ਬਿਹਤਰ ਹੁੰਦੇ ਜਾ ਰਹੇ ਨੇ ਰੋਹਿਤ : ਜੋਸ਼

196

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਦਾ ਮੰਨਣਾ ਹੈ ਕਿ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਸੀਮਤ ਓਵਰਾਂ ਵਿਚ ਰਿਕਾਰਡ ਕਾਫੀ ਚੰਗਾ ਹੈ ਤੇ ਉਨ੍ਹਾਂ ਦੀ ਬੱਲੇਬਾਜ਼ੀ ਕਲਾਸ ਨਾਲ ਭਰਪੂਰ ਹੈ। ਹੇਜ਼ਲਵੁਡ ਨੇ ਰੋਹਿਤ ਦੇ ਮਜ਼ਬੂਤ ਪਹਿਲੂ ‘ਤੇ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਜਿਸ ਆਸਾਨੀ ਨਾਲ ਖੇਡਦੇ ਹਨ, ਖ਼ਾਸ ਤੌਰ ‘ਤੇ ਬੈਕ ਆਫ ਲੈਂਥ ਗੇਂਦ ਨੂੰ, ਥੋੜ੍ਹੀ ਜਿਹੀ ਛੋਟੀ ਪਾਓ ਉਹ ਆਸਾਨੀ ਨਾਲ ਉਸ ਗੇਂਦ ਨੂੰ ਮਾਰ ਦਿੰਦੇ ਹਨ।

ਇਹ ਅਜਿਹਾ ਖੇਤਰ ਹੈ ਜਿੱਥੇ ਉਹ ਲਗਾਤਾਰ ਬਿਹਤਰ ਹੁੰਦੇ ਜਾ ਰਹੇ ਹਨ। ਕਦੀ ਵੀ ਅਜਿਹਾ ਨਹੀਂ ਲਗਦਾ ਕਿ ਉਹ ਗੇਂਦ ‘ਤੇ ਜ਼ੋਰ ਨਾਲ ਵਾਰ ਕਰ ਰਹੇ ਹਨ। ਉਨ੍ਹਾਂ ਕੋਲ ਸ਼ਾਨਦਾਰ ਕਲਾਸ ਤੇ ਕੋਮਲਤਾ ਹੈ। ਹੇਲਜ਼ਲੁਵਡ ਤੋਂ ਜਦ ਪੁੱਿਛਆ ਗਿਆ ਕੀ ਬੱਲੇਬਾਜ਼ ਨੂੰ ਇਸ ਆਸਾਨੀ ਨਾਲ ਖੇਡਦਾ ਦੇਖ ਕੇ ਗੇਂਦਬਾਜ਼ ਨੂੰ ਖਿਝ ਆਉਂਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ, ਜ਼ਾਹਿਰ ਜਿਹੀ ਗੱਲ ਹੈ। ਸਾਡੇ ਸਮੇਂ ਦੇ ਜੋ ਬੱਲੇਬਾਜ਼ ਹਨ ਉਨ੍ਹਾਂ ਨੂੰ ਗੇਂਦਬਾਜ਼ੀ ਕਰਨਾ ਪਰੇਸ਼ਾਨੀ ਵਾਲਾ ਹੈ।