ਪਟਿਆਲਾ, 19 ਮਈ
ਪਿਛਲੇ ਦਿਨੀਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿਚੋਂ ਕਰਫਿਊ ਹਟਾ ਦਿੱਤਾ ਗਿਆ ਸੀ, ਜਦੋਂਕਿ ਲਾਕਡਾਊਨ 31 ਮਈ ਤੱਕ ਜਾਰੀ ਰੱਖਣ ਦਾ ਕੈਪਟਨ ਨੇ ਹੁਕਮ ਸੁਣਾਇਆ ਹੈ। ਲੰਘੇ ਦਿਨ ਸਰਕਾਰ ਦੇ ਵਲੋਂ ਇਹ ਵੀ ਬਿਆਨ ਜਾਰੀ ਕੀਤਾ ਗਿਆ ਸੀ ਕਿ ਟਰਾਂਸਪੋਰਟ ਨੂੰ ਵੀ ਪੂਰੀ ਖੁੱਲ੍ਹ ਦਿੱਤੀ ਜਾਵੇਗੀ ਅਤੇ ਹੋਰ ਵੀ ਕਾਰੋਬਾਰ ਮੁੜ ਤੋਂ ਸੁਰਜੀਤ ਹੋਣਗੇ।
ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਿਕ ਭਲਕੇ 20 ਮਈ ਤੋਂ ਕੁੱਝ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਕਰਨ ਸਬੰਧੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਪਟਿਆਲਾ ਵੱਲੋਂ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਭਲਕ ਤੋਂ ਪੰਜਾਬ ਭਰ ਵਿਚ ਸੁੰਨੀਆਂ ਪਈਆਂ ਸੜਕਾਂ ‘ਤੇ ਸਰਕਾਰੀ ਲਾਰੀਆਂ ਹੀ ਫਿਲਹਾਲ ਦੌੜਣਗੀਆਂ।