ ਮੇਰੇ ਤੋਂ ਸਵਾਏ ਹੋਰ ਕਿਸੇ ਕੋਲ ਨਹੀਂ ਹੈ ੲਿਸ ਦਾ ਤੋੜ ,ਸਾਬਤ ਕਰਨ ਵਾਲੇ ਨੂੰ 71 ਲੱਖ ਇਨਾਮ । ਕੋਈ ਤੇਰੇ ਵਰਗੀ ਨਾਮੁਰਾਦ ਬਿਮਾਰੀ ਕਿਉਂ  ਛਹੇੜੇਗਾ ਹੋਰ ਤਾਂ ਹੋਰ ਹੋਲੀ ਦੀਵਾਲੀ ਨਹਾਉਣ ਵਾਲਾ ਢੌਗੀ ਆਪਣੇ ਆਪ ਨੂੰ ਮਹਾਂਗੁਰੂ ਅਖਵਾਉਂਦਾ ਹੈ ਇਹ ਤਾਂਤਰਿਕ ਵਿਦਵਤਾ ਦੇ ਸਰਵਸ਼੍ਰੇਸ਼ਠ ਗਿਆਤਾ ਇਹ ਇੱਕ ਹੀ ਨਹੀਂ ਦੋ ਹੀ ਨਹੀਂ ਇਹ ਕਈ ਕਈ ਵਾਰ ਗੋਲਡ ਮੈਡਲਿਸਟ ਵੀ ਹਨ! ਇਨ੍ਹਾਂ ਦੇ ਜਾਲ ਵਿੱਚ ਕੋਈ ਅਮੀਰ ਕਰੋੜਪਤੀ ਮੁਰਗਾ ਜਦ ਫੱਸ ਜਾਂਦਾ ਹੈ ਉਸ ਨੂੰ ਲੁੱਟਣ ਤੋਂ ਬਾਅਦ ਭਾਵੇਂ ਦਸ ਪੰਦਰਾਂ ਮੈਡਲ ਗਲਾਂ ਵਿੱਚ ਪੁਆ ਲੈਣ।
ਦੂਸਰਾ ਕਹਿੰਦਾ ਹੈ ਰੂਹਾਨੀ ਸਿਪਲੀ ਇਲਮ ਦੀ ਕਾਟ ਸਿਰਫ਼ ਮੇਰੇ ਕੋਲ ਹੀ ਕਾਪੀ ਰਾੲੀਟ ਹੈ ਕਹਿੰਦਾ ਮੁਕਾਬਲਾ ਜਿੱਤੋ 71  ਲੱਖ ਦਾ ਜਾਂ ਬੀ ਐੱਮ ਡਬਲਿਊ ਗੱਡੀ ਘਰ ਲੈ ਜਾਓ । ਮੇਰੀ ਇਨ੍ਹਾਂ ਬਾਕੀ ਢੋਂਗੀਆਂ ਨੂੰ ਸਲਾਹ ਹੈ ਕਿ ਪੰਜਾਬੀ ਲਿਖਣ ਵਾਲੇ ਨਾਲ ਮੱਥਾ ਲਾਓ ਗੁਰੂ ਜੀ ਪੰਜਾਬੀ ਜਿੱਥੇ ਵੀ ਵੇਖੇ ਪੰਜਾਬੀਆਂ ਮੱਲਾਂ ਮਾਰੀਆਂ ਨੇ ਗਿਆਰਾਂ 11 ਕਿੱਲਿਆਂ ਨਾਲ ਸਾਰੇ ਦੁੱਖ ਧੋਤੇ ਜਾਣਗੇ ਜੇਕਰ ਸੰਸਾਰ ਪੱਧਰ ਤੇ ਇਲਮ ਦਾ ਮੁਕਾਬਲਾ ਕਰਵਾਇਆ ਜਾਵੇਗਾ ਤਾਂ ਮੇਰਾ ਅਨੁਮਾਨ ਹੈ ਬਿਹਾਰ ਯੂਪੀ ਨਾਲ ਭਰਿਆ  ਲੁਧਿਆਣਾ ਹੀ ਮੋਹਰੀ ਰਹੇਗਾ ।
ਕਿੰਨੇ ਕਾਬਿਲ ਹਨ ਸਾਡੇ ਬਾਬੇ ਉਨ੍ਹਾਂ ਪਾਸ ਕਾਲੇ ਇਲਮ ਅਣਗਿਣਤ ਬਗਲਾ ਮੁਖੀ ਸਿੱਧੀ ਅਤੇ ਹੋਰ ਵੀ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ ਤੁਸੀਂ ਆਪਣੇ ਦੁਸ਼ਮਣ ਨੂੰ ਮਨਚਾਹੀ ਬੀਮਾਰੀ ਲਗਵਾ ਸਕਦੇ ਹੋ ਅਤੇ ਤੜਫਦਾ ਦੇਖ ਸਕਦੇ ਹੋ ਕਿ ਸਾਡੀ ਸਰਕਾਰ ਸੁੱਤੀ ਪਈ ਹੈ ਪੁਲਿਸ ਪ੍ਰਸ਼ਾਸਨ ਵਾਸਤੇ ਇਹ ਚੁਣੌਤੀ ਨਹੀਂ ਹੈ ? ਇੱਕ ਅਪਰਾਧੀ ਸ਼ਰੇਆਮ ਕੁਝ ਪੈਸਿਆਂ ਵਾਸਤੇ ਕਿਸੇ ਦੂਸਰੇ ਵਿਅਕਤੀ ਨੂੰ ਮਾਰਨ ਦੀ ਧਮਕੀ ਦੇ ਰਿਹਾ ਹੈ ਕਿ ਮੈਂ ਉਸ ਨੂੰ  ਤੜਫਾ ਕੇ ਮਾਰਾਂਗਾ ਤੁਸੀਂ ਆਪੇ ਤੜਫਦਾ ਵੇਖ ਲਵੋ।
ਸਾਡੀ ਸਰਕਾਰ ਸੱਤਰ ਬਹੱਤਰ ਸਾਲਾਂ ਤੋਂ ਪਾਕਿਸਤਾਨ ਨੂੰ ਕੋਸ ਰਹੀ ਹੈ ਕਿਉਂ ਨਾ ਬਾਰਡਰ ਤੇ ਫੌਜ ਦੀ ਥਾਂ ਇਨ੍ਹਾਂ ਬਾਬਿਆਂ ਨੂੰ ਹੀ ਲਾ ਦੇਣਾਂ ਚਾਹੀਦਾ ਹੈ । ਗੋਲਡ ਮੈਡਲਿਸਟ ਬਾਬਿਆਂ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਬਾਰਡਰ ਦਾ ਠੇਕਾ ਦੇ ਦੇਣਾ ਚਾਹੀਦਾ ਹੈ ਸਰਕਾਰਾਂ ਫੌਜ ਦੇ ਖਰਚੇ ਘਟਾ ਕੇ ਹੋਰ ਸੌਖੀਆਂ ਹੋ ਕੇ ਹੋਰ ਦੂਜੇ ਖੇਤਰਾਂ ਵਿੱਚ ਵਿਕਾਸ ਕਰਨਗੀਆਂ । ਸੀਬੀਆਈ ਪੁਲਿਸ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾਉਣ ਵਾਸਤੇ ਕਿਉਂ ਨਾ ਇਹ ਗੋਲਡ ਮੈਡਲਿਸਟ ਬਾਬਿਆਂ ਦਾ ਸਹਾਰਾ ਲਿਆ ਜਾਵੇ ।
ਬਾਬਿਆਂ ਨੇ ਪੁੱਛਣਾ ਦੱਸ ਦੱਸ ਕੇ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾ ਦਿੱਤੀ ਤਾਂ ਸੀਬੀਆਈ ਦੀ ਛੁੱਟੀ ਹੋਣਾ ਤੈਅ ਹੈ ਅਖੀਰੀ ਤੱਤ ਨਿਚੋੜ ਇਹੀ ਨਿਕਲਦਾ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ, ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਸਿਰਮੌਰ ਸਿੱਖੀ ਦੇ ਧੁਰੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਵੀ ਇਨ੍ਹਾਂ ਬਾਰੇ ਕਦੇ ਆਲੋਚਨਾ ਕਰਦੇ ਨਜ਼ਰ ਨਹੀਂ ਆਉਂਦੇ ਸਿੱਖੀ ਸਰੂਪ ਵਿੱਚ ਪੂਰਾ ਬਾਣਾ ਪਾ ਕੇ ਲੋਕ ਭੜਭੂੰਜੇ ਬਣ ਪੁੱਛਾਂ ਕੱਢੀ ਜਾ ਰਹੇ ਹਨ ਉਨ੍ਹਾਂ ਦੇ ਹੱਥ ਵਿੱਚ ਤਿੰਨ ਫੁੱਟੀ ਤਲਵਾਰ ਵੀ ਦੇਖੀ ਜਾ ਸਕਦੀ ਹੈ ਗੁਰੂ ਦਾ ਬਾਣਾ ਪਾ ਬਾਬੇ ਆਪਣੀ ਮਸ਼ਹੂਰੀ ਦੇ ਰਹੇ ਹਨ ਬਾਬਾ ਬੇਦੀ ਜੀ ਬਾਬਾ ਸੋਢੀ ਜੀ ਦੇ ਨਾਮ ਨਾਲ ਦਸਤਾਰ ਵਾਲੀ ਫੋਟੋ ਵੀ ਲੱਗੀ ਹੋਈ ਹੈ ਨਾਲ ਹੀ ਇੱਕ ਬੀਬੀ ਦਿਉਲ ਵੀ ਬਾਬਿਆਂ ਦੀ ਸ਼੍ਰੇਣੀ ਵਿੱਚ ਆ ਕੇ ਲੋਕਾਂ ਦੀ ਲੁੱਟ ਖਸੁੱਟ ਕਰਦੀ ਨਜ਼ਰ ਆਉਂਦੀ ਹੈ ।
ਬੇਦੀ ਕੁੱਲ ਨਾਲ ਸਬੰਧਤ ਪਤਾ ਨਹੀਂ ਕਦੋਂ ਕੁਰਾਹੇ ਪੈ ਗਏ ਤਰਕਸ਼ੀਲਾਂ ਦੇ  ਇਨਕਲਾਬੀ  ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਖਾਸ ਕਰਕੇ ਪਾਖੰਡੀਆਂ ਦੇ ਪਾਖੰਡ ਨੂੰ ਤੋੜਨ ਵਾਸਤੇ ਹੀ ਕੀਤੀਆਂ ਸਨ ਉਨ੍ਹਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਆ ਸੀ । ਸ਼ੁਕਰ  ਹੈ ਇਨ੍ਹਾਂ ਪੱਗ ਬੰਨ੍ਹਣ ਵਾਲਿਆਂ ਬਾਬਿਆਂ ਦੇ ਸਤਿਕਾਰ ਕਮੇਟੀ ਦੀ ਨਜ਼ਰ ਨਹੀਂ ਪਈ ਨਹੀਂ ਤਾਂ ਉਹ ਆ ਕੇ ਕੁਝ ਮਿੰਟਾਂ ਸਕਿੰਟਾਂ ਵਿੱਚ ਇਨ੍ਹਾਂ ਦੀ ਸਮੱਸਿਆ ਹੱਲ ਕਰ ਦੇਣਗੇ । ਹਾਸੇ ਵਾਲੀ ਗੱਲ ਉਹਨਾਂ ਦੇ ਤਾਂ ਖੁਦ ਹੀ ਘਰਾਂ ਵਿਚ ਗੱਦੀਆ ਲੱਗੀਆ ਹੋੲੀਆ ਨੇ। ਇਨ੍ਹਾਂ ਬਾਬਿਆਂ ਚੇਲਿਆਂ ਨੇ ਪਤਾ ਹੀ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਉਨ੍ਹਾਂ ਨੂੰ ਇਹ ਲਾਲਚ ਦਿੱਤਾ ਕਿ ਤੁਹਾਡੇ ਘਰੋਂ ਸੋਨੇ ਦਾ ਭਰਿਆ ਕੜਾਹਾ ਕੱਢਾਂਗੇ।
ਕਾਲਾ ਦਿਉਣ
ਬਠਿੰਡਾ 
9968873402