ਬ੍ਰਾਜ਼ੀਲ: ਮਹਾਨ ਫੁੱਟਬਾਲਰ ਪੇਲੇ ਦਾ ਦਿਹਾਂਤ

326

 

ਬ੍ਰਾਜ਼ੀਲ

ਮਹਾਨ ਫੁੱਟਬਾਲਰ ਪੇਲੇ ਦਾ ਦਿਹਾਂਤ ਹੋ ਗਿਆ ਹੈ। ਉਸ ਦੇ ਪਰਿਵਾਰ ਨੇ ਖ਼ਬਰ ਏਜੰਸੀ ਏਐਫਪੀ ਨੂੰ ਜਾਣਕਾਰੀ ਦਿੱਤੀ ਹੈ। ਪੇਲੇ ਨੇ 82 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਐਡਸਨ ਅਰਾਂਟੇਸ ਡੋ ਨਾਸੀਮੈਂਟੋ (ਪੇਲੇ) ਤਿੰਨ ਵਾਰ ਵਿਸ਼ਵ ਕੱਪ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੇ ਟਵਿੱਟਰ ਹੈਂਡਲ ਤੇ ਪੇਲੇ ਨਾਲ ਫੋਟੋ ਪਾਉਂਦੇ ਹੋਏ ਲਿਖਿਆ ਕਿ, ਪੇਲੇ ਹੁਣ ਤੱਕ ਦੀ ਖੂਬਸੂਰਤ ਖੇਡ ਖੇਡਣ ਵਾਲੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਸੀ ਅਤੇ ਦੁਨੀਆ ਦੇ ਸਭ ਤੋਂ ਵੱਧ ਮਾਨਤਾ ਪ੍ਰਾਪਤ ਐਥਲੀਟਾਂ ਵਿੱਚੋਂ ਇੱਕ ਹੋਣ ਦੇ ਨਾਤੇ, ਉਸਨੇ ਲੋਕਾਂ ਨੂੰ ਇਕੱਠੇ ਲਿਆਉਣ ਲਈ ਖੇਡਾਂ ਦੀ ਸ਼ਕਤੀ ਨੂੰ ਸਮਝਿਆ। ਸਾਡੇ ਵਿਚਾਰ ਉਸਦੇ ਪਰਿਵਾਰ ਅਤੇ ਹਰ ਉਸ ਵਿਅਕਤੀ ਦੇ ਨਾਲ ਹਨ ਜੋ ਉਸਨੂੰ ਪਿਆਰ ਕਰਦੇ ਅਤੇ ਪ੍ਰਸ਼ੰਸਾ ਕਰਦੇ ਸਨ।