ਬੱਚਿਆਂ ਵਿੱਚ ਲਗਾਤਾਰ ਕਾਰਟੂਨ ਦੇਖਣ ਦਾ ਵਧਦਾ ਰੁਝਾਨ ਖਤਰੇ ਦੀ ਘੰਟੀ ।

778
ਭਾਵੇਂ ਕਾਰਟੂਨ ਬੱਚਿਆਂ ਨੂੰ ਮੰਨੋਰੰਜਨ ਰਾਹੀ ਸਿਖਿਅਤ ਕਰਨ ਦਾ ਇਕ ਵਧੀਆ ਤਰੀਕਾ ਹੈ ਜਿਹਨਾਂ ਵਿੱਚ ਐਨੀਮੇਟਡ ਕਿਰਦਾਰਾਂ ਰਾਹੀਂ ਬਾਲ ਕਲਪਨਾ ਨੂੰ ਵਿਕਸਤ ਕੀਤਾ ਜਾ ਸਕਦਾ ਹੈ । ਕਾਰਟੂਨਾ ਵਿਚਲੀ ਅੱਤ ਦੀ ਕਾਲਪਨਿਕਤਾ, ਸਮਾਜ, ਕੁਦਰਤ, ਪਛੂਆ, ਪੰਛੀਆਂ ਦੇ ਦ੍ਰਿਸ਼, ਸੰਗੀਤ ਐਨੀਮੈਟਿਡ ਕਿਰਦਾਰ ਆਦਿ ਬੱਚਿਆਂ ਨੂੰ ਬਹੁਤ ਖਿੱਚਦੇ ਹਨ ਕਿਉਂਕਿ ਬੱਚੇ ਬਹੁਤ ਜਿਆਦਾ ਕਲਪਨਾਸ਼ੀਲ ਹੁੰਦੇ ਹਨ ।ਇਥੇ ਮੁੱਖ ਸਵਾਲ ਇਹ ਹੈ ਕਿ ਬੱਚਿਆਂ ਨੂੰ ਕਾਰਟੂਨ ਕਲਾ ਕੋਣ ਪ੍ਰਦਾਨ ਕਰ ਰਿਹਾ ਹੈ ,ਅਤੇ ਉਸ ਵਿੱਚ ਇਸਦਾ ਹਿੱਤ ਕੀ ਹੈ? ਅੱਜ ਦੇ ਯੁੱਗ ਵਿੱਚ ਇਹ ਕੰਮ ਸਰਮਾਏਦਾਰ ਜਮਾਤ ਕਰ ਰਹੀ ਹੈ ,ਜਿਸਦੀ ਹਰ ਪੈਦਾਵਾਰ ਦਾ ਉਦੇਸ਼ ਮੁਨਾਫ਼ਾ ਕਮਾਉਣਾ ਹੁੰਦਾ ਹੈ ,ਉਹ ਪੈਦਾਵਾਰ ਪਦਾਰਥਕ ਹੋਏ ਜਾ ਮਾਨਸਿਕ ।ਕਾਰਟੂਨ ਸੀਰੀਅਲਾਂ ਦੇ ਰੂਪ ਅਤੇ ਉਹਨਾਂ ਪ੍ਰਤੀ ਬੱਚਿਆਂ ਦੇ ਲਗਾਅ ਨੂੰ ਅਜੋਕੇ ਮੀਡੀਆ ਦੇ ਵੱਡੇ ਲੋਕ ਮੁਨਾਫੇ ਵਧਾਉਣ ਲਈ ਵਰਤ ਰਹੇ ਹਨ ।ਇਹਨਾਂ ਕਾਰਟੂਨ ਸੀਰੀਅਲਾਂ ਵਿੱਚ ਸੰਸਾਰ ਕਈ   ਵੱਡੇ ਲੋਕਾਂ ਦਾ ਪੈਸਾ ਲੱਗਿਆ ਹੋਇਆ ਹੈ ਅਤੇ ਇਹ ਉਹਨਾਂ ਲਈ ਮੋਟੀ ਕਮਾਈ ਦਾ ਸਾਧਨ ਹਨ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਟੀ.ਵੀ. ਚੈਨਲ ਨਿਰੰਤਰ ਕਾਰਟੂਨ ਦਿਖਾਉਂਦੇ ਹਨ। ਕਈ ਚੈਨਲ ਤਾਂ ਸਿਰਫ਼ ਬੱਚਿਆਂ ਲਈ ਹੀ ਹਨ। ਜਿਨ੍ਹਾਂ ’ਤੇ 24 ਘੰਟੇ ਕਾਰਟੂਨ ਹੀ ਦਿਖਾਏ ਜਾਂਦੇ ਹਨ। ਬਹੁਤ ਸਾਰੇ ਬੱਚਿਆਂ ਦੇ ਮਾਪੇ ਛੇ ਮਹੀਨੇ ਦੀ ਉਮਰ ਦੇ ਬੱਚੇ ਨੂੰ ਹੀ ਕਾਰਟੂਨ ਦਿਖਾਉਣ ਵੱਲ ਰੁਚਿਤ ਕਰ ਦਿੰਦੇ ਹਨ ਕਿਉਂਕਿ ਛੋਟੇ ਪਰਿਵਾਰ ਹੋਣ ਕਰਕੇ ਮਾਪਿਆਂ ਕੋਲ ਘੱਟ ਸਮਾਂ ਹੁੰਦਾ ਹੈ ਜਿਸ ਕਾਰਨ ਉਹ ਉਨ੍ਹਾਂ ਨੂੰ ਟੀਵੀ ਅੱਗੇ ਬੈਠਾ ਦਿੰਦੇ ਹਨ। ਇਸ ਕਰਕੇ ਬੱਚਿਆਂ ਦੀਆਂ ਘਰ ਤੋਂ ਬਾਹਰ ਦੀਆਂ ਗਤੀਵਿਧੀਆਂ ਘੱਟ ਜਾਂਦੀਆਂ ਹਨ। ਉਨ੍ਹਾਂ ਦੇ ਮਨ ਦੇ ਨਾਲ-ਨਾਲ ਸਰੀਰਿਕ ਵਿਕਾਸ ਵਿਚ ਵੀ ਰੁਕਾਵਟਾਂ ਪੈਦਾ ਹੋ ਜਾਂਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਟੀ.ਵੀ. ਬੱਚਿਆਂ ਲਈ ਸਿਖਲਾਈ ਤੇ ਮਨੋਰੰਜਨ ਦਾ ਸਾਧਨ ਹੈ। ਖ਼ਾਸ ਤੌਰ ’ਤੇ ਬਨਸਪਤੀ, ਜੀਵ-ਜੰਤੂਆਂ ਤੇ ਕੁਦਰਤੀ ਵਰਤਾਰੇ ਨੂੰ ਸਮਝਣ ਸਮਝਾਉਣ ਲਈ। ਪਰ ਕਾਰਟੂਨਾਂ ਵੱਲ ਵਧੇਰੇ ਰੁਚਿਤ ਹੋਣਾ ਮਾਨਸਿਕ ਤੌਰ ’ਤੇ ਪ੍ਰਭਾਵ ਪਾਉਂਦਾ ਹੈ। ਬੱਚਿਆਂ ਦਾ ਕਾਰਟੂਨ ਦੇਖਣਾ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣ ਚੁੱਕਾ ਹੈ। ਉਹ ਆਪਣਾ ਬਹੁਤ ਸਾਰਾ ਕੀਮਤੀ ਸਮਾਂ ਇਨ੍ਹਾਂ ਨੂੰ ਦੇਖਣ ਵਿਚ ਹੀ ਗੁਜ਼ਾਰ ਦਿੰਦੇ ਹਨ। ਕੁਝ ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਖਾਣਾ ਪੀਣਾ ਤਾਂ ਹੀ ਖਾਂਦੇ ਹਨ ਜਦੋਂ ਉਨ੍ਹਾਂ ਅੱਗੇ ਕਾਰਟੂਨ ਦਿਖਾਈ ਦੇ ਰਹੇ ਹੋਣ। ਬੱਚੇ ਜਿਸ ਤਰ੍ਹਾਂ ਦੇ ਕਾਰਟੂਨ ਪਸੰਦ ਕਰਦੇ ਹਨ ਉਨ੍ਹਾਂ ਵਿਚ ਬਹੁਤ ਸਾਰੇ ਕਾਰਟੂਨਾਂ ਦੇ ਕਿਰਦਾਰ ਨੱਚਦੇ, ਟੱਪਦੇ, ਉਛਲਦੇ, ਛਲਾਂਗਾਂ ਜਾਂ ਫਿਰ ਉੱਚੀਆ ਥਾਵਾਂ ਤੋਂ ਕੁੱਦਦੇ ਨਜ਼ਰ ਆਉਂਦੇ ਹਨ। ਜਿਨ੍ਹਾਂ ਦਾ ਪ੍ਰਭਾਵ ਬੱਚੇ ਬਹੁਤ ਜਲਦੀ ਕਬੂਲਦੇ ਹਨ।
ਜਿਆਦਾਤਰ ਬੱਚੇ ਹੇਠ ਲਿਖੇ ਕਾਰਟੂਨ ਦੇਖਦੇ ਹਨ।
1. ਮਿੱਕੀ ਮਾਊਸ
ਮਿੱਕੀ ਮਾਊਸ ਨੂੰ ਵਾਲਟ ਡਿਜ਼ਨੀ ਕੰਪਨੀ ਦੁਆਰਾ ਬਣਾਇਆ ਗਿਆ ਹੈ। ਇਹ ਇੱਕ ਫਨੀ ਕਾਰਟੂਨ ਹੈ। ਇਸਦਾ ਚੁਲਬੁਲਾ ਅੰਦਾਜ ਲੋਕ ਬਹੁਤ ਪਸੰਦ ਕਰਦੇ ਹਨ।
2. ਬਗਸ ਬੰਨੀ
ਬਗਸ ਬੰਨੀ ਦੁਨੀਆ ਦਾ ਦੂਸਰਾ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਕਾਰਟੂਨ ਹੈ। ਲੋਕ ਅੱਜ ਵੀ ਇਸ ਕਾਰਟੂਨ ਨੂੰ ਖੂਬ ਪਸੰਦ ਕਰਦੇ ਹਨ।
3. ਟਾਮ ਐਂਡ ਚੈਰੀ
ਇਹ ਕਾਰਟੂਨ ਕਿਸ ਨੂੰ ਨਹੀਂ ਪਸੰਦ। ਇਸ ਨੂੰ ਤਾਂ ਹਰ ਕੋਈ ਬਹੁਤ ਸ਼ੌਕ ਨਾਲ ਦੇਖਣਾ ਪਸੰਦ ਕਰਦਾ ਹੈ।
4. ਸਕੂਬੀ ਡੂ
ਸਕੂਬੀ ਡੂ ਕਾਰਟੂਨ ਵੀ ਲੋਕਾਂ ਨੂੰ ਬਹੁਤ ਪਸੰਦ ਹਨ। ਇਸ ਕਾਰਟੂਨ ”ਚ ਇੱਕ ਸ਼ਰਾਰਤੀ ਅਤੇ ਇੱਕ ਥੋੜਾ ਡਰਪੋਕ ਕੁੱਤਾ ਹੈ ਜੋ ਬੱਚਿਆ ਨੂੰ ਖੂਬ ਪਸੰਦ ਹੋ।
5. ਪਿਕਾਚੂ
ਇਹ ਪੋਕੀਮੇਨ ਸੀਰੀਜ ਦਾ ਖਾਸ ਪਾਤਰ ਹੈ। ਇਹ ਕਾਰਟੂਨ ਬੱਚਿਆਂ ”ਚ ਪਸੰਦ ਕੀਤਾ ਜਾਂਦਾ ਹੈ।
ਇਸ ਦੇ ਕਸੂਰਵਾਰ ਤਾਂ ਅਸੀਂ ਖੁਦ ਵੀ ਹਾਂ | ਚਾਹੇ ਕੁਝ ਵੀ ਹੋਵੇ, ਸਾਨੂੰ ਆਪਣੇ ਰੁਝੇਵਿਆਂ ਵਿਚੋਂ ਬੱਚਿਆਂ ਲਈ ਸਮਾਂ ਕੱਢਣਾ ਬਹੁਤ ਹੀ ਜ਼ਰੂਰੀ ਹੈ | ਬੱਚਿਆਂ ਨਾਲ ਰਲ ਕੇ ਸਮਾਂ ਬਿਤਾਓ ਅਤੇ ਉਨ੍ਹਾਂ ਵਿਚ ਬਾਹਰੀ ਖੇਡਾਂ ਤੇ ਘਰੇਲੂ ਖੇਡਾਂ ਵਿਚ ਦਿਲਚਸਪੀ ਪੈਦਾ ਕਰੋ | ਵਧੀਆ ਖੇਡਾਂ ਜਿਵੇਂ ਬਲਾਕ ਜੋੜ ਕੇ ਇਮਾਰਤ ਬਣਾਉਣਾ, ਅੱਖਰ ਬਣਾਉਣੇ, ਕੈਰਮ ਬੋਰਡ, ਲੁੱਡੋ ਵਿਚ ਨੰਬਰ ਬਣਾ ਕੇ ਖੇਡਣਾ, ਹੋਰ ਅਣਗਿਣਤ ਖੇਡਾਂ ਹਨ, ਉਨ੍ਹਾਂ ਨੂੰ ਸਿਖਾਓ, ਨਾਲ ਬੈਠ ਕੇ ਖੇਡੋ | ਬੱਚਾ ਜਦੋਂ ਘਰ ਦੇ ਮਾਹੌਲ ਵਿਚ ਭੈਣ-ਭਰਾ, ਮਾਤਾ-ਪਿਤਾ ਨਾਲ ਰਲ ਕੇ ਖੇਡੇਗਾ ਤਾਂ ਆਪਣਾਪਨ ਮਹਿਸੂਸ ਕਰੇਗਾ | ਉਹ ਆਪਣੇ ਰਿਸ਼ਤਿਆਂ ਦਾ ਨਿੱਘ ਮਾਣੇਗਾ | ਇਸ ਤਰ੍ਹਾਂ ਬੱਚਿਆਂ ਵਿਚ ਸਹਿਯੋਗ ਦੀ ਭਾਵਨਾ ਵਧੇਗੀ | ਘਰ ਦਾ ਮਾਹੌਲ ਬੱਚੇ ਲਈ ਸਰੀਰਕ ਵਿਕਾਸ ਵਿਚ ਵਾਧਾ ਕਰੇਗਾ | ਵਿਵਹਾਰ ਦਾ ਤਰੀਕਾ, ਇਕੱਠੇ (ਗਰੁੱਪ) ਰਲ ਕੇ ਖੇਡਣਾ, ਹਾਰਨਾ-ਜਿੱਤਣਾ, ਖੇਡਣ ਦੇ ਵਧੀਆ ਤਰੀਕੇ ਘਰ ਵਿਚ ਹੀ ਸਿੱਖ ਸਕਦਾ ਹੈ | ਹੋਰ ਵੀ ਕਈ ਖੇਡਾਂ, ਜੋ ਬਚਪਨ ਦਾ ਹਿੱਸਾ ਹੁੰਦੀਆਂ ਹਨ, ਜਿਵੇਂ ਲੁਕਣਮੀਚੀ, ਛੂਹਣ-ਛੁਹਾਈ, ਕੋਟਲਾ-ਛਪਾਕੀ, ਰੱਸੀ ਟੱਪਣਾ ਆਦਿ | ਇਲੈਕਟ੍ਰੋਨਿਕ ਗੇਮਜ਼ ਖੇਡਣ ਨਾਲ ਜਿਥੇ ਬੱਚਿਆਂ ਦੇ ਸੁਭਾਅ ਵਿਚ ਚਿੜਚਿੜਾਪਨ ਆ ਰਿਹਾ ਹੈ, ਉਥੇ ਨਾਲ ਹੀ ਉਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ, ਜਿਵੇਂ ਸਿਰ ਦਰਦ, ਪਿੱਠ ਦਰਦ, ਪੇਟ ਖਰਾਬ, ਅੱਖਾਂ ਦੀ ਰੌਸ਼ਨੀ ਦਾ ਘਟਣਾ ਜਾਂ ਹੋਰ ਕਈ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ | ਬਚਪਨ ਵਿਚ ਬੱਚੇ ਦੇ ਵਿਹਲੇ ਸਮੇਂ ਵਿਚ ਖੇਡਾਂ ਨੂੰ ਸ਼ਾਮਿਲ ਕਰਕੇ ਅਸੀਂ ਉਸ ਦਾ ਸਰੀਰਕ ਤੇ ਮਾਨਸਿਕ ਵਿਕਾਸ ਚੰਗੀ ਤਰ੍ਹਾਂ ਕਰ ਸਕਦੇ ਹਾਂ | ਨਹੀਂ ਤਾਂ ਬੱਚੇ ਅੰਤਰਮੁਖੀ ਬਣ ਕੇ ਆਪਣੇ-ਆਪ ਨੂੰ ਕਮਰੇ ਵਿਚ ਬੰਦ ਕਰ ਲੈਂਦੇ ਹਨ | ਈਰਖਾਲੂ, ਝਗੜਾਲੂ, ਗੁੱਸੇ ਵਾਲਾ ਸੁਭਾਅ ਪੈਦਾ ਹੋ ਜਾਂਦਾ ਹੈ | ਹੀਣ ਭਾਵਨਾ ਦੇ ਸ਼ਿਕਾਰ ਬਣਦੇ ਹਨ, ਬਾਹਰ ਖੇਡ ਕੇ ਮੈਦਾਨ ਵਿਚ ਆ ਕੇ ਖੇਡਣ ਤੋਂ ਡਰਦੇ ਹਨ | ਖੇਡ ਦੇ ਮੈਦਾਨ ਵਿਚ ਖੇਡ ਕੇ ਹੀ ਬੱਚੇ ਜ਼ਿੰਦਗੀ ਦੀ ਖੇਡ ਵਿਚ ਕਾਮਯਾਬ ਹੁੰਦੇ ਹਨ | ਉਹ ਵਧੀਆ ਗੁਣਾਂ ਦੇ ਧਾਰਨੀ ਬਣਦੇ ਹਨ ਅਤੇ ਪੜ੍ਹਾਈ ਦੇ ਮੈਦਾਨ ਵਿਚ ਵੀ ਮੱਲਾਂ ਮਾਰਦੇ ਹਨ | ਸੋ, ਅੱਜ ਦੇ ਵਿਗਿਆਨਕ ਯੁੱਗ ਦੀ ਪੂਰੀ ਜਾਣਕਾਰੀ ਰੱਖਦੇ ਅਤੇ ਅਨੰਦ ਮਾਣਦੇ ਹੋਏ ਬੱਚਿਆਂ ਦੇ ਬਚਪਨ ਦੇ ਨਾਲ ਖੇਡਾਂ ਨੂੰ ਵੀ ਜ਼ਿੰਦਗੀ ਵਿਚ ਅਹਿਮ ਸਥਾਨ ਦੇਈਏ ਤੇ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਵਾਧਾ ਕਰੀਏ | 
ਸੰਦੀਪ ਕੰਬੋਜ 
ਪਿੰਡ ਗੋਲੂ ਕਾ ਮੋੜ 
ਤਹਿਸੀਲ ਗੁਰੂਹਰਸਹਾਏ 
ਜਿਲ੍ਹਾ ਫਿਰੋਜ਼ਪੁਰ 
ਸੰਪਰਕ ਨੰਬਰ- 97810-00909